Lectionary Calendar
Friday, June 7th, 2024
the Week of Proper 4 / Ordinary 9
Attention!
Take your personal ministry to the Next Level by helping StudyLight build churches and supporting pastors in Uganda.
Click here to join the effort!

Read the Bible

ਬਾਇਬਲ

੨ ਸਲਾਤੀਨ 17

1 ਏਲਾਹ ਦੇ ਪੁੱਤਰ ਹੋਸ਼ੇਆ ਨੇ ਪਾਤਸ਼ਾਹ ਆਹਾਜ਼ ਦੇ ਯਹੂਦਾਹ ਉੱਪਰ12 ਵੇਂ ਵਰ੍ਹੇ ਦੌਰਾਨ ਸਾਮਰਿਆ ਵਿੱਚ ਇਸਰਾਏਲ ਤੇ ਰਾਜ ਕਰਨਾ ਸ਼ੁਰੂ ਕੀਤਾ।ਉਸਨੇ ਨੋਵਾਂ ਸਾਲਾਂ ਲਈ ਰਾਜ ਕੀਤਾ।2 ਹੋਸ਼ੇਆ ਨੇ ਉਹ ਕੰਮ ਕੀਤਾ ਜੋ ਯਹੋਵਾਹ ਦੀ ਨਿਗਾਹ ਵਿੱਚ ਭੈੜਾ ਸੀ। ਪਰ ਉਹ ਆਪਣੇ ਤੋਂ ਪਹਿਲਾਂ ਇਸਰਾਏਲ ਉੱਪਰ ਰਾਜ ਕਰਨ ਵਾਲੇ ਪਾਤਸ਼ਾਹਾਂ ਵਰਗਾ ਇੰਨਾ ਭੈੜਾ ਨਹੀਂ ਸੀ।3 ਅੱਸ਼ੂਰ ਦੇ ਪਾਤਸ਼ਾਹ ਸ਼ਲਮਨਸਰ ਨੇ ਉਸ ਉੱਪਰ ਚੜਾਈ ਕੀਤੀ ਅਤੇ ਹੋਸ਼ੇਆ ਉਸਦਾ ਦਾਸ ਹੋ ਗਿਆ ਤਾਂ ਉਸਨੇ ਸ਼ਲਮਨਸਰ ਨੂੰ ਨਜ਼ਰ ਭੇਟ ਦਿੱਤੀ।4 ਬਾਅਦ ਵਿੱਚ ਉਸਨੇ ਮਿਸਰ ਦੇ ਪਾਤਸ਼ਾਹ ਕੋਲ ਮਦਦ ਲਈ ਸੰਦੇਸ਼ਵਾਹਕ ਭੇਜੇ ਉਸ ਪਾਤਸ਼ਾਹ ਦਾ ਨਾਂ ਸੌ ਸੀ। ਉਸ ਵਰ੍ਹੇ ਹੋਸ਼ੇਆ ਨੇ ਅੱਸ਼ੂਰ ਦੇ ਪਾਤਸ਼ਾਹ ਨੂੰ ਨਜ਼ਰ ਨਾ ਭੇਜੀ ਜਿਵੇਂ ਕਿ ਉਹ ਹਰ ਸਾਲ ਭੇਜਦਾ ਹੁੰਦਾ ਸੀ। ਅੱਸ਼ੂਰ ਦੇ ਪਾਤਸ਼ਾਹ ਨੂੰ ਖਬਰ ਹੋਈ ਕਿ ਹੋਸ਼ੇਆ ਉਸ ਵਿਰੁੱਧ ਵਿਉਂਤਾ ਘੜ ਰਿਹਾ ਹੈ ਤਾਂ ਉਸਨੇ ਹੋਸ਼ੇਆ ਨੂੰ ਪਕੜ ਕੇ ਕੈਦ ਕਰ ਲਿਆ।5 ਅੱਸ਼ੂਰ ਦੇ ਰਾਜਾ ਨੇ ਇਸਰਾਏਲ ਦੀਆਂ ਬਹੁਤ ਸਾਰੀਆਂ ਥਾਵਾਂ ਤੇ ਹਮਲੇ ਕੀਤੇ। ਫ਼ਿਰ ਉਹ ਸਾਮਰਿਯਾ ਵਿੱਚ ਆਇਆ ਅਤੇ ਸਾਮਰਿਯਾ ਦੇ ਵਿਰੁੱਧ ਉਹ ਤਿੰਨ ਵਰ੍ਹੇ ਲੜਿਆ।6 ਹੋਸ਼ੇਆ ਦੇ ਨੌਵੇਂ ਵਰ੍ਹੇ ਵਿੱਚ ਅੱਸ਼ੂਰ ਦੇ ਪਾਤਸ਼ਾਹ ਨੇ ਸਾਮਰਿਯਾ ਤੇ ਕਬਜ਼ਾ ਕਰ ਲਿਆ ਅਤੇ ਇਸਰਾਏਲ ਤੇ ਰਾਜ ਕਰਨ ਲੱਗ ਪਿਆ। ਅੱਸ਼ੂਰ ਦੇ ਰਾਜੇ ਨੇ ਬਹੁਤ ਸਾਰੇ ਇਸਰਾਏਲੀਆਂ ਨੂੰ ਕੈਦੀ ਬਣਾਇਆ ਅਤੇ ਬੰਦੀ ਬਣਾ ਕੇ ਅੱਸ਼ੂਰ ਨੂੰ ਲੈ ਆਇਆ। ਉਸਨੇ ਉਨ੍ਹਾਂ ਨੂੰ ਹੇਲਾਹ ਵਿੱਚ ਗਬੋਰ, ਗੋਜ਼ਾਨ ਦੀ ਇੱਕ ਨਦੀ ਦੇ ਕੰਢੇ ਅਤੇ ਮਾਦੀਆਂ ਦੇ ਸ਼ਹਿਰ ਵਿੱਚ ਵਸਾ ਦਿੱਤਾ।

7 ਇਹ ਸਭ ਇਸ ਲਈ ਵਾਪਰਿਆ ਕਿਉਂ ਕਿ ਇਸਰਾਏਲੀਆਂ ਨੇ ਯਹੋਵਾਹ ਆਪਣੇ ਪਰਮੇਸ਼ੁਰ ਦੇ ਖਿਲਾਫ਼ ਪਾਪ ਕੀਤਾ ਜਿਸਨੇ ਉਨ੍ਹਾਂ ਨੂੰ ਮਿਸਰ ਤੋਂ ਬਾਹਰ ਨਿਕਲਾਇਆ ਸੀ। ਅਤੇ ਮਿਸਰ ਦੇ ਰਾਜੇ ਫ਼ਿਰਊਨ ਤੋਂ ਬਚਾਇਆ ਸੀ। ਉਨ੍ਹਾਂ ਨੇ ਹੋਰਾਂ ਦੇਵਤਿਆਂ ਦੀ ਵੀ ਉਪਾਸਨਾ ਕੀਤੀ।8 ਉਹ ਹੋਰਨ੍ਹਾਂ ਲੋਕਾਂ ਦੇ ਨਿਯਮਾਂ ਅਤੇ ਰੀਤਾਂ ਨੂੰ ਮੰਨਦੇ ਸਨ ਜਿਨ੍ਹਾਂ ਨੂੰ ਯਹੋਵਾਹ ਨੇ ਇਸਰਾਏਲੀਆਂ ਵਿੱਚੋਂ ਕੱਢ ਦਿੱਤਾ ਸੀ। ਉਨ੍ਹਾਂ ਨੇ ਸਾਰਿਆਂ ਦੁਆਰਾ ਸ਼ਾਸਨ ਕਰਾਉਣ ਨੂੰ ਚੁਣਿਆ, ਨਾ ਕਿ ਪਰਮੇਸ਼ੁਰ ਦੁਆਰਾ।9 ਅਤੇ ਇਸਰਾਏਲੀਆਂ ਨੇ ਛੁਪੇ-ਲੁਕੇ ਯਹੋਵਾਹ ਆਪਣੇ ਪਰਮੇਸ਼ੁਰ ਦੇ ਵਿਰੁੱਧ ਉਹ ਕੰਮ ਕੀਤੇ ਜੋ ਚੰਗੇ ਨਹੀਂ ਸਨ।ਅਤੇ ਉਨ੍ਹਾਂ ਨੇ ਪਹਿਰੇਦਾਰਾਂ ਦੇ ਗੁਂਮਟ ਤੋਂ ਲੈਕੇ ਗਢ਼ ਵਾਲੇ ਸ਼ਹਿਰ ਤੀਕ ਆਪਣੇ ਸਾਰੇ ਸ਼ਹਿਰਾਂ ਵਿੱਚ ਉੱਚੀਆਂ ਥਾਵਾਂ ਬਣਾਈਆਂ।10 ਅਤੇ ਇਸਰਾਏਲੀਆਂ ਨੇ ਹਰ ਪਹਾੜੀ ਉੱਤੇ ਹਰੇਕ ਰੁੱਖ ਦੇ ਹੇਠਾਂ ਆਪਣੇ ਲਈ ਯਾਦਗਾਰੀ ਪੱਥਰ ਤੇ ਥੰਮ ਖੜੇ ਕਰ ਲੇ।11 ਉੱਥੇ ਸਾਰੇ ਉੱਚੇ ਥਾਵਾਂ ਉੱਪਰ ਉਨ੍ਹਾਂ ਕੌਮਾਂ ਵਾਂਗ ਜਿਨ੍ਹਾਂ ਨੂੰ ਯਹੋਵਾਹ ਨੇ ਉਨ੍ਹਾਂ ਸਾਮ੍ਹਣਿਓ ਕੱਢ ਦਿੱਤਾ ਸੀ ਇਸਰਾਏਲੀਆਂ ਨੇ ਵੀ ਧੂਫ਼ ਧੁਖਾਈ ਅਤੇ ਯਹੋਵਾਹ ਦੇ ਕਰੋਧ ਨੂੰ ਭੜਕਾਉਣ ਲਈ ਉਹ ਕੰਮ ਕੀਤੇ ਜੋ ਮਾੜੇ ਸਨ।12 ਵੇਂ ਵਰ੍ਹੇ ਦੌਰਾਨ ਸਾਮਰਿਆ ਵਿੱਚ ਇਸਰਾਏਲ ਤੇ ਰਾਜ ਕਰਨਾ ਸ਼ੁਰੂ ਕੀਤਾ।ਉਸਨੇ ਨੋਵਾਂ ਸਾਲਾਂ ਲਈ ਰਾਜ ਕੀਤਾ।2 ਹੋਸ਼ੇਆ ਨੇ ਉਹ ਕੰਮ ਕੀਤਾ ਜੋ ਯਹੋਵਾਹ ਦੀ ਨਿਗਾਹ ਵਿੱਚ ਭੈੜਾ ਸੀ। ਪਰ ਉਹ ਆਪਣੇ ਤੋਂ ਪਹਿਲਾਂ ਇਸਰਾਏਲ ਉੱਪਰ ਰਾਜ ਕਰਨ ਵਾਲੇ ਪਾਤਸ਼ਾਹਾਂ ਵਰਗਾ ਇੰਨਾ ਭੈੜਾ ਨਹੀਂ ਸੀ।3 ਅੱਸ਼ੂਰ ਦੇ ਪਾਤਸ਼ਾਹ ਸ਼ਲਮਨਸਰ ਨੇ ਉਸ ਉੱਪਰ ਚੜਾਈ ਕੀਤੀ ਅਤੇ ਹੋਸ਼ੇਆ ਉਸਦਾ ਦਾਸ ਹੋ ਗਿਆ ਤਾਂ ਉਸਨੇ ਸ਼ਲਮਨਸਰ ਨੂੰ ਨਜ਼ਰ ਭੇਟ ਦਿੱਤੀ।4 ਬਾਅਦ ਵਿੱਚ ਉਸਨੇ ਮਿਸਰ ਦੇ ਪਾਤਸ਼ਾਹ ਕੋਲ ਮਦਦ ਲਈ ਸੰਦੇਸ਼ਵਾਹਕ ਭੇਜੇ ਉਸ ਪਾਤਸ਼ਾਹ ਦਾ ਨਾਂ ਸੌ ਸੀ। ਉਸ ਵਰ੍ਹੇ ਹੋਸ਼ੇਆ ਨੇ ਅੱਸ਼ੂਰ ਦੇ ਪਾਤਸ਼ਾਹ ਨੂੰ ਨਜ਼ਰ ਨਾ ਭੇਜੀ ਜਿਵੇਂ ਕਿ ਉਹ ਹਰ ਸਾਲ ਭੇਜਦਾ ਹੁੰਦਾ ਸੀ। ਅੱਸ਼ੂਰ ਦੇ ਪਾਤਸ਼ਾਹ ਨੂੰ ਖਬਰ ਹੋਈ ਕਿ ਹੋਸ਼ੇਆ ਉਸ ਵਿਰੁੱਧ ਵਿਉਂਤਾ ਘੜ ਰਿਹਾ ਹੈ ਤਾਂ ਉਸਨੇ ਹੋਸ਼ੇਆ ਨੂੰ ਪਕੜ ਕੇ ਕੈਦ ਕਰ ਲਿਆ।5 ਅੱਸ਼ੂਰ ਦੇ ਰਾਜਾ ਨੇ ਇਸਰਾਏਲ ਦੀਆਂ ਬਹੁਤ ਸਾਰੀਆਂ ਥਾਵਾਂ ਤੇ ਹਮਲੇ ਕੀਤੇ। ਫ਼ਿਰ ਉਹ ਸਾਮਰਿਯਾ ਵਿੱਚ ਆਇਆ ਅਤੇ ਸਾਮਰਿਯਾ ਦੇ ਵਿਰੁੱਧ ਉਹ ਤਿੰਨ ਵਰ੍ਹੇ ਲੜਿਆ।6 ਹੋਸ਼ੇਆ ਦੇ ਨੌਵੇਂ ਵਰ੍ਹੇ ਵਿੱਚ ਅੱਸ਼ੂਰ ਦੇ ਪਾਤਸ਼ਾਹ ਨੇ ਸਾਮਰਿਯਾ ਤੇ ਕਬਜ਼ਾ ਕਰ ਲਿਆ ਅਤੇ ਇਸਰਾਏਲ ਤੇ ਰਾਜ ਕਰਨ ਲੱਗ ਪਿਆ। ਅੱਸ਼ੂਰ ਦੇ ਰਾਜੇ ਨੇ ਬਹੁਤ ਸਾਰੇ ਇਸਰਾਏਲੀਆਂ ਨੂੰ ਕੈਦੀ ਬਣਾਇਆ ਅਤੇ ਬੰਦੀ ਬਣਾ ਕੇ ਅੱਸ਼ੂਰ ਨੂੰ ਲੈ ਆਇਆ। ਉਸਨੇ ਉਨ੍ਹਾਂ ਨੂੰ ਹੇਲਾਹ ਵਿੱਚ ਗਬੋਰ, ਗੋਜ਼ਾਨ ਦੀ ਇੱਕ ਨਦੀ ਦੇ ਕੰਢੇ ਅਤੇ ਮਾਦੀਆਂ ਦੇ ਸ਼ਹਿਰ ਵਿੱਚ ਵਸਾ ਦਿੱਤਾ।

7 ਇਹ ਸਭ ਇਸ ਲਈ ਵਾਪਰਿਆ ਕਿਉਂ ਕਿ ਇਸਰਾਏਲੀਆਂ ਨੇ ਯਹੋਵਾਹ ਆਪਣੇ ਪਰਮੇਸ਼ੁਰ ਦੇ ਖਿਲਾਫ਼ ਪਾਪ ਕੀਤਾ ਜਿਸਨੇ ਉਨ੍ਹਾਂ ਨੂੰ ਮਿਸਰ ਤੋਂ ਬਾਹਰ ਨਿਕਲਾਇਆ ਸੀ। ਅਤੇ ਮਿਸਰ ਦੇ ਰਾਜੇ ਫ਼ਿਰਊਨ ਤੋਂ ਬਚਾਇਆ ਸੀ। ਉਨ੍ਹਾਂ ਨੇ ਹੋਰਾਂ ਦੇਵਤਿਆਂ ਦੀ ਵੀ ਉਪਾਸਨਾ ਕੀਤੀ।8 ਉਹ ਹੋਰਨ੍ਹਾਂ ਲੋਕਾਂ ਦੇ ਨਿਯਮਾਂ ਅਤੇ ਰੀਤਾਂ ਨੂੰ ਮੰਨਦੇ ਸਨ ਜਿਨ੍ਹਾਂ ਨੂੰ ਯਹੋਵਾਹ ਨੇ ਇਸਰਾਏਲੀਆਂ ਵਿੱਚੋਂ ਕੱਢ ਦਿੱਤਾ ਸੀ। ਉਨ੍ਹਾਂ ਨੇ ਸਾਰਿਆਂ ਦੁਆਰਾ ਸ਼ਾਸਨ ਕਰਾਉਣ ਨੂੰ ਚੁਣਿਆ, ਨਾ ਕਿ ਪਰਮੇਸ਼ੁਰ ਦੁਆਰਾ।9 ਅਤੇ ਇਸਰਾਏਲੀਆਂ ਨੇ ਛੁਪੇ-ਲੁਕੇ ਯਹੋਵਾਹ ਆਪਣੇ ਪਰਮੇਸ਼ੁਰ ਦੇ ਵਿਰੁੱਧ ਉਹ ਕੰਮ ਕੀਤੇ ਜੋ ਚੰਗੇ ਨਹੀਂ ਸਨ।ਅਤੇ ਉਨ੍ਹਾਂ ਨੇ ਪਹਿਰੇਦਾਰਾਂ ਦੇ ਗੁਂਮਟ ਤੋਂ ਲੈਕੇ ਗਢ਼ ਵਾਲੇ ਸ਼ਹਿਰ ਤੀਕ ਆਪਣੇ ਸਾਰੇ ਸ਼ਹਿਰਾਂ ਵਿੱਚ ਉੱਚੀਆਂ ਥਾਵਾਂ ਬਣਾਈਆਂ।10 ਅਤੇ ਇਸਰਾਏਲੀਆਂ ਨੇ ਹਰ ਪਹਾੜੀ ਉੱਤੇ ਹਰੇਕ ਰੁੱਖ ਦੇ ਹੇਠਾਂ ਆਪਣੇ ਲਈ ਯਾਦਗਾਰੀ ਪੱਥਰ ਤੇ ਥੰਮ ਖੜੇ ਕਰ ਲੇ।11 ਉੱਥੇ ਸਾਰੇ ਉੱਚੇ ਥਾਵਾਂ ਉੱਪਰ ਉਨ੍ਹਾਂ ਕੌਮਾਂ ਵਾਂਗ ਜਿਨ੍ਹਾਂ ਨੂੰ ਯਹੋਵਾਹ ਨੇ ਉਨ੍ਹਾਂ ਸਾਮ੍ਹਣਿਓ ਕੱਢ ਦਿੱਤਾ ਸੀ ਇਸਰਾਏਲੀਆਂ ਨੇ ਵੀ ਧੂਫ਼ ਧੁਖਾਈ ਅਤੇ ਯਹੋਵਾਹ ਦੇ ਕਰੋਧ ਨੂੰ ਭੜਕਾਉਣ ਲਈ ਉਹ ਕੰਮ ਕੀਤੇ ਜੋ ਮਾੜੇ ਸਨ।12 ਉਨ੍ਹਾਂ ਨੇ ਬੁੱਤਪਰਸਤੀ ਕੀਤੀ ਜਿਸ ਬਾਰੇ ਉਨ੍ਹਾਂ ਨੂੰ ਯਹੋਵਾਹ ਨੇ ਰੋਕਿਆ ਸੀ ਕਿ, "ਤੁਸੀਂ ਬੁੱਤ ਉਪਾਸਨਾ ਨਹੀਂ ਕਰਨਾ।"13 ਯਹੋਵਾਹ ਨੇ ਸਾਰੇ ਨਬੀਆਂ ਤੇ ਪੈਗੰਬਰਾਂ ਦੇ ਰਾਹੀਂ ਇਹ ਆਖ ਕੇ ਇਸਰਾਏਲ ਤੇ ਯਹੂਦਾਹ ਨੂੰ ਚਿਤਾਵਨੀ ਦਿੰਦਾ ਰਿਹਾ ਕਿ ਤੁਸੀਂ ਆਪਣੇ ਭੈੜੇ ਰਾਹਾਂ ਤੋਂ ਮੁੜੋ। ਮੇਰੇ ਹੁਕਮਾਂ ਅਤੇ ਬਿਵਸਬਾ ਦਾ ਪਾਲਣ ਕਰੋ। ਉਸ ਸਾਰੀ ਬਿਵਸਬਾ ਦਾ ਅਨੁਸਰਣ ਕਰੋ ਜੋ ਮੈਂ ਤੁਹਾਡੇ ਪੁਰਖਿਆਂ ਨੂੰ ਆਪਣੇ ਸੇਵਕਾਂ, ਨਬੀਆਂ ਰਾਹੀਂ ਦਿੱਤਾ ਸੀ।14 ਤਾਂ ਵੀ ਲੋਕਾਂ ਨੇ ਉਸਦੀ ਇੱਕ ਨਾ ਸੁਣੀ ਉਹ ਵੀ ਆਪਣੇ ਪੁਰਖਿਆਂ ਵਰਗੇ ਢੀਠ ਤੇ ਅੜੀਅਲ ਸਨ। ਉਨ੍ਹਾਂ ਦੇ ਪੂਰਵਜਾਂ ਨੇ ਵੀ ਯਹੋਵਾਹ ਆਪਣੇ ਪਰਮੇਸ਼ੁਰ ਦੀ ਇੱਕ ਨਹੀਂ ਮੰਨੀ ਸੀ।15 ਯਹੋਵਾਹ ਨੇ ਜੋ ਨੇਮ ਅਤੇ ਵਿਧੀਆਂ ਉਨ੍ਹਾਂ ਦੇ ਪੁਰਖਿਆਂ ਨਾਲ ਬਂਨ੍ਹੀਆਂ ਸਨ ਉਨ੍ਹਾਂ ਨੇ ਮੰਨਣ ਤੋਂ ਇਨਕਾਰ ਕਰ ਦਿੱਤਾ। ਉਨ੍ਹਾਂ ਨੇ ਯਹੋਵਾਹ ਦੀਆਂ ਚਿਤਾਵਨੀਆਂ ਨੂੰ ਵੀ ਮੰਨਣ ਤੋਂ ਇਨਕਾਰ ਕਰ ਦਿੱਤਾ। ਉਨ੍ਹਾਂ ਨੇ ਨਕਾਰੇ ਹੋਏ ਦੇਵਤਿਆਂ ਦੀ ਉਪਾਸਨਾ ਕਰਨੀ ਸ਼ੁਰੂ ਕੀਤੀ ਤਾਂ ਉਹ ਆਪ ਵੀ ਨਕਾਰੇ ਗਏ। ਉਹ ਆਪਣੇ ਆਲੇ-ਦੁਆਲੇ ਦੀਆਂ ਕੌਮਾਂ ਦੇ ਪਿੱਛੇ ਲੱਗ ਗਏ। ਉਨ੍ਹਾਂ ਨੇ ਵੀ ਉਨ੍ਹਾਂ ਦੇ ਵਾਂਗ ਭੈੜੇ ਕੰਮ ਕੀਤੇ ਜਦ ਕਿ ਯਹੋਵਾਹ ਨੇ ਇਸਰਾਏਲ ਦੇ ਲੋਕਾਂ ਨੂੰ ਭੈੜੇ ਕੰਮ ਕਰਨ ਤੋਂ ਖਬਰਦਾਰ ਕੀਤਾ ਸੀ।16 ਲੋਕਾਂ ਨੇ ਯਹੋਵਾਹ ਆਪਣੇ ਪਰਮੇਸ਼ੁਰ ਦੇ ਹੁਕਮਾਂ ਨੂੰ ਮੰਨਣ ਤੋਂ ਇਨਕਾਰ ਕੀਤਾ। ਉਨ੍ਹਾਂ ਨੇ ਦੋ ਵੱਛੇ ਸੋਨੇ ਦੇ ਬਣਾਏ ਅਤੇ ਜਿਸ ਅਸ਼ੀਰਾ ਦੀ ਮੂਰਤੀ ਦੀ ਕਨਾਨੀ ਉਪਾਸਨਾ ਕਰਦੇ ਸਨ ਉਸਦਾ ਬੁੱਤ ਤਿਆਰ ਕੀਤਾ ਅਤੇ ਉਨ੍ਹਾਂ ਨੇ ਅਕਾਸ਼ ਦੀ ਸਾਰੀ ਸੈਨਾ ਦੀ ਉਪਾਸਨਾ ਕੀਤੀ ਅਤੇ ਬਆਲ ਦੀ ਸੇਵਾ ਕਰਨ ਲੱਗ ਪਏ।17 ਉਨ੍ਹਾਂ ਨੇ ਅੱਗ ਵਿੱਚ ਆਪਣੀ ਧੀਆਂ ਪੁੱਤਰਾਂ ਦੀ ਬਲੀ ਚੜਾਈ ਅਤੇ ਭਵਿੱਖ ਨੂੰ ਜਾਨਣ ਵਾਸਤੇ ਜਾਦੂਗਰੀ ਤੇ ਕਾਲੇ ਇਲਮ ਸ਼ਿਖ੍ਖੇ ਅਤੇ ਹਰ ਉਹ ਕੰਮ ਕੀਤਾ ਜਿਸ ਨੂੰ ਯਹੋਵਾਹ ਨੇ ਮਾੜਾ ਆਖਿਆ। ਇਹ ਸਭ ਉਨ੍ਹਾਂ ਨੇ ਯਹੋਵਾਹ ਦੇ ਕੋਰਧ ਨੂੰ ਭੜਕਾਉਣ ਲਈ ਹੀ ਕੀਤਾ18 ਇਸ ਲਈ ਯਹੋਵਾਹ ਇਸਰਾਏਲੀਆਂ ਉੱਪਰ ਬੜਾ ਕਰੋਧ ਵਿੱਚ ਆਇਆ ਅਤੇ ਉਨ੍ਹਾਂ ਨੂੰ ਆਪਣੀਆਂ ਨਜ਼ਰਾਂ ਤੋਂ ਦੂਰ ਕੀਤਾ। ਹੁਣ ਉੱਥੇ ਸਿਵਾੇ ਯਹੂਦਾਹ ਦੇ ਪਰਿਵਾਰ-ਸਮੂਹ ਤੋਂ ਇਲਾਵਾ ਹੋਰ ਇੱਕ ਵੀ ਇਸਰਾਏਲੀ ਨਾ ਰਹਿ ਗਿਆ।19 ਪਰ ਯਹੂਦਾਹ ਦੇ ਲੋਕਾਂ ਨੇ ਵੀ ਯਹੋਵਾਹ ਆਪਣੇ ਪਰਮੇਸ਼ੁਰ ਦੇ ਹੁਕਮਾਂ ਨੂੰ ਨਾ ਮੰਨਿਆ। ਯਹੂਦਾਹ ਦੇ ਲੋਕ ਵੀ ਇਸਰਾਏਲ ਦੇ ਲੋਕਾਂ ਵਾਂਗ ਹੀ ਰਹੇ।20 ਯਹੋਵਾਹ ਨੇ ਇਸਰਾਏਲ ਦੇ ਸਾਰੇ ਲੋਕਾਂ ਨੂੰ ਰਦ੍ਦ ਕਰ ਦਿੱਤਾ। ਉਸਨੇ ਉਨ੍ਹਾਂ ਨੂੰ ਬੜੇ ਕਸ਼ਟ ਦਿੱਤੇ। ਉਸਨੇ ਉਨ੍ਹਾਂ ਨੂੰ ਗਰਕ ਹੋਣ ਦਿੱਤਾ ਅਤੇ ਬਾਹਰ ਕੱਢ ਮਾਰਿਆ ਅਤੇ ਆਪਣੀਆਂ ਨਜ਼ਰਾਂ ਤੋਂ ਦੂਰ ਕਰ ਦਿੱਤਾ।21 ਯਹੋਵਾਹ ਨੇ ਇਸਰਾਏਲ ਨੂੰ ਦਾਊਦ ਦੇ ਘਰਾਣੇ ਤੋਂ ਅਲੱਗ ਕਰ ਦਿੱਤਾ ਅਤੇ ਉਨ੍ਹਾਂ ਨੇ ਨਬਾਟ ਦੇ ਪੁੱਤਰ ਯਾਰਾਬੁਆਮ ਨੂੰ ਪਾਤਸ਼ਾਹ ਬਣਾ ਲਿਆ ਅਤੇ ਯਾਰਾਬੁਆਮ ਨੇ ਇਸਰਾਏਲ ਨੂੰ ਯਹੋਵਾਹ ਦੇ ਪਿੱਛੇ ਚੱਲਣ ਤੋਂ ਰੋਕ ਕੇ ਮਨ੍ਹਾ ਕਰ ਦਿੱਤਾ ਅਤੇ ਇਉਂ ਉਨ੍ਹਾਂ ਤੋਂ ਇਹ ਵੱਡਾ ਪਾਪ ਕਰਵਾਇਆ।22 ਅਤੇ ਇਸਰਾਏਲੀ ਉਨ੍ਹਾਂ ਸਾਰਿਆਂ ਪਾਪਾਂ ਨੂੰ ਕਰਦੇ ਰਹੇ ਜੋ ਜੋ ਯਾਰਾਬੁਆਮ ਨੇ ਕੀਤੇ ਸਨ। ਉਹ ਅਜਿਹਾ ਕਰਦੇ ਰਹੇ, ਰੁਕੇ ਨਾ।23 ਯਹੋਵਾਹ ਦੇ ਇਸਰਾਏਲ ਨੂੰ ਬਾਹਰ ਸੁੱਟਣ ਤੀਕ। ਉਸਨੇ ਆਪਣੇ ਨਬੀਆਂ ਨੂੰ ਕਿਹਾ ਸੀ ਕਿ ਇਹ ਵਾਪਰਨ ਵਾਲਾ ਹੈ। ਇਸ ਲਈ ਇਸਰਾਲੀ ਆਪਣੀ ਧਰਤੀ ਵਿੱਚੋਂ ਸੁੱਟੇ ਗਏ ਅਤੇ ਉਹ ਅੱਸ਼ੂਰ ਪਹੁੰਚੇ, ਜਿੱਥੇ ਉਹ ਹੁਣ ਤਾਈਂ ਰਹਿੰਦੇ ਹਨ।

24 ਅੱਸ਼ੂਰ ਦੇ ਪਾਤਸ਼ਾਹ ਨੇ ਬਾਬਲ, ਕੂਬਾਹ, ਅਵ੍ਵਾ ਅਤੇ ਹਮਾਬ ਅਤੇ ਸਫ਼ਰਵਇਮ ਦਿਆਂ ਲੋਕਾਂ ਨੂੰ ਲਿਆ ਕੇ ਸਾਮਰਿਯਾ ਵਿੱਚ ਇਸਰਾਏਲੀਆਂ ਦੀ ਜਗ੍ਹਾ ਵਸਾਇਆ। ਉਨ੍ਹਾਂ ਲੋਕਾਂ ਨੇ ਸਾਮਰਿਯਾ ਨੂੰ ਮਲ੍ਲ ਲਿਆ ਅਤੇ ਉਸਦੇ ਸ਼ਹਿਰਾਂ ਵਿੱਚ ਵਸ੍ਸਣ ਲੱਗ ਪਏ।25 ਜਦੋਂ ਇਨ੍ਹਾਂ ਲੋਕਾਂ ਨੇ ਸਾਮਰਿਯਾ ਵਿੱਚ ਰਹਿਣਾ ਸ਼ੁਰੂ ਕਰ ਦਿੱਤਾ ਤਾਂ ਇਨ੍ਹਾਂ ਨੇ ਯਹੋਵਾਹ ਦੀ ਇੱਜ਼ਤ ਮਾਨ ਨਾ ਕੀਤਾ ਤਾਂ ਫਿਰ ਯਹੋਵਾਹ ਨੇ ਉਨ੍ਹਾਂ ਉੱਪਰ ਹਮਲਾ ਕਰਨ ਲਈ ਸ਼ੇਰ ਭੇਜੇ ਅਤੇ ਇਨ੍ਹਾਂ ਸ਼ੇਰਾਂ ਨੇ ਕੁਝ ਲੋਕਾਂ ਨੂੰ ਵੀ ਮਾਰ ਸੁਟਿਆ।26 ਕ੍ਕੁਝ ਲੋਕਾਂ ਨੇ ਅੱਸ਼ੂਰ ਦੇ ਪਾਤਸ਼ਾਹ ਨੂੰ ਆਖਿਆ, "ਜਿਨ੍ਹਾਂ ਕੌਮਾਂ ਨੂੰ ਤੁਸੀਂ ਲੈ ਜਾਕੇ ਸਾਮਰਿਯਾ ਵਿੱਚ ਵਸਾਇਆ ਹੈ, ਉਹ ਉਸ ਦੇਸ ਦੇ ਪਰਮੇਸ਼ੁਰ ਦੀ ਰੀਤ ਨਹੀਂ ਜਾਣਦੀਆਂ ਇਸ ਲਈ ਦੇਵਤੇ ਨੇ ਉਨ੍ਹਾਂ ਲਈ ਸ਼ੇਰ ਭੇਜੇ ਹਨ ਅਤੇ ਵੇਖੋ ਉਹ ਉਨ੍ਹਾਂ ਨੂੰ ਪਾੜ ਰਹੇ ਹਨ ਕਿਉਂ ਕਿ ਉਹ ਲੋਕ ਉਸ ਦੇਸ਼ ਦੇ ਦੇਵਤੇ ਦੀ ਰੀਤ ਨੂੰ ਨਹੀਂ ਜਾਣਦੇ।"27 ਤੱਦ ਅੱਸ਼ੂਰ ਦੇ ਪਾਤਸ਼ਾਹ ਨੇ ਇਹ ਹੁਕਮ ਦਿੱਤਾ, "ਜਿਨ੍ਹਾਂ ਜਾਜਕਾਂ ਨੂੰ ਤੁਸੀਂ ਕੈਦ ਕਰ ਕੇ ਲੈ ਆਏ ਸੀ, ਉਨ੍ਹਾਂ ਵਿੱਚੋਂ ਇੱਕ ਨੂੰ ਉੱਥੇ ਲੈ ਜਾਓ ਤਾਂ ਜੋ ਉਹ ਉੱਥੇ ਜਾਕੇ ਵਸੇ ਅਤੇ ਉੱਥੇ ਜਾਕੇ ਉਨ੍ਹਾਂ ਲੋਕਾਂ ਨੂੰ ਉਸ ਦੇਸ਼ ਦੇ ਦੇਵਤੇ ਦੀ ਰੀਤ ਬਾਰੇ ਸਮਝਾਵੇ।"28 ਤੱਦ ਉਨ੍ਹਾਂ ਜਾਜਕਾਂ ਵਿੱਚੋਂ ਜਿਨ੍ਹਾਂ ਨੂੰ ਸਾਮਰਿਯਾ ਵਿੱਚੋਂ ਉਹ ਬੰਦੀ ਬਣਾਕੇ ਲਿਆਇਆ ਸੀ ਉਨ੍ਹਾਂ ਵਿੱਚੋਂ ਇੱਕ ਜਾਜਕ ਬੈਤੇਲ ਵਿੱਚ ਆਕੇ ਰਹਿਣ ਲੱਗਾ ਅਤੇ ਉਹ ਉਨ੍ਹਾਂ ਨੂੰ ਸਿਖਾਉਣ ਲੱਗ ਪਿਆ ਕਿ ਕਿਵੇਂ ਉਨ੍ਹਾਂ ਨੂੰ ਯਹੋਵਾਹ ਦਾ ਭੈਅ ਮੰਨਣਾ ਚਾਹੀਦਾ ਹੈ।29 ਪਰ ਉਨ੍ਹਾਂ ਸਾਰੇ ਲੋਕਾਂ ਨੇ ਆਪਣੇ ਵੱਖੋ-ਵੱਖ ਦੇਵਤੇ ਬਣਾਏ ਅਤੇ ਜਿਨ੍ਹਾਂ ਸ਼ਹਿਰਾਂ ਵਿੱਚ ਜਾਕੇ ਵਸੇ ਸਨ ਹਰ ਕੌਮ ਨੇ ਸਾਮਰਿਯਾ ਦੀਆਂ ਬਣਾਈਆਂ ਹੋਈਆਂ ਉੱਚੀਆਂ ਥਾਵਾਂ ਦੇ ਮੰਦਰਾਂ ਵਿੱਚ ਉਨ੍ਹਾਂ ਨੂੰ ਰੱਖ ਦਿੱਤਾ।30 ਬਾਬਲ ਦੇ ਲੋਕਾਂ ਨੇ ਸੁੱਕੋਬ ਬਨੋਬ ਨੂੰ ਬਣਾਇਆ ਅਤੇ ਕੂਬ ਦਿਆਂ ਲੋਕਾਂ ਨੇ ਨੇਰਗਾਲ (ਝੂਠੇ ਦੇਵਤਾ) ਨੂੰ ਬਣਾਇਆ ਅਤੇ ਹਮਾਬ ਦਿਆਂ ਲੋਕਾਂ ਨੇ ਅਸ਼ੀਮਾਂ ਨੂੰ (ਨਕਲੀ ਦੇਵਤਾ) ਬਣਾਇਆ।31 ਅਵ੍ਵੀਆਂ ਨੇ ਨਿਬਹਜ਼ ਅਤੇ ਤਰਤਾਕ ਨੂੰ ਆਪਣਾ ਝੂਠਾ ਦੇਵਤਾ ਬਣਾਇਆ। ਸਫ਼ਰਵੀਆਂ ਨੇ ਆਪਣੇ ਝੂਠੇ ਦੇਵਤੇ ਨੂੰ ਸਤਿਕਾਰਨ ਲਈ ਆਪਣੇ ਬਚਿਆ ਨੂੰ ਅੱਗ 'ਚ ਸਾੜਿਆ। ਇਹ ਉਨ੍ਹਾਂ ਨੇ ਸਫਰਵੀਆਂ ਦੇ ਝੂਠੇ ਦੇਵਤਿਆਂ ਅਦ੍ਦਰਮਲਕ ਅਤੇ ਅਨਮਲਕ ਨੂੰ ਖੁਸ਼ ਕਰਨ ਲਈ ਕੀਤਾ।32 ਪਰ ਉਨ੍ਹਾਂ ਲੋਕਾਂ ਨੇ ਯਹੋਵਾਹ ਦੀ ਵੀ ਉਪਾਸਨਾ ਕੀਤੀ ਅਤੇ ਲੋਕਾਂ ਵਿੱਚੋਂ ਹੀ ਉਚਿਆਂ ਬ੍ਥਾਵਾਂ ਲਈ ਜਾਜਕ ਚੁਣੇ। ਅਤੇ ਇਨ੍ਹਾਂ ਜਾਜਕਾਂ ਨੇ ਉਪਾਸਨਾ ਵਾਲੀਆਂ ਥਾਵਾਂ ਤੇ ਮੰਦਰਾਂ ਵਿੱਚ ਲੋਕਾਂ ਲਈ ਬਲੀਆਂ ਵੀ ਤੇ ਭੇਟਾ ਵੀ ਚੜਾਉਂਦੇ।33 ਉਹ ਯਹੋਵਾਹ ਦਾ ਸਨਮਾਨ ਵੀ ਕਰਦੇ ਅਤੇ ਆਪਣੇ ਦੇਵਤਿਆਂ ਦੀ ਸੇਵਾ ਵੀ ਕਰਦੇ। ਜਿਨ੍ਹਾਂ ਦੇਸਾਂ ਵਿੱਚੋਂ ਇਹ ਲੋਕ ਕੱਢਕੇ ਲਿਆਏ ਗਏ ਸਨ, ਉਨ੍ਹਾਂ ਦੇਸਾਂ ਦੀ ਰੀਤ ਅਨੁਸਾਰ ਆਪਣੇ ਦੇਵਤਿਆਂ ਦੀ ਉਪਾਸਨਾ ਵੀ ਕਰਦੇ ਹੁੰਦੇ ਸਨ।34 ਅੱਜ ਦਿਨ ਤੀਕ ਉਹ ਲੋਕ ਪਹਿਲੀਆਂ ਰੀਤਾਂ ਦੇ ਮੁਤਾਬਕ ਹੀ ਕਰਦੇ ਹਨ। ਉਹ ਯਹੋਵਾਹ ਦਾ ਸਨਮਾਨ ਨਹੀਂ ਕਰਦੇ ਅਤੇ ਨਾ ਹੀ ਉਹ ਇਸਰਾਏਲੀਆਂ ਦੀਆਂ ਬਿਧੀਆਂ ਅਤੇ ਹੁਕਮਾਂ ਨੂੰ ਮੰਨਦੇ ਹਨ। ਉਹ ਬਿਵਸਬਾ ਅਤੇ ਹੁਕਮ ਮੁਤਾਬਕ ਜਿਸ ਦਾ ਹੁਕਮ ਯਹੋਵਾਹ ਨੇ ਯਾਕੂਬ ਦੀ ਔਲਾਦ ਨੂੰ ਦਿੱਤਾ ਸੀ, ਜਿਸਦਾ ਨਾਉਂ ਉਸਨੇ ਇਸਰਾਏਲ ਰੱਖਿਆ ਸੀ, ਉਸਨੂੰ ਮੰਨਦੇ ਸਨ।35 ਯਹੋਵਾਹ ਨੇ ਇਸਰਾਏਲ ਦੇ ਲੋਕਾਂ ਨਾਲ ਇਕਰਾਰਨਾਮਾ ਕੀਤਾ ਸੀ ਅਤੇ ਉਨ੍ਹਾਂ ਨੂੰ ਹੁਕਮ ਦਿੱਤਾ ਸੀ, "ਤੁਸੀਂ ਕਿਸੇ ਹੋਰ ਦੂਜੇ ਦੇਵਤੇ ਨੂੰ ਨਹੀਂ ਮੰਨਣਾ, ਨਾ ਹੀ ਤੁਸੀਂ ਉਨ੍ਹਾਂ ਦੀ ਉਪਾਸਨਾ ਕਰਨੀ ਹੈ ਤੇ ਨਾ ਹੀ ਸੇਵਾ ਅਤੇ ਨਾ ਹੀ ਉਨ੍ਹਾਂ ਨੂੰ ਬਲੀ ਚੜਾਉਣੀ ਹੈ। ਤੁਸੀਂ ਸਿਰਫ਼ ਯਹੋਵਾਹ ਦਾ ਹੁਕਮ ਪਾਲਨ ਕਰਨਾ ਹੈ।36 ਇਹ ਯਹੋਵਾਹ ਹੀ ਉਹ ਪਰਮੇਸ਼ੁਰ ਹੈ ਜਿਹੜਾ ਤੁਹਾਨੂੰ ਮਿਸਰ ਦੇ ਦੇਸ਼ ਵਿੱਚੋਂ ਕੱਢਕੇ ਲਿਆਇਆ। ਯਹੋਵਾਹ ਨੇ ਤੁਹਾਨੂੰ ਬਚਾਉਣ ਲਈ ਆਪਣਾ ਸੱਤਾ ਵਰਤੀ ਹੁਣ ਤੁਹਾਨੂੰ ਸਿਰਫ਼ ਯਹੋਵਾਹ ਦੀ ਉਪਾਸਨਾ ਕਰਨੀ ਚਾਹੀਦੀ ਹੈ ਤੇ ਉਸੇ ਅੱਗੇ ਬਲੀ ਚੜਾਉਣੀ ਚਾਹੀਦੀ ਹੈ।37 ਤਾਂ ਜਿਹੜੀਆਂ ਬਿਧੀਆਂ, ਬਿਵਸਬਾ, ਆਗਿਆਵਾਂ, ਹੁਕਮ ਉਸਨੇ ਤੁਹਾਡੇ ਲਈ ਲਿਖੇ ਹਨ, ਤੁਹਾਨੂੰ ਹਰ ਵੇਲੇ ਇਨ੍ਹਾਂ ਗੱਲਾਂ ਦਾ ਧਿਆਨ ਰੱਖਣਾ ਅਤੇ ਇਨ੍ਹਾਂ ਨੂੰ ਮੰਨਣਾ ਚਾਹੀਦਾ ਹੈ। ਤੁਹਾਨੂੰ ਹੋਰਨਾਂ ਦੇਵਤਿਆਂ ਦੀ ਉਪਾਸਨਾ ਨਹੀਂ ਕਰਨੀ ਚਾਹੀਦੀ।38 ਜਿਹੜਾ ਇਕਰਾਰਨਾਮਾ ਮੈਂ ਤੁਹਾਡੇ ਨਾਲ ਕੀਤਾ ਸੀ ਤੁਹਾਨੂੰ ਉਸਨੂੰ ਨਹੀਂ ਭੁੱਲਣਾ ਚਾਹੀਦਾ। ਅਤੇ ਨਾ ਹੀ ਤੁਹਾਨੂੰ ਪਰਾੇ ਦੇਵਤਿਆਂ ਦਾ ਭੈਅ ਮੰਨਣਾ ਚਾਹੀਦਾ ਹੈ।39 ਨਹੀਁ! ਜੇਕਰ ਤੁਸੀਂ ਸਿਰਫ਼ ਯਹੋਵਾਹ ਆਪਣੇ ਪਰਮੇਸ਼ੁਰ ਦਾ ਭੈਅ ਮਂਨੋਁਗੇ ਤਾਂ ਉਹ ਤੁਹਾਨੂੰ ਤੁਹਾਡੇ ਸਾਰੇ ਵੈਰੀਆਂ ਤੋਂ ਬਚਾਵੇਗਾ।"40 ਪਰ ਇਸਰਾਏਲੀਆਂ ਨੇ ਇੱਕ ਨਾ ਸੁਣੀ। ਉਹ ਪਹਿਲਾਂ ਵਾਂਗ ਹੀ ਉਲਟ ਰਸਤੇ ਚੱਲਦੇ ਰਹੇ।41 ਇਸ ਤਰ੍ਹਾਂ ਬਾਕੀ ਦੀਆਂ ਦੂਜੀਆਂ ਕੌਮਾਂ ਯਹੋਵਾਹ ਦਾ ਭੈਅ ਵੀ ਮਂਨਦੀਆਂ ਰਹੀਆਂ ਅਤੇ ਆਪਣੇ ਸਿਰਜੇ ਹੋਏ ਬੁੱਤਾਂ ਦੀ ਉਪਾਸਨਾ ਵੀ ਕਰਦੀਆਂ ਰਹੀਆਂ ਅਤੇ ਜਿਵੇਂ ਉਨ੍ਹਾਂ ਦੇ ਪੁਰਖੇ ਭੇਟਾ ਚੜਾਉਂਦੇ ਸਨ ਅੱਜ ਤੀਕ ਉਨ੍ਹਾਂ ਦੇ ਪੁੱਤਰ-ਪੋਤਰੇ ਵੀ ਉਵੇਂ ਹੀ ਕਰਦੇ ਹਨ।

 
adsfree-icon
Ads FreeProfile