the Second Week after Easter
free while helping to build churches and support pastors in Uganda.
Click here to learn more!
Read the Bible
ਬਾਇਬਲ
੧ ਸਮੋਈਲ 28
1 ਬਾਦ ਵਿੱਚ ਫ਼ਲਿਸਤੀਆਂ ਨੇ ਇਸਰਾਏਲ ਦੇ ਵਿਰੁੱਧ ਲੜਾਈ ਕਰਨ ਲਈ ਆਪਣੀਆਂ ਫ਼ੌਜਾਂ ਇਕਠੀਆਂ ਕੀਤੀਆਂ। ਤਦ ਆਕੀਸ਼ ਨੇ ਦਾਊਦ ਨੂੰ ਕਿਹਾ, "ਕੀ ਤੂੰ ਇਸ ਗੱਲ ਨੂੰ ਸਮਝ ਰਿਹਾ ਹੈਂ ਕਿ ਤੈਨੂੰ ਅਤੇ ਤੇਰੇ ਸਾਥੀਆਂ ਨੂੰ ਮੇਰੇ ਨਾਲ ਇਸਰਾਏਲ ਦੇ ਖਿਲਾਫ਼ ਲੜਾਈ ਕਰਨ ਲਈ ਜਾਣਾ ਹੋਵੇਗਾ।"2 ਦਾਊਦ ਨੇ ਜਵਾਬ ਦਿੱਤਾ, "ਹਾਂ, ਬਿਲਕੁਲ! ਤਦ ਤੂੰ ਆਪੇ ਹੀ ਵੇਖ ਲਵੇਂਗਾ ਕਿ ਮੈਂ ਕੀ ਕਰਾਂਗਾ।"ਆਕੀਸ਼ ਨੇ ਕਿਹਾ, "ਠੀਕ ਹੈ! ਮੈਂ ਤੈਨੂੰ ਆਪਣਾ ਰਾਖਾ ਬਣਾਵਾਂਗਾ ਅਤੇ ਤੂੰ ਹਮੇਸ਼ਾ ਮੈਨੂੰ ਬਚਾਵੇਂਗਾ।"3 ਸਮੂਏਲ ਮਰ ਗਿਆ ਅਤੇ ਸਭ ਇਸਰਾਏਲੀਆਂ ਨੇ ਉਸਦੀ ਮੌਤ ਉੱਤੇ ਬੜਾ ਦੁੱਖ ਪ੍ਰਗਟ ਕੀਤਾ। ਉਨ੍ਹਾਂ ਨੇ ਸਮੂਏਲ ਨੂੰ ਉਸਦੇ ਘਰ ਰਾਮਾਹ ਨਗਰ ਵਿੱਚ ਦਫ਼ਨਾਇਆ।ਪਹਿਲਾਂ ਸ਼ਾਊਲ ਨੇ ਭੂਤ ਮ੍ਰਿਤਾਂ ਅਤੇ ਭਵਿਖ ਦੱਸਣ ਵਾਲਿਆਂ ਨੂੰ ਇਸਰਾਏਲ ਵਿੱਚੋਂ ਕਢਿਆ ਸੀ।4 ਸੋ ਫ਼ਲਿਸਤੀ ਇਕਠੇ ਹੋਕੇ ਆਏ ਅਤੇ ਸ਼ੂਨੇਮ ਵਿੱਚ ਆਕੇ ਉਨ੍ਹਾਂ ਡੇਰੇ ਲਾਏ ਅਤੇ ਸ਼ਾਊਲ ਨੇ ਵੀ ਸਾਰੇ ਇਸਰਾਏਲੀਆਂ ਨੂੰ ਇਕਠਿਆਂ ਕੀਤਾ ਅਤੇ ਗਿਲਬੋਆ ਵਿੱਚ ਡੇਰੇ ਲਾ ਲਈ।5 ਸ਼ਾਊਲ ਨੇ ਜਦੋਂ ਫ਼ਲਿਸਤੀਆਂ ਦੀ ਫ਼ੌਜ ਵੇਖੀ ਤਾਂ ਉਹ ਡਰ ਨਾਲ ਕੰਬਣ ਲੱਗਾ।6 ਸ਼ਾਊਲ ਨੇ ਯਹੋਵਾਹ ਅੱਗੇ ਪ੍ਰਾਰਥਨਾ ਕੀਤੀ, ਪਰ ਯਹੋਵਾਹ ਨੇ ਉਸਨੂੰ ਕੋਈ ਜਵਾਬ ਨਾ ਦਿੱਤਾ। ਪਰਮੇਸ਼ੁਰ ਨੇ ਸ਼ਾਊਲ ਨਾਲ ਸੁਪਨੇ ਵਿੱਚ ਗੱਲ ਨਾ ਕੀਤੀ ਅਤੇ ਨਾ ਉਸਨੇ ਹੀ ਊਰੀਮ ਜਾਂ ਨਬੀਆਂ ਨੂੰ ਉਸ ਨਾਲ ਗੱਲ ਕਰਨ ਲਈ ਵਰਤਿਆ।
7 ਅਖੀਰ ਵਿੱਚ, ਸ਼ਾਊਲ ਨੇ ਆਪਣੇ ਅਫ਼ਸਰਾਂ ਨੂੰ ਕਿਹਾ, "ਇੱਕ ਔਰਤ ਲਭੋ ਜੋ ਭੂਤ ਮ੍ਰਿਤ ਹੋਵੇ ਤਦ ਮੈਂ ਉਸ ਕੋਲੋਂ ਪੁਛਾਂਗਾ ਕਿ ਇਸ ਜੰਗ ਵਿੱਚ ਕੀ ਹੋਵੇਗਾ?"ਉਸਦੇ ਅਫ਼ਸਰਾਂ ਨੇ ਜਵਾਬ ਦਿੱਤਾ, "ਅਜਿਹੀ ਇੱਕ ਔਰਤ ਏਨਦੋਰ ਵਿੱਚ ਹੈ!"8 ਸੋ ਸ਼ਾਊਲ ਨੇ ਆਪਣਾ ਭੇਸ ਵਟਾਕੇ ਹੋਰ ਕੱਪੜੇ ਪਾ ਲਈ ਅਤੇ ਉਥੇ ਗਿਆ। ਦੋ ਜਨੇ ਹੋਰ ਉਸਦੇ ਨਾਲ ਸਨ ਅਤੇ ਉਹ ਰਾਤ ਨੂੰ ਉਸ ਔਰਤ ਕੋਲ ਪਹੁੰਚਿਆ ਅਤੇ ਉਸਨੂੰ ਕਿਹਾ, "ਕਿਰਪਾ ਕਰਕੇ ਆਪਣੇ ਭੂਤ ਮ੍ਰਿਤ ਕੋਲੋਂ ਮੇਰੇ ਲਈ ਸਲਾਹ ਪੁਛ ਅਤੇ ਜਿਸਦਾ ਨਾਮ ਮੈਂ ਤੈਨੂੰ ਦੱਸਾਂ ਉਸਨੂੰ ਮੇਰੇ ਲਈ ਬੁਲਾ ਲਿਆਈਂ।"9 ਪਰ ਉਸ ਔਰਤ ਨੇ ਸ਼ਾਊਲ ਨੂੰ ਕਿਹਾ, "ਤੈਨੂੰ ਪਤਾ ਹੈ ਕਿਸ ਹਾਊਲ ਨੇ ਕੀ ਕੀਤਾ! ਉਸਨੇ ਸਾਰੇ ਭੂਤ ਮ੍ਰਿਤਾਂ ਅਤੇ ਜੋਤਸ਼ੀਆਂ ਨੂੰ ਇਸਰਾਏਲ ਦੀ ਧਰਤੀ ਤੋਂ ਬਾਹਰ ਕਢ ਮਾਰਿਆ। ਫ਼ਿਰ ਤੂੰ ਮੇਰੀ ਜਾਨ ਕਿਸ ਲਈ ਫ਼ਸਾਉਂਦਾ ਹੈ? ਤੂੰ ਮੈਨੂੰ ਵੀ ਮਰਵਾਉਣਾ ਚਾਹੁੰਦਾ ਹੈ?"10 ਤਦ ਸ਼ਾਊਲ ਨੇ ਯਹੋਵਾਹ ਦੀ ਸੌਂਹ ਚੁੱਕੇ ਆਖਿਆ, "ਮੈਨੂੰ ਜਿਉਂਦੇ ਯਹੋਵਾਹ ਦੀ ਸੌਂਹ ਕਿ ਇਸ ਗੱਲ ਦੀ ਤੈਨੂੰ ਕੋਈ ਸਜ਼ਾ ਨਾ ਮਿਲੇਗੀ।"11 ਔਰਤ ਨੇ ਪੁਛਿਆ, "ਮੈਂ ਤੇਰੇ ਲਈ ਕਿਸਨੂੰ ਮਂਗਾਵਾਂ?"ਸ਼ਾਊਲ ਨੇ ਕਿਹਾ, "ਸਮੂਏਲ ਨੂੰ ਬੁਲਾ।"12 ਅਤੇ ਇੰਝ ਹੋਇਆ ਕਿ ਜਿਸ ਵੇਲੇ ਉਸ ਔਰਤ ਨੇ ਸਮੂਏਲ ਨੂੰ ਵੇਖਿਆ ਤਾਂ ਉਸ ਜ਼ੋਰ ਦੀ ਚੀਕ ਮਾਰੀ ਅਤੇ ਉਸਨੇ ਸ਼ਾਊਲ ਨੂੰ ਆਖਿਆ, "ਤੂੰ ਮੇਰੇ ਨਾਲ ਧੋਖਾ ਕਿਉਂ ਕੀਤਾ ਕਿਉਂਕਿ ਸ਼ਾਊਲ ਤਾਂ ਤੂੰ ਹੀ ਹੈਂ।"13 ਤਾਂ ਸ਼ਾਊਲ ਨੇ ਕਿਹਾ, "ਡਰ ਨਾ! ਤੂੰ ਦੱਸ ਕਿ ਤੂੰ ਵੇਖਿਆ?"ਉਸ ਔਰਤ ਨੇ ਕਿਹਾ, "ਮੈਂ ਇੱਕ ਆਤਮਾ ਧਰਤੀ ਤੋਂ ਉੱਪਰ ਉਠਦਾ ਵੇਖਿਆ।"14 ਸ਼ਾਊਲ ਨੇ ਪੁਛਿਆ, "ਉਹ ਕਿਵੇਂ ਦੀ ਲੱਗਦੀ ਸੀ?"ਉਸ ਔਰਤ ਨੇ ਜਵਾਬ 'ਚ ਕਿਹਾ, "ਉਹ ਇੱਕ ਬੁਢਾ ਆਦਮੀ ਖਾਸ ਕਿਸਮ ਦਾ ਚੋਲਾ ਪਾਇਆ ਲੱਗਦਾ ਸੀ।"ਤਦ ਸ਼ਾਊਲ ਜਾਣ ਗਿਆ ਕਿ ਇਹ ਸਮੂਏਲ ਹੀ ਸੀ। ਸ਼ਾਊਲ ਨੇ ਝੁਕਕੇ ਮਥਾ ਟੇਕਿਆ।
15 ਸਮੂਏਲ ਨੇ ਸ਼ਾਊਲ ਨੂੰ ਕਿਹਾ, "ਤੂੰ ਮੈਨੂੰ ਕਿਉਂ ਤੰਗ ਕਰਦਾ ਹੈ, ਕਿਉਂ ਤੂੰ ਮੈਨੂੰ ਧਰਤੀ ਉੱਪਰ ਸਦਿਆ ਹੈ?"ਸ਼ਾਊਲ ਨੇ ਕਿਹਾ, "ਮੈਂ ਮੁਸੀਬਤ ਵਿੱਚ ਹਾਂ। ਫ਼ਲਿਸਤੀ ਮੇਰੇ ਵਿਰੁੱਧ ਲੜਨ ਆਏ ਹਨ ਅਤੇ ਪਰਮੇਸ਼ੁਰ ਨੇ ਮੈਨੂੰ ਤਿਆਗ ਦਿੱਤਾ ਹੈ, ਉਹ ਹੁਣ ਮੇਰੀ ਕਿਸੇ ਗੱਲ ਦਾ ਉੱਤਰ ਨਹੀਂ ਦਿੰਦਾ। ਹੁਣ ਉਹ ਨਬੀ ਵੀ ਨਹੀਂ ਘਲ੍ਲਦਾ ਅਤੇ ਮੇਰੇ ਸੁਪਨਿਆਂ 'ਚ ਵੀ ਗੱਲ ਨਹੀਂ ਕਰਦਾ। ਇਸੇ ਲਈ ਮੈਂ ਤੈਨੂੰ ਬੁਲਾਇਆ ਹੈ ਕਿ ਦੱਸ ਹੁਣ ਮੈਂ ਕੀ ਕਰਾਂ?"16 ਸਮੂਏਲ ਨੇ ਕਿਹਾ, "ਯਹੋਵਾਹ ਨੇ ਤੈਨੂੰ ਛੱਡ ਦਿੱਤਾ ਅਤੇ ਤੇਰਾ ਦੁਸ਼ਮਣ ਬਣ ਗਿਆ ਹੈ। ਸੋ ਫ਼ਿਰ ਤੂੰ ਮੈਨੂੰ ਕਿਉਂ ਤੰਗ ਕਰਦਾ ਹੈਂ?17 ਯਹੋਵਾਹ ਨੇ ਤਾਂ ਆਪਣੇ ਵੱਲੋਂ ਉਹੀ ਕੀਤਾ ਜੋ ਉਸਨੇ ਮੇਰੇ ਰਾਹੀਂ ਆਖਿਆ ਸੀ ਕਿ ਯਹੋਵਾਹ ਨੇ ਤੇਰੇ ਹਥੋਂ ਰਾਜ ਖੋਹ ਲਿਆ ਅਤੇ ਤੇਰੇ ਪੜੋਸੀ ਦਾਊਦ ਨੂੰ ਦੇ ਦਿੱਤਾ।18 ਉਹ ਇਸ ਲਈ ਕਿ ਤੂੰ ਯਹੋਵਾਹ ਦਾ ਬਚਨ ਨਾ ਮੰਨਿਆ ਅਤੇ ਤੂੰ ਅਮਾਲੇਕੀਆਂ ਦੇ ਨਾਲ ਉਸਦੇ ਕਰੋਧ ਦੀ ਅੱਗ ਮੁਤਾਬਕ ਬਦਲਾ ਨਾ ਲਿੱਤਾ, ਕੰਮ ਨਾ ਕੀਤਾ। ਇਸੇ ਕਰਕੇ ਅੱਜ ਯਹੋਵਾਹ ਨੇ ਤੇਰੇ ਨਾਲ ਅਜਿਹਾ ਕੀਤਾ।19 ਯਹੋਵਾਹ ਤੇਰੇ ਸਮੇਤ ਸਾਰੇ ਇਸਰਾਏਲ ਨੂੰ ਫ਼ਲਿਸਤੀਆਂ ਦੇ ਹੱਥ ਵਿੱਚ ਕਰ ਦੇਵੇਗਾ ਅਤੇ ਕੱਲ ਤੂੰ ਤੇਰੇ ਪੁੱਤਰ ਮੇਰੇ ਕੋਲ ਹੋਣਗੇ ਅਤੇ ਇਸਰਾਏਲੀ ਦਲ ਨੂੰ ਵੀ ਯਹੋਵਾਹ ਫ਼ਲਿਸਤੀਆਂ ਦੇ ਹੱਥ ਵਿੱਚ ਕਰ ਦੇਵੇਗਾ।"
20 ਤੱਦ ਸ਼ਾਊਲ ਉਸੇ ਵੇਲੇਦ ਹਰਤੀ ਉੱਪਰ ਲੰਮਾ ਹੋਕੇ ਡਿੱਗ ਪਿਆ ਅਤੇ ਸਮੂਏਲ ਦੀਆਂ ਗੱਲਾਂ ਨਾਲ ਬੜਾ ਡਰ ਗਿਆ ਅਤੇ ਉਸ ਵਿੱਚ ਕੁਝ ਸਾਹ ਸੱਤ ਨਾ ਬਚਿਆ ਕਿਉਂਕਿ ਉਸਨੇ ਉਸ ਸਾਰਾ ਦਿਨ ਅਤੇ ਰਾਤ ਰੋਟੀ ਨਹੀਂ ਖਾਧੀ ਸੀ।21 ਤੱਦ ਉਹ ਔਰਤ ਸ਼ਾਊਲ ਕੋਲ ਆਈ। ਉਸ ਵੇਖਿਆ ਕਿ ਸ਼ਾਊਲ ਤਾਂ ਸੱਚਮੁੱਚ ਬਹੁਤ ਡਰਿਆ ਹੋਇਆ ਹੈ ਤਾਂ ਉਸਨੇ ਕਿਹਾ, "ਵੇਖ! ਮੈਂ ਤੇਰੀ ਸੇਵਕ ਦਾਸੀ ਹਾਂ। ਮੈਂ ਤੇਰਾ ਹੁਕਮ ਮੰਨਿਆ। ਮੈਂ ਆਪਣੀ ਜਾਨ ਖਤਰੇ ਵਿੱਚ ਪਾਕੇ ਜੋ ਤੂੰ ਕਿਹਾ ਮੈਂ ਕੀਤਾ।22 ਹੁਣ ਕਿਰਪਾ ਕਰਕੇ ਮੇਰੀ ਗੱਲ ਧਿਆਨ ਨਾਲ ਸੁਣ, "ਹੁਣ ਮੈਂ ਤੈਨੂੰ ਕੁਝ ਰੋਟੀ ਦਿੰਦਾ ਹਾਂ ਤੂੰ ਖਾ ਲੈ, ਫ਼ਿਰ ਤੇਰੇ ਵਿੱਚ ਤਾਕਤ ਆ ਜਾਵੇਗੀ ਤਾਂ ਤੂੰ ਆਪਣੇ ਰਾਹ ਪੈ ਜਾਵੀਂ।"23 ਪਰ ਸ਼ਾਊਲ ਨੇ ਕੁਝ ਖਾਣ ਤੋਂ ਇਨਕਾਰ ਕਰ ਦਿੱਤਾ।ਸ਼ਾਊਲ ਦੇ ਅਫ਼ਸਰਾਂ ਨੇ ਵੀ ਉਸ ਔਰਤ ਨਾਲ ਮਿਲਕੇ ਉਸਨੂੰ ਖਾਣ ਲਈ ਬੇਨਤੀ ਕੀਤੀ। ਅਖੀਰ ਸ਼ਾਊਲ ਨੇ ਉਨ੍ਹਾਂ ਦਾ ਕਿਹਾ ਮੰਨ ਲਿਆ। ਉਹ ਭੁਂਜਿਓਁ ਉਠਕੇ ਮੰਜੇ ਉੱਤੇ ਬੈਠ ਗਿਆ।24 ਉਸ ਔਰਤ ਕੋਲ ਘਰ ਵਿੱਚ ਇੱਕ ਮੋਟਾ ਵਛਾ ਸੀ। ਉਸਨੇ ਫ਼ਟਾਫ਼ਟ ਉਸਨੂੰ ਵਢਿਆ। ਉਸਨੇ ਕੁਝ ਆਟਾ ਲੈਕੇ ਗੁਂਨ੍ਹਕੇ ਉਸਨੂੰ ਹੱਥਾਂ ਵਿੱਚ ਦਬਾਕੇ ਬਿਨਾ ਖਮੀਰ ਦੇ ਹੀ ਉਸ ਦੀਆਂ ਰੋਟੀਆਂ ਪਕਾਕੇ ਬਣਾਈਆਂ।25 ਉਸ ਔਰਤ ਨੇ ਸ਼ਾਊਲ ਅਤੇ ਉਸਦੇ ਅਫ਼ਸਰਾਂ ਅੱਗੇ ਖਾਣਾ ਪਰੋਸਿਆ। ਉਨ੍ਹਾਂ ਸਭਨਾਂ ਨੇ ਭੋਜਨ ਕੀਤਾ ਅਤੇ ਅਗਲੀ ਸਵੇਰ ਉਹ ਉਠੇ ਅਤੇ ਉਥੋਂ ਚਲੇ ਗਏ।