Lectionary Calendar
Saturday, May 3rd, 2025
the Second Week after Easter
Attention!
For 10¢ a day you can enjoy StudyLight.org ads
free while helping to build churches and support pastors in Uganda.
Click here to learn more!

Read the Bible

ਬਾਇਬਲ

੧ ਤਵਾਰੀਖ਼ 1

1 ਆਦਮ ਉਪਰੰਤ ਉਸਦੀ ਵੰਸ਼ ਦੇ ਅਗਲੇ ਉੱਤਰਾਧਿਕਾਰੀ ਸਨ ਸੇਬ, ਅਨੋਸ਼, ਕੇਨਾਨ, ਮਹਲਲੇਲ, ਯਰਦ, ਹਨੋਕ, ਮਬੂਸ਼ਲਹ, ਲਾਮਕ, ਨੂਹ!2 3 4 ਸ਼ੇਮ, ਹਾਮ ਤੇ ਯਾਫ਼ਬ ਨੂਹ ਦੇ ਪੁੱਤਰ ਸਨ।5 ਗੋਮਰ, ਮਾਗੋਗ, ਮਾਦਈ, ਯਾਵਾਨ, ਤੁਬਲ, ਮਸ਼ਕ ਅਤੇ ਤੀਰਾਸ ਅਗੋਁ ਯਾਫ਼ਬ ਦੇ ਪੁੱਤਰ ਸਨ।6 ਅਤੇ ਗੋਮਰ ਦੇ ਪੁੱਤਰ ਸਨ ਅਸ਼ਕਨਜ਼, ਰੀਫਬ ਅਤੇ ਤੋਂਗਰਮਾਹ।7 ਯਾਵਾਨ ਦੇ ਪੁੱਤਰ ਅਲੀਸ਼ਾਹ, ਤਰਸ਼ੀਸ਼, ਕਿਤ੍ਤੀਮ ਅਤੇ ਦੋਦਾਨੀਮ ਸਨ।8 ਹਾਮ ਦੇ ਪੁੱਤਰ ਸਨ ਕੂਸ਼, ਮਿਸਰਯਿਮ, ਪੂਟ ਅਤੇ ਕਨਾਨ।9 ਅਤੇ ਕੂਸ਼ ਦੇ ਪੁੱਤਰ ਸਬਾ, ਹਵੀਲਾਹ, ਸਬਤਾ, ਰਅਮਾਹ, ਅਤੇ ਸਬਤਕਾ ਸਨ। ਅਤੇ ਰਅਮਾਹ ਦੇ ਪੁੱਤਰ ਸ਼ਬਾ ਅਤੇ ਦਦਾਨ ਸਨ।10 ਅਤੇ ਕੂਸ਼ ਦੇ ਉੱਤਰਾਧਿਕਾਰੀਆਂ ਚੋ ਨਿਮਰੋਦ ਜੰਮਿਆ ਜੋ ਕਿ ਧਰਤੀ ਦਾ ਸਭ ਤੋਂ ਤਾਕਤਵਰ ਤੇ ਬਹਾਦੁਰ ਸਿਪਾਹੀ ਹੋਇਆ।11 ਮਿਸਰਯਿਮ (ਮਿਸਰੀ) ਲੂਦੀਮ, ਅਨਾਮ, ਲਹਾਬੀਮ ਅਤੇ ਨਫ਼ਤੂਹੀਮ ਦਾ।12 ਪਤਰੁਸੀਮ, ਕਸਲੁਹੀਮ ਅਤੇ ਕਫ਼ਤੋਂਰੀਮ ਦਾ ਪਿਤਾ ਸੀ। (ਫ਼ਲਿਸਤੀ ਕਸਲੁਹੀਮ ਚੋ ਪੈਦਾ ਹੋਏ।)13 ਸੀਦੋਨ ਦਾ ਪਿਤਾ ਕਨਾਨ ਸੀ। ਉਹ ਕਨਾਨ ਦਾ ਪਲੇਠਾ ਪੁੱਤਰ ਸੀ। ਕਨਾਨ ਹੇਬੀਆਂ ਦਾ ਵੀ ਪਿਤਾ ਸੀ।14 ਅਤੇ ਯਬੂਸੀ, ਅਮੋਰੀ ਗਿਰਗਾਸ਼ੀ ਲੋਕ,15 ਹਿੱਵੀ ਅਤੇ ਅਰਕੀ ਅਤੇ ਸੀਨੀ ਲੋਕ16 ਅਤੇ ਅਰਵਾਦੀ, ਸਮਾਰੀ ਅਤੇ ਹਮਾਬੀ।17 ਸ਼ੇਮ ਦੇ ਪੁੱਤਰ ਸਨ: ਏਲਾਮ, ਅੱਸ਼ੂਰ, ਅਰਪਕਸਦ, ਲੂਦ ਅਰਾਮ। ਅਰਾਮ ਦੇ ਪੁੱਤਰ ਊਸ, ਹੂਲ, ਗਬਰ ਅਤੇ ਮਸ਼ਕ ਸਨ।18 ਅਰਪਕਸਦ ਸ਼ਾਲਹ ਦਾ ਪਿਤਾ ਸੀ ਅਤੇ ਸ਼ਾਲਹ ਦਾ ਪੁੱਤਰ ੇਬਰ ਸੀ।19 ਬਰ ਦੇ ਦੋ ਪੁੱਤਰ ਜਨਮੇ, ਇੱਕ ਦਾ ਨਾਉਂ ਪਲਗ ਸੀ ਕਿਉਂ ਕਿ ਉਸਦੇ ਸਮੇਂ ਵਿੱਚ, ਧਰਤੀ ਉਤਲੇ ਲੋਕ ਅਡ੍ਡ-ਅਡ੍ਡ ਭਾਸ਼ਾਵਾਂ ਵਿੱਚ ਵੰਡੇ ਗਏ ਸਨ। ਪਲਗ ਦਾ ਭਰਾ ਯਾਕਟਾਨ ਸੀ।20 (ਅਤੇ ਯਾਕਟਾਨ ਅਲਮੋਦਾਦ, ਸ਼ਾਲਫ਼, ਹਸਰਮਾਵਬ ਅਤੇ ਯਾਰਹ ਦਾ ਪਿਤਾ ਸੀ।21 ਅਤੇ ਹਦੋਰਾਮ, ਊਜ਼ਾਲ ਦੇ ਦਿਕਲਾਹ,22 ਬਾਲ, ਅਬੀਮਾੇਲ, ਸਬਾ,23 ਓਫ਼ੀਰ, ਹਵੀਲਾਹ ਅਤੇ ਯੋਬਾਬ ਇਹ ਸਾਰੇ ਯਾਕਟਾਨ ਦੇ ਪੁੱਤਰ ਸਨ।)24 ਸ਼ੇਮ ਦੇ ਉੱਤਰਾਧਿਕਾਰੀ ਇਉਂ ਸਨ: ਅਪਰਕਸਦ, ਸਾਲਹ,25 ਬਰ, ਪਲਗ, ਰਊ,26 ਸਰੂਗ, ਨਾਹੋਰ, ਤਾਰਹ,27 ਅਤੇ ਅਬਰਾਮ। (ਅਬਰਾਮ ਨੂੰ ਅਬਰਾਹਾਮ ਵੀ ਆਖਿਆ ਜਾਂਦਾ ਹੈ।)

28 ਅਬਰਾਹਾਮ ਦੇ ਪੁੱਤਰ ਸਨ ਇਸਹਾਕ ਅਤੇ ਇਸ਼ਮਾਏਲ।29 ਇਹ ਉਨ੍ਹਾਂ ਦੇ ਉੱਤਰਾਧਿਕਾਰੀ ਸਨ:ਇਸ਼ਮਾਏਲ ਦਾ ਪਲੇਠਾ ਪੁੱਤਰ ਨਬਾਯੋਬ ਸੀ ਅਤੇ ਉਸ ਦੇ ਬਾਕੀ ਪੁੱਤਰ ਸਨ: ਕੇਦਾਰ, ਅਦਬੇਲ, ਮਿਬਸਾਮ,30 ਮਿਸ਼ਮਾ, ਦੂਮਾਹ, ਮਸ੍ਸਾ, ਹਦਦ, ਤੇਮਾ,31 ਯਟੂਰ, ਨਾਫ਼ੀਸ਼ ਅਤੇ ਕਾਦਮਾਹ। ਇਹ ਸਭ ਇਸ਼ਮਾਏਲ ਦੀ ਔਲਾਦ ਸੀ।32 ਕਤੂਰਾਹ ਅਬਰਾਹਾਮ ਦੀ ਦਾਸੀ ਸੀ। ਉਸਨੇ ਜਿਮਰਾਨ, ਯਾਕਸਾਨ, ਮਦਾਨ ਮਿਦਯਾਨ, ਯਿਸ਼ਬਾਕ ਤੇ ਸ਼ੁਆਹ ਨੂੰ ਜੰਮਿਆ।ਅਤੇ ਯਾਕਸ਼ਾਨ ਦੇ ਪੁੱਤਰ ਸਬਾ ਅਤੇ ਦਦਾਨ ਸਨ।33 ਮਿਦਯਾਨ ਦੇ ਪੁੱਤਰ ਸਨ: ੇਫ਼ਾਹ, ੇਫ਼ਰ, ਹਨੋਕ, ਅਬੀਦਾ ਅਤੇ ਅਲਦਾਆਹ। ਇਹ ਸਭ ਕਤੂਰਾਹ ਦੇ ਉਤਰਧਿਕਾਰੀ ਸਨ।ਸਾਰਾਹ ਦੇ ਪੁੱਤਰ34 ਅਬਰਾਹਾਮ ਇਸਹਾਕ ਦਾ ਪਿਤਾ ਸੀ ਅਤੇ ਇਸਹਾਕ ਦੇ ਪੁੱਤਰ ਏਸਾਓ ਅਤੇ ਇਸਰਾਏਲ ਸਨ।35 ਸਾਓ ਦੇ ਪੁੱਤਰ ਸਨ: ਅਲੀਫ਼ਾਜ਼, ਰਊੇਲ, ਯਊਸ਼, ਯਅਲਾਮ ਅਤੇ ਕੋਰਹ।36 ਅਲੀਫ਼ਾਜ਼ ਦੇ ਪੁੱਤਰ - ਤੇਮਾਨ, ਓਮਾਰ, ਸਫ਼ੀ, ਗਅਤਾਮ, ਕਨਜ਼ ਤਿਮਨਾ ਅਤੇ ਅਮਾਲੇਕ ਸਨ।37 ਰਊੇਲ ਦੇ ਨਹਬ, ਜ਼ਰਹ, ਸ਼ਮ੍ਮਾਹ ਅਤੇ ਮਿਜ਼ਾਹ੍ਹ ਪੁੱਤਰ ਸਨ।38 ਸੇਈਰ ਦੇ ਪੁੱਤਰ ਲੋਟਾਨ, ਸ਼ੋਬਾਲ, ਸਿਬਓਨ, ਅਨਾਹ, ਦੀਸ਼ੋਨ, ੇਸਰ ਅਤੇ ਦੀਸ਼ਾਨ ਸਨ।39 ਲੋਟਾਨ ਦੇ ਪੁੱਤਰ - ਹੋਰੀ ਅਤੇ ਹੋਮਾਮ ਸਨ। ਲੋਟਾਨ ਦੀ ਇੱਕ ਭੈਣ ਵੀ ਸੀ ਜਿਸ ਦਾ ਨਾਉਂ ਤਿਮਨਾ ਸੀ।40 ਸ਼ੋਬਾਲ ਦੇ ਪੁੱਤਰ ਸਨ: ਅਲਯਾਨ, ਮਾਨਹਬ, ੇਬਾਲ, ਸਫ਼ੀ ਤੇ ਓਨਾਮ।ਸਿਬਓਨ ਦੇ ਪੁੱਤਰ ਅਯ੍ਯਾਹ ਅਤੇ ਅਨਾਹ ਸਨ।41 ਅਨਾਹ ਦਾ ਪੁੱਤਰ ਦੀਸ਼ੋਨ ਸੀ ਅਤੇ ਦੀਸ਼ੋਨ ਦੇ ਪੁੱਤਰ ਸਨ:ਹਮਰਾਨ, ਅਸ਼ਬਾਨ, ਯਿਬਰਾਨ ਅਤੇ ਕਰਾਨ।42 ਸ਼ਰ ਦੇ ਪੁੱਤਰ ਬਿਲਹਾਨ, ਜ਼ਅਵਾਨ ਅਤੇ ਯਅਕਾਨ ਸਨ। ਦੀਸ਼ਾਨ ਦੇ ਦੋ ਪੁੱਤਰ ਸਨ ਊਸ ਅਤੇ ਅਰਾਨ।43 ਉਨ੍ਹਾਂ ਰਾਜਿਆਂ ਦੇ ਨਾਮ ਜਿਹੜੇ ਇਸਰਾਏਲੀ ਰਾਜਿਆਂ ਦੇ ਇਸਰਾਏਲ ਉੱਪਰ ਰਾਜ ਕਰਨ ਤੋਂ ਬਹੁਤ ਪਹਿਲਾਂ ਅਦੋਮ ਤੇ ਰਾਜ ਕਰਦੇ ਸਨ:ਪਹਿਲਾਂ ਰਾਜਾ ਬਲਾ ਜੋ ਕਿ ਬਓਰ ਦਾ ਪੁੱਤਰ ਸੀ ਅਤੇ ਉਸਦੇ ਸ਼ਹਿਰ ਦਾ ਨਾਂ ਦਿਨਹਾਬਾਹ ਸੀ।44 ਜਦੋਂ ਬਲਾ ਦੀ ਮੌਤ ਹੋਈ ਤਾਂ ਜ਼ਰਹ ਦਾ ਪੁੱਤਰ ਯੋਬਾਬ ਨਵਾਂ ਪਾਤਸ਼ਾਹ ਬਣਿਆ। ਯੋਬਾਬ ਬਸਰਾਹ ਸ਼ਹਿਰ ਤੋਂ ਸੀ।45 ਜਦੋਂ ਯੋਬਾਬ ਮਰਿਆ ਤਦ ਹੂਸ਼ਾਮ ਨਵਾਂ ਪਾਤਸ਼ਾਹ ਬਣਿਆ। ਹੂਸ਼ਾਮ ਤੇਮਾਨੀਆਂ ਦੇ ਦੇਸ ਵਿੱਚੋਂ ਸੀ।46 ਜਦੋਂ ਹੂਸ਼ਾਮ ਦੀ ਮੌਤ ਹੋਈ, ਬਦਦ ਦਾ ਪੁੱਤਰ ਹਦਦ ਨਵਾਂ ਪਾਤਸ਼ਾਹ ਬਣਿਆ। ਹਦਦ ਨੇ ਮਿਦਯਾਨ ਨੂੰ ਮੋਆਬ ਦੇ ਦੇਸ਼ ਵਿੱਚ ਹਰਾ ਦਿੱਤਾ। ਹਦਦ ਦੇ ਸ਼ਹਿਰ ਦਾ ਨਾਂ ਅਵਿਬ ਸੀ।47 ਜਦ ਹਦਦ ਮਰ ਗਿਆ ਤਾਂ ਸਮਲਾਹ ਨਵਾਂ ਪਾਤਸ਼ਾਹ ਬਣਿਆ ਜੋ ਕਿ ਮਸਰੇਕਾਹ ਤੋਂ ਸੀ।48 ਜਦੋਂ ਸਮਲਾਹ ਦੀ ਮੌਤ ਹੋਈ ਤਾਂ ਸ਼ਾਊਲ ਨਵਾਂ ਪਾਤਸ਼ਾਹ ਬਣਿਆ ਜੋ ਕਿ ਰਹੋਬੋਬ ਸ਼ਹਿਰ ਯੁਫ਼ਰਾਤ ਦਰਿਆ ਦੇ ਕੋਲ ਰਾਜ ਕਰਦਾ ਸੀ।49 ਜਦੋਂ ਸ਼ਾਊਲ ਮਰਿਆ ਤਾਂ ਅਕਬੋਰ ਦਾ ਪੁੱਤਰ ਬਆਲ-ਹਾਨਾਨ ਉਸਦੀ ਬਾਵੇਂ ਰਾਜ ਕਰਨ ਲੱਗਾ।50 ਜਦੋਂ ਬਆਲ-ਹਾਨਨ ਦੀ ਮੌਤ ਹੋਈ ਤਾਂ ਹਦਦ ਨਵਾਂ ਪਾਤਸ਼ਾਹ ਬਣਿਆ। ਉਸਦੇ ਸ਼ਹਿਰ ਦਾ ਨਾਉਂ ਸੀ ਪਈ। ਹਦਦ ਦੀ ਪਤਨੀ ਦਾ ਨਾਂ ਸੀ ਮਹੇਟਬੇਲ ਜੋ ਕਿ ਮਟਰੇਦ ਦੀ ਧੀ ਸੀ ਤੇ ਮਟਰੇਦ ਮੇਜ਼ਾਹਾਬ ਦੀ ਧੀ ਸੀ।51 ਫ਼ਿਰ ਹਦਦ ਦੀ ਮੌਤ ਹੋ ਗਈ। ਅਦੋਮ ਦੇ ਆਗੂ ਤਿਮਨਾ, ਅਲਯਾਹ, ਯਤੇਤ52 ਆਹਲੀਬਾਮਾਹ, ੇਲਾਹ, ਪੀਨੋਨ,53 ਕਨਜ਼, ਤੇਮਾਨ, ਮਿਬਸਾਰ,54 ਮਗਦੀੇਲ ਅਤੇ ਸਰਦਾਰ ਈਰਾਮ ਸਨ। ਇਹ ਅਦੋਮੀ ਆਗੂਆਂ ਦੀ ਸੂਚੀ ਸੀ।

 
adsfree-icon
Ads FreeProfile