Lectionary Calendar
Thursday, March 19th, 2026
the Fourth Week of Lent
There are 17 days til Easter!
Attention!
StudyLight.org has pledged to help build churches in Uganda. Help us with that pledge and support pastors in the heart of Africa.
Click here to join the effort!

Read the Bible

ਬਾਇਬਲ

੧ ਕੁਰਿੰਥੀਆਂ 12

1 ਹੇ ਭਰਾਵੋ, ਮੈਂ ਨਹੀਂ ਚਾਹੁੰਦਾ ਹਾਂ ਤੁਸੀਂ ਆਤਮਕ ਦਾਨਾਂ ਦੇ ਵਿਖੇ ਅਣਜਾਣ ਰਹੋ।
2 ਤੁਸੀਂ ਜਾਣਦੇ ਹੋ ਭਈ ਜਦ ਤੁਸੀਂ ਪਰਾਈ ਕੌਮ ਵਾਲੇ ਸਾਓ ਤਦ ਗੁੰਗੀਆਂ ਮੂਰਤੀਆਂ ਦੀ ਵੱਲ ਜਿਵੇਂ ਤੋਰੇ ਜਾਂਦੇ ਤਿਵੇਂ ਤੁਰਦੇ ਸਾਓ।
3 ਸੋ ਮੈਂ ਤੁਹਾਨੂੰ ਇਹ ਦੱਸਦਾ ਹਾਂ ਕਿ ਪਰਮੇਸ਼ੁਰ ਦੇ ਆਤਮਾ ਦੇ ਰਾਹੀਂ ਬੋਲ ਕੇ ਕੋਈ ਨਹੀਂ ਆਖਦਾ ਹੈ, ਯਿਸੂ ਸਰਾਪਤ ਹੈ , ਨਾ ਕੋਈ ਕਹਿ ਸੱਕਦਾ ਹੈ, ਯਿਸੂ ਪ੍ਰਭੁ ਹੈ ਪਰ ਨਿਰਾ ਪਵਿੱਤਰ ਆਤਮਾ ਦੇ ਰਾਹੀਂ।
4 ਦਾਤਾਂ ਅਨੇਕ ਪਰਕਾਰ ਦੀਆਂ ਹਨ ਪਰ ਆਤਮਾ ਇੱਕੋ ਹੈ।
5 ਅਤੇ ਸੇਵਾ ਅਨੇਕ ਪਰਕਾਰ ਦੀਆਂ ਹਨ ਪਰ ਪ੍ਰਭੁ ਇੱਕੋ ਹੈ।
6 ਅਤੇ ਕਾਰਜ ਅਨੇਕ ਪਰਕਾਰ ਦੇ ਹਨ ਪਰੰਤੂ ਪਰਮੇਸ਼ੁਰ ਇੱਕੋ ਜਿਹੜਾ ਸਭਨਾਂ ਵਿੱਚ ਸਭ ਅਸਰ ਕਰਦਾ ਹੈ।
7 ਪਰ ਆਤਮਾ ਦਾ ਪਰਕਾਸ਼ ਜੋ ਸਭਨਾਂ ਦੇ ਲਾਭ ਲਈ ਹੈ ਇੱਕ ਇੱਕ ਨੂੰ ਦਿੱਤਾ ਜਾਂਦਾ ਹੈ।
8 ਇੱਕ ਨੂੰ ਤਾਂ ਆਤਮਾ ਦੇ ਰਾਹੀਂ ਗਿਆਨ ਦੀ ਗੱਲ ਪਰਾਪਤ ਹੁੰਦੀ ਹੈ ਅਤੇ ਦੂਏ ਨੂੰ ਓਸੇ ਆਤਮਾ ਦੇ ਅਨੁਸਾਰ ਵਿੱਦਿਆ ਦੀ ਗੱਲ।
9 ਅਤੇ ਹੋਰ ਕਿਸੇ ਨੂੰ ਓਸੇ ਆਤਮਾ ਤੋਂ ਨਿਹਚਾ ਅਤੇ ਹੋਰ ਕਿਸੇ ਨੂੰ ਉਸੇ ਇੱਕੋ ਆਤਮਾ ਤੋਂ ਨਰੋਇਆਂ ਕਰਨ ਦੀਆਂ ਦਾਤਾਂ।
10 ਅਤੇ ਹੋਰ ਕਿਸੇ ਨੂੰ ਕਰਾਮਾਤਾਂ ਵਿਖਾਉਣ ਦੀ ਸਮਰੱਥਾ ਅਤੇ ਹੋਰ ਕਿਸੇ ਨੂੰ ਅਗੰਮ ਵਾਕ ਅਤੇ ਹੋਰ ਕਿਸੇ ਨੂੰ ਆਤਮਿਆਂ ਦੀ ਪਛਾਣ ਅਤੇ ਹੋਰ ਨੂੰ ਅਨੇਕ ਪਰਕਾਰ ਦੀਆਂ ਭਾਸ਼ਾਂ ਅਤੇ ਹੋਰ ਕਿਸੇ ਨੂੰ ਭਾਸ਼ਾਂ ਦਾ ਅਰਥ ਕਰਨਾ।
11 ਪਰ ਉਹ ਇੱਕੋ ਆਤਮਾ ਇਹ ਸਭ ਕੁਝ ਕਰਦਾ ਹੈ ਅਤੇ ਉਹ ਜਿਸ ਤਰਾਂ ਚਾਹੁੰਦਾ ਹੈ ਹਰੇਕ ਨੂੰ ਇੱਕ ਇੱਕ ਕਰਕੇ ਵੰਡ ਦਿੰਦਾ ਹੈ।

12 ਜਿਸ ਤਰਾਂ ਸਰੀਰ ਇੱਕ ਹੈ ਅਤੇ ਉਹ ਦੇ ਅੰਗ ਬਹੁਤੇ ਹਨ ਅਤੇ ਸਰੀਰ ਦੇ ਸਾਰੇ ਅੰਗ ਭਾਵੇਂ ਬਹੁਤੇ ਹਨ ਪਰ ਤਾਂ ਵੀ ਰਲ ਕੇ ਇੱਕੋ ਸਰੀਰ ਹੋਇਆ ਸੋ ਇਸੇ ਤਰਾਂ ਮਸੀਹ ਵੀ ਹੈ।
13 ਕਿਉਂ ਜੋ ਅਸਾਂ ਸਭਨਾਂ ਨੂੰ, ਕੀ ਯਹੂਦੀ, ਕੀ ਯੂਨਾਨੀ, ਕੀ ਗੁਲਾਮ, ਕੀ ਅਜ਼ਾਦ, ਇੱਕ ਸਰੀਰ ਬਣਨ ਲਈ ਇੱਕੋ ਆਤਮਾ ਨਾਲ ਬਪਤਿਸਮਾ ਦਿੱਤਾ ਗਿਆ ਅਤੇ ਅਸਾਂ ਸਭਨਾਂ ਨੂੰ ਇੱਕ ਆਤਮਾ ਪਿਆਇਆ ਗਿਆ।
14 ਸਰੀਰ ਤਾਂ ਇੱਕੋ ਅੰਗ ਨਹੀਂ ਸਗੋਂ ਬਹੁਅੰਗਾ ਹੈ।
15 ਜੇ ਪੈਰ ਆਖੇ ਭਈ ਮੈਂ ਹੱਥ ਜੋ ਨਹੀਂ ਇਸ ਲਈ ਸਰੀਰ ਦਾ ਨਹੀਂ ਹਾਂ, ਤਾਂ ਭਲਾ, ਉਹ ਇਸ ਕਾਰਨ ਸਰੀਰ ਦਾ ਨਹੀਂ ਹੈ ?
16 ਅਤੇ ਜੇ ਕੰਨ ਆਖੇ ਭਈ ਮੈਂ ਅੱਖ ਜੋ ਨਹੀਂ ਇਸ ਲਈ ਸਰੀਰ ਦਾ ਨਹੀਂ ਹਾਂ, ਤਾਂ ਭਲਾ, ਉਹ ਇਸ ਕਾਰਨ ਸਰੀਰ ਦਾ ਨਹੀਂ ਹੈ ?
17 ਜੇ ਸਾਰਾ ਸਰੀਰ ਅੱਖ ਹੀ ਹੁੰਦਾ ਤਾਂ ਸੁਣਨਾ ਕਿੱਥੇ ਹੁੰਦਾ ? ਜੇ ਸਾਰਾ ਸੁਣਨਾ ਹੀ ਹੁੰਦਾ ਤਾਂ ਸੁੰਘਣਾ ਕਿੱਥੇ ਹੁੰਦਾ ?
18 ਪਰ ਹੁਣ ਪਰਮੇਸ਼ੁਰ ਨੇ ਜਿਸ ਪਰਕਾਰ ਉਹ ਨੂੰ ਭਾਉਂਦਾ ਸੀ ਅੰਗਾਂ ਨੂੰ ਇੱਕ ਇੱਕ ਕਰਕੇ ਸਰੀਰ ਵਿੱਚ ਰੱਖਿਆ ਹੈ।
19 ਪਰ ਜੇ ਓਹ ਸੱਭੇ ਇੱਕੋ ਹੀ ਅੰਗ ਹੁੰਦੇ ਤਾਂ ਸਰੀਰ ਕਿੱਥੇ ਹੁੰਦਾ ?
20 ਪਰ ਹੁਣ ਤਾਂ ਬਾਹਲੇ ਅੰਗ ਹਨ ਪਰ ਸਰੀਰ ਇੱਕੋ ਹੈ।
21 ਅੱਖ ਹੱਥ ਨੂੰ ਨਹੀਂ ਆਖ ਸੱਕਦੀ ਭਈ ਮੈਨੂੰ ਤੇਰੀ ਕੋਈ ਲੋੜ ਨਹੀਂ, ਨਾ ਸਿਰ ਪੈਰਾਂ ਨੂੰ ਭਈ ਮੈਨੂੰ ਤੁਹਾਡੀ ਕੋਈ ਲੋੜ ਨਹੀਂ।
22 ਪਰ ਸਰੀਰ ਦੇ ਜਿਹੜੇ ਅੰਗ ਹੋਰਨਾਂ ਨਾਲੋਂ ਨਿਰਬਲ ਦਿੱਸਦੇ ਹਨ ਓਹੋ ਅੱਤ ਲੋੜੀਦੇ ਹਨ।
23 ਅਤੇ ਸਰੀਰ ਦਿਆਂ ਜਿਨ੍ਹਾਂ ਅੰਗਾਂ ਨੂੰ ਅਸੀਂ ਹੋਰਨਾਂ ਨਾਲੋਂ ਨਿਰਾਦਰੇ ਸਮਝਦੇ ਹਾਂ ਓਹਨਾਂ ਦਾ ਬਹੁਤ ਵਧਕੇ ਆਦਰ ਕਰਦੇ ਹਾਂ ਅਤੇ ਸਾਡੇ ਕੁਸੋਹਣੇ ਅੰਗ ਬਹੁਤ ਵਧਕੇ ਸੋਹਣੇ ਹੋ ਜਾਂਦੇ ਹਨ।
24 ਪਰ ਸਾਡੇ ਸੋਹਣੇ ਅੰਗਾਂ ਨੂੰ ਕੋਈ ਲੋੜ ਨਹੀਂ ਪਰੰਤੂ ਜਿਹੜੇ ਅੰਗ ਨੂੰ ਕੁਝ ਘਾਟਾ ਸੀ ਉਹ ਨੂੰ ਪਰਮੇਸ਼ੁਰ ਨੇ ਹੋਰ ਵੀ ਵਧੀਕ ਆਦਰ ਦੇ ਕੇ ਸਰੀਰ ਨੂੰ ਜੋੜਿਆ।
25 ਭਈ ਸਰੀਰ ਵਿੱਚ ਫੋਟਕ ਨਾ ਪਵੇ ਸਗੋਂ ਅੰਗ ਇੱਕ ਦੂਜੇ ਦੇ ਲਈ ਇੱਕ ਸਮਾਨ ਚਿੰਤਾ ਕਰਨ।
26 ਅਤੇ ਜੇ ਇੱਕ ਅੰਗ ਨੂੰ ਦੁੱਖ ਲੱਗੇ ਤਾਂ ਸਾਰੇ ਅੰਗ ਉਸ ਦੇ ਨਾਲ ਦੁੱਖੀ ਹੁੰਦੇ ਹਨ ਅਤੇ ਜੇ ਇੱਕ ਅੰਗ ਦਾ ਆਦਰ ਹੋਵੇ ਤਾਂ ਸਾਰੇ ਅੰਗ ਉਹ ਦੇ ਨਾਲ ਅਨੰਦ ਹੁੰਦੇ ਹਨ।

27 ਹੁਣ ਤੁਸੀਂ ਰਲ ਕੇ ਮਸੀਹ ਦੇ ਸਰੀਰ ਹੋ ਅਤੇ ਇੱਕ ਇੱਕ ਕਰਕੇ ਉਹ ਦੇ ਅੰਗ ਹੋ।
28 ਅਤੇ ਕਲੀਸਿਯਾ ਵਿੱਚ ਪਰਮੇਸ਼ੁਰ ਨੇ ਕਈਆਂ ਨੂੰ ਥਾਪਿਆ ਹੋਇਆ ਹੈ, ਪਹਿਲਾਂ ਰਸੂਲਾਂ ਨੂੰ, ਦੂਜੇ ਨਬੀਆਂ ਨੂੰ, ਤੀਜੇ ਉਪਦੇਸ਼ਕਾਂ ਨੂੰ, ਫੇਰ ਕਰਾਮਾਤੀਆਂ ਨੂੰ, ਫੇਰ ਨਰੋਇਆਂ ਕਰਨ ਦੀਆਂ ਦਾਤਾਂ ਵਾਲਿਆਂ ਨੂੰ, ਉਪਕਾਰੀਆਂ ਨੂੰ, ਹਾਕਮਾਂ ਨੂੰ ਅਤੇ ਅਨੇਕ ਪਰਕਾਰ ਦੀਆਂ ਭਾਸ਼ਾਂ ਬੋਲਣ ਵਾਲਿਆਂ ਨੂੰ।
29 ਕੀ ਸਾਰੇ ਰਸੂਲ ਹਨ ? ਕੀ ਸਾਰੇ ਨਬੀ ਹਨ ? ਕੀ ਸਾਰੇ ਉਪਦੇਸ਼ਕ ਹਨ ? ਕੀ ਸਾਰੇ ਕਰਾਮਾਤੀ ਹਨ ?
30 ਕੀ ਸਭਨਾਂ ਨੂੰ ਨਰੋਇਆਂ ਕਰਨ ਦੀਆਂ ਦਾਤਾਂ ਮਿਲੀਆਂ ਹਨ ? ਕੀ ਸਾਰੇ ਅਨੇਕ ਪਰਕਾਰ ਦੀਆਂ ਭਾਸ਼ਾਂ ਬੋਲਦੇ ਹਨ ? ਕੀ ਸਾਰੇ ਅਰਥ ਕਰਦੇ ਹਨ ?
31 ਪਰ ਤੁਸੀਂ ਚੰਗੀਆਂ ਤੋਂ ਚੰਗੀਆਂ ਦਾਤਾਂ ਨੂੰ ਲੋਚੋ, ਨਾਲੇ ਮੈਂ ਤੁਹਾਨੂੰ ਇੱਕ ਬਹੁਤ ਹੀ ਸਰੇਸ਼ਟ ਮਾਰਗ ਦੱਸਦਾ ਹਾਂ।

 
adsfree-icon
Ads FreeProfile