Lectionary Calendar
Sunday, June 2nd, 2024
the Week of Proper 4 / Ordinary 9
Attention!
We are taking food to Ukrainians still living near the front lines. You can help by getting your church involved.
Click to donate today!

Read the Bible

ਬਾਇਬਲ

੨ ਸਲਾਤੀਨ 19

1 ਜਦੋਂ ਹਿਜ਼ਕੀਯਾਹ ਪਾਤਸ਼ਾਹ ਨੇ ਇਹ ਸਭ ਸੁਣਿਆ, ਤਾਂ ਉਸਨੇ ਆਪਣੇ ਕੱਪੜੇ ਪਾੜੇ ਅਤੇ ਆਪਣੇ ਦੁਆਲੇ ਇੱਕ ਖਦ੍ਦਰ ਜਿਹਾ ਕੱਪੜਾ ਲਪੇਟ ਲਿਆ। (ਜੋ ਇਹ ਦਰਸਾਉਂਦਾ ਸੀ ਕਿ ਪਾਤਸ਼ਾਹ ਬੜਾ ਉਦਾਸ ਅਤੇ ਪਰੇਸ਼ਾਨ ਹੈ।) ਫ਼ਿਰ ਉਹ ਯਹੋਵਾਹ ਦੇ ਮੰਦਰ ਗਿਆ।2 ਹਿਜ਼ਕੀਯਾਹ ਨੇ ਅਲਯਾਕੀਮ ਨੂੰ (ਜੋ ਮਹਿਲ ਦਾ ਮੁਖਤਿਆਰ ਸੀ,) ਸ਼ਬਨਾ (ਸਕੱਤਰ), ਅਤੇ ਜਾਜਕਾਂ ਦੇ ਬਜ਼ੁਰ੍ਰਗਾਂ ਨੂੰ ਮੋਟਾ ਕੱਪੜਾ ਪੁਆ ਕੇ (ਜੋ ਇਹ ਦਰਸਾਉਂਦਾ ਸੀ ਕਿ ਉਹ ਬੜੇ ਪਰੇਸ਼ਾਨ ਅਤੇ ਦੁੱਖੀ ਹਨ) ਆਮੋਸ ਦੇ ਪੁੱਤਰ ਯਸਾਯਾਹ ਨਬੀ ਦੇ ਕੋਲ ਭੇਜਿਆ।3 ਉਨ੍ਹਾਂ ਨੇ ਜਾਕੇ ਯਸਾਯਾਹ ਨੂੰ ਆਖਿਆ, "ਹਿਜ਼ਕੀਯਾਹ ਨੇ ਆਖਿਆ ਹੈ, 'ਇਹ ਦੁੱਖ ਦਾ ਦਿਨ ਹੈ ਅਤੇ ਇਹ ਦਿਨ ਉਹ ਦਰਸਾਅ ਰਿਹਾ ਹੈ ਕਿ ਅਸੀਂ ਗ਼ਲਤ ਹਾਂ। ਇਹ ਸਮਾਂ ਬੱਚਿਆਂ ਦੇ ਜਨਣ ਦਾ ਹੈ ਪਰ ਵੇਖੋ ਜੰਮਣ ਦੀ ਸ਼ਕਤੀ ਨਹੀਂ ਹੈ।4 ਕੀ ਪਤਾ ਤੇਰਾ ਪਰਮੇਸ਼ੁਰ, ਰਬਸ਼ਾਕੇਹ ਦੀਆਂ ਸਾਰੀਆਂ ਗੱਲਾਂ ਸੁਣੇ ਜਿਸਨੂੰ ਉਸਦੇ ਸੁਆਮੀ ਅੱਸ਼ੂਰ ਦੇ ਪਾਤਸ਼ਾਹ ਨੇ ਭੇਜਿਆ ਹੈ ਕਿ ਜਿਉਂਦੇ ਪਰਮੇਸ਼ੁਰ ਨੂੰ ਬੋਲੀਆਂ-ਤਾਅਨੇ ਮਾਰੇ ਅਤੇ ਜਿਹੜੀਆਂ ਗੱਲਾਂ ਯਹੋਵਾਹ, ਤੇਰੇ ਪਰਮੇਸ਼ੁਰ ਨੇ ਸੁਣੀਆਂ ਹਨ, ਸ਼ਾਇਦ ਉਹ ਉਨ੍ਹਾਂ ਗੱਲਾਂ ਤੇ ਝਿੜਕੇ। ਇਸ ਲਈ ਜੋ ਲੋਕ ਜਿਉਂਦੇ ਬਚ ਗਏ ਹਨ ਤੂੰ ਉਨ੍ਹਾਂ ਲਈ ਪ੍ਰਾਰਥਨਾ ਕਰ।'5 ਹਿਜ਼ਕੀਯਾਹ ਪਾਤਸ਼ਾਹ ਦੇ ਸੇਵਕ ਯਸਾਯਾਹ ਦੇ ਕੋਲ ਗਏ।6 ਯਸਾਯਾਹ ਨੇ ਉਨ੍ਹਾਂ ਨੂੰ ਆਖਿਆ, "ਆਪਣੇ ਸੁਆਮੀ ਹਿਜ਼ਕੀਯਾਹ ਨੂੰ ਇਹ ਸੰਦੇਸ਼ ਦੇ ਦੇਣਾ: 'ਯਹੋਵਾਹ ਕਹਿੰਦਾ ਹੈ: ਤੂੰ ਉਨ੍ਹਾਂ ਗੱਲਾਂ ਨੂੰ ਜੋ ਅੱਸ਼ੂਰ ਦੇ ਪਾਤਸ਼ਾਹ ਦੇ ਕਮਾਂਡਰਾਂ ਨੇ ਆਖੀਆਂ ਹਨ ਅਤੇ ਜੋ ਮੇਰੇ ਤੇ ਕੁਫ਼ਰ ਤੋਂਲਿਆ ਹੈ, ਉਨ੍ਹਾਂ ਤੋਂ ਨਾ ਘਬਰਾਵੀਁ।7 ਮੈਂ ਉਸ ਵਿੱਚ ਇੱਕ ਅਜਿਹੀ ਰੂਹ ਫ਼ੂਕਾਂਗਾ ਕਿ ਉਹ ਅਫ਼ਵਾਹ ਸੁਣੇਗਾ ਤੇ ਸੁਣਕੇ ਆਪਣੇ ਦੇਸ ਨੂੰ ਭੱਜ ਜਾਵੇਗਾ। ਤੇ ਮੈਂ ਉਸਨੂੰ ਉਸਦੇ ਆਪਣੇ ਹੀ ਦੇਸ਼ ਵਿੱਚ ਤਲਵਾਰ ਨਾਲ ਵਢ੍ਢਣ ਦਾ ਕਾਰਣ ਪੈਦਾ ਕਰ ਦੇਵਾਂਗਾ।"'

8 ਤੱਦ ਕਮਾਂਡਰ ਨੂੰ ਪਤਾ ਲੱਗਾ ਕਿ ਅੱਸ਼ੂਰ ਦਾ ਪਾਤਸ਼ਾਹ ਲਾਕੀਸ਼ ਨੂੰ ਛੱਡ ਗਿਆ ਹੈ ਤੇ ਉਸਨੇ ਵੇਖਿਆ ਕਿ ਉਸਦਾ ਪਾਤਸ਼ਾਹ ਲਿਬਨਾਹ ਦੇ ਵਿਰੁੱਧ ਯੁੱਧ ਕਰ ਰਿਹਾ ਹੈ।9 ਜਦੋਂ ਅੱਸ਼ੂਰ ਦੇ ਪਾਤਸ਼ਾਹ ਨੇ ਕੂਸ਼ ਦੇ ਰਾਜੇ ਤਿਰਹਾਕਾਹ ਦੇ ਬਾਰੇ ਇਹ ਅਫ਼ਵਾਹ ਸੁਣੀ ਜਿਸ 'ਚ ਇਹ ਕਿਹਾ ਗਿਆ, "ਤਿਰਹਾਕਾਹ ਤੇਰੇ ਵਿਰੁੱਧ ਲੜਨ ਲਈ ਆਇਆ ਹੈ।"ਤਾਂ ਅੱਸ਼ੂਰ ਦੇ ਪਾਤਸ਼ਾਹ ਨੇ ਹਿਜ਼ਕੀਯਾਹ ਕੋਲ ਦੁਬਾਰਾ ਸੰਦੇਸ਼ਵਾਹਕ ਭੇਜੇ। ਉਸਨੇ ਇਹ ਕੁਝ ਆਖਿਆ:10 ਯਹੂਦਾਹ ਦੇ ਪਾਤਸ਼ਾਹ ਹਿਜ਼ਕੀਯਾਹ ਨੂੰ ਇਹ ਦੱਸ:ਆਪਣੇ ਪਰਮੇਸ਼ੁਰ ਦੁਆਰਾ ਧੋਖਾ ਨਾ ਖਾ, ਜਿਸ ਵਿੱਚ ਤੂੰ ਭਰੋਸਾ ਕਰਦਾ ਹੈਂ। ਉਹ ਕਹਿੰਦਾ ਹੈ, "ਅੱਸ਼ੂਰ ਦਾ ਪਾਤਸ਼ਾਹ ਯਰੂਸ਼ਲਮ ਨੂੰ ਨਹੀਂ ਹਰਾਵੇਗਾ।"11 ਵੇਖ! ਤੂੰ ਆਪ ਸੁਣਿਆ ਹੈ ਕਿ ਅੱਸ਼ੂਰ ਦਿਆਂ11 ਰਾਜਿਆਂ ਨੇ ਸਾਰਿਆਂ ਦੇਸਾਂ ਨੂੰ ਨਾਸ ਕਰਕੇ ਉਨ੍ਹਾਂ ਨਾਲ ਕੀ ਕੀਤਾ! ਤਾਂ ਕੀ ਤੂੰ ਬਚ ਜਾਵੇਂਗਾ? ਨਹੀਂ!12 ਉਨ੍ਹਾਂ ਦੇਸਾਂ ਦੇ ਦੇਵਤੇ ਵੀ ਆਪਣੇ ਰਾਜਾਂ ਤੇ ਆਪਣੇ ਲੋਕਾਂ ਨੂੰ ਨਾ ਬਚਾਅ ਸਕੇ। ਮੇਰੇ ਪੁਰਖਿਆਂ ਨੇ ਸਭ ਦਾ ਨਾਸ ਕਰ ਦਿੱਤਾ। ਉਨ੍ਹਾਂ ਨੇ ਗੋਜ਼ਾਨ ਅਤੇ ਹਾਰਾਨ, ਰਸ਼ਫ਼ ਅਤੇ ਅਦਨ ਦਿਆਂ ਪੁੱਤਰਾਂ ਨੂੰ ਜੋ ਤਲ੍ਲਾਸਾਰ ਵਿੱਚ ਸਨ, ਜਿਨ੍ਹਾਂ ਨੂੰ ਮੇਰੇ ਵੱਡੇਰਿਆਂ ਨੇ ਨਾਸ ਕੀਤਾ ਸੀ, ਛੁਡਾਇਆ ਸੀ?13 ਕਿਬ੍ਬੇ ਹੈ ਹਮਾਬ ਦਾ ਪਾਤਸ਼ਾਹ? ਤੇ ਕਿੱਥੋ ਹੈ ਅਰਪਾਦ ਦਾ ਰਾਜਾ ਅਤੇ ਸਫ਼ਰਵਇਮ ਸ਼ਹਿਰ ਦਾ ਪਾਤਸ਼ਾਹ? ਹੇਨਾ ਅਤੇ ਇਵ੍ਵਾਹ ਦੇ ਪਾਤਸ਼ਾਹ ਕਿੱਥੋ ਗਏ? ਉਹ ਸਭ ਨਸ਼ਟ ਹੋ ਗਏ ਸਨ।14 ਹਿਜ਼ਕੀਯਾਹ ਨੂੰ ਸੰਦੇਸ਼ਵਾਹਕਾਂ ਕੋਲੋਂ ਚਿੱਠੀਆਂ ਮਿਲੀਆਂ ਤੇ ਉਸਨੇ ਉਨ੍ਹਾਂ ਨੂੰ ਪਢ਼ਿਆ ਤੇ ਫ਼ਿਰ ਉਹ ਯਹੋਵਾਹ ਦੇ ਮੰਦਰ ਨੂੰ ਗਿਆ ਅਤੇ ਉਹ ਚਿੱਠੀਆਂ ਯਹੋਵਾਹ ਦੇ ਅੱਗੇ ਧਰ ਦਿੱਤੀਆਂ।15 ਫਿਰ ਹਿਜ਼ਕੀਯਾਹ ਨੇ ਯਹੋਵਾਹ ਦੇ ਅੱਗੇ ਪ੍ਰਾਰਬਨਾਂ ਕੀਤੀ ਅਤੇ ਆਖਿਆਂ, "ਹੇ ਯਹੋਵਾਹ ;ਇਸਰਾਏਲ ਦੇ ਪਰਮੇਸ਼ਰ, ਕਰੂਬੀ ਫਰਿਸ਼ਤਿਆਂ ਉਪਰ ਬਿਰਾਜਨ ਵਾਲੇ ਧਰਤੀ ਦੀਆਂ ਸਾਰੀਆਂ ਪਾਤਸ਼ਹੀਆਂ ਦਾ ਤੂੰ ਆਪ ਹੀ ਇੱਕਲਾਂ ਪਰਮੇਸਰ ਹੈ। ਤੂੰ ਆਪ ਹੀ ਅਕਾਸ਼ਾਂ ਅਤੇ ਧਰਤੀ ਨੂੰ ਸਿਰਜਿਆਂ।16 ਹੇ ਯਹੋਵਾਹ! ਕਿਰਪਾ ਕਰਕੇ ਮੇਰੀ ਅਰਦਾਸ ਸੁਣ। ਹੇ ਯਹੋਵਾਹ! ਆਪਣੀਆਂ ਅੱਖਾਂ ਖੋਲ ਵੇਖ ਅਤੇ ਇਹ ਚਿੱਠੀਆਂ ਪਢ਼। ਤੂੰ ਸਨਹੇਰੀਬ ਦੀਆਂ ਗੱਲਾਂ ਨੂੰ ਸੁਣ, ਜਿਹੜੀਆਂ ਉਸਨੇ ਜਿਉਂਦੇ ਪਰਮੇਸ਼ੁਰ ਨੂੰ ਬੋਲੀਆਂ ਮਾਰਨ ਲਈ ਆਖ ਭੇਜੀਆਂ ਹਨ।17 ਇਹ ਸੱਚ ਹੈ ਕਿ ਅੱਸ਼ੂਰ ਦੇ ਪਾਤਸ਼ਾਹਾਂ ਨੇ ਕੌਮਾਂ ਅਤੇ ਉਨ੍ਹਾਂ ਦੇ ਦੇਸ਼ਾਂ ਨੂੰ ਨਾਸ ਕੀਤਾ ਹੈ।18 ਉਨ੍ਹਾਂ ਨੇ ਰਾਜ ਦਿਆਂ ਦੇਵਤਿਆਂ ਨੂੰ ਅੱਗ ਵਿੱਚ ਸੁਟਿਆ ਪਰ ਉਹ ਝੂਠੇ ਦੇਵਤੇ ਸਨ, ਉਹ ਤਾਂ ਮਨੁੱਖ ਰਚਿਤ ਲੱਕੜ ਅਤੇ ਪੱਥਰ ਦੇ ਬੁੱਤ ਸਨ। ਇਸੇ ਲਈ ਅੱਸ਼ੂਰ ਦੇ ਪਾਤਸ਼ਾਹ ਉਨ੍ਹਾਂ ਨੂੰ ਸਾੜਨ ਵਿੱਚ ਸਫ਼ਲ ਰਹੇ।19 ਇਸ ਲਈ ਹੁਣ ਯਹੋਵਾਹ ਸਾਡੇ ਪਰਮੇਸ਼ੁਰ, ਹੁਣ ਸਾਨੂੰ ਅੱਸ਼ੂਰ ਦੇ ਪਾਤਸ਼ਾਹ ਤੋਂ ਬਚਾਅ, ਸਾਡੀ ਰੱਖਿਆ ਕਰ। ਫ਼ਿਰ ਧਰਤੀ ਦੇ ਸਾਰੇ ਰਾਜ ਇਹ ਜਾਣ ਜਾਣਗੇ ਕਿ ਤੂੰ ਯਹੋਵਾਹ ਹੀ ਸਿਰਫ਼ ਇੱਕ ਪਰਮੇਸ਼ੁਰ ਹੈ।"

20 ਤੱਦ ਆਮੋਸ ਦੇ ਪੁੱਤਰ ਯਸਾਯਾਹ ਨੇ ਹਿਜ਼ਕੀਯਾਹ ਨੂੰ ਇਹ ਸੰਦੇਸ਼ ਅਖਵਾ ਭੇਜਿਆ, "ਇਸਰਾਏਲ ਦਾ ਯਹੋਵਾਹ ਪਰਮੇਸ਼ੁਰ ਇਹ ਆਖਦਾ ਹੈ ਕਿ ਤੂੰ ਜੋ ਪ੍ਰਾਰਥਨਾ ਅੱਸ਼ੂਰ ਦੇ ਪਾਤਸ਼ਾਹ ਸਨਹੇੇਰੀਬ ਦੇ ਬਾਬਤ ਮੇਰੇ ਅੱਗੇ ਕੀਤੀ ਹੈ ਉਹ ਮੈਂ ਸੁਣ ਲਈ ਹੈ।21 "ਸਨਹੇਰੀਬ ਲਈ ਯਹੋਵਾਹ ਦੇ ਜੋ ਬਚਨ ਹਨ ਉਹ ਇਵੇਂ ਹਨ:ਸੀਯੋਨ ਦੀ ਕੰਨਿਆ ਕੁਆਰੀ ਤੈਨੂੰ ਤੁਛ੍ਛ ਜਾਣਦੀ, ਤੈਨੂੰ ਮਖੌਲ ਕਰਦੀ ਯਰੂਸ਼ਲਮ ਦੀ ਧੀ ਤੇਰੀ ਪਿੱਠ ਪਿੱਛੇ ਤੈਨੂੰ ਸਿਰ ਹਿਲਾਉਂਦੀ ਹੈ।22 ਤੂੰ ਕਿਸਨੂੰ ਤਾਅਨੇ ਮਾਰੇ ਅਤੇ ਕਿਸਨੂੰ ਕੁਫ਼ਰ ਬੋਲਿਆ? ਕਿਸ ਦੇ ਵਿਰੁੱਧ ਤੂੰ ਆਪਣੀ ਆਵਾਜ਼ ਉੱਚੀ ਕੀਤੀ? ਤੂੰ ਇਸਰਾਏਲ ਦੇ ਪਵਿੱਤਰ ਪੁਰਖ ਵਿਰੁੱਧ ਆਪਣੇ-ਆਪਨੂੰ ਉੱਚਾ ਕਰਨਾ ਚਾਹਿਆ।23 ਤੂੰ ਆਪਣੇ ਸੰਦੇਸ਼ਵਾਹਕਾਂ ਰਾਹੀਂ ਯਹੋਵਾਹ ਨੂੰ ਛੁਟਿਆਉਣਾ ਚਾਹਿਆ ਤੂੰ ਆਖਿਆ, "ਮੈਂ ਪਹਾੜਾਂ ਦੀਆਂ ਟੀਸੀਆਂ ਉੱਪਰ ਆਪਣੇ ਬਹੁਤੇ ਰਬ੍ਬਾ ਸੰਗ ਆਇਆ ਮੈਂ ਲਬਾਨੋਨ ਦੇ ਧੁਰ ਅੰਦਰ ਤੀਕ ਧਾਇਆ ਲਬਾਨੋਨ ਦੇ ਉੱਚੇ ਦਿਆਰ ਤੇ ਸਰੂਆਂ ਨੂੰ ਵਢਵਾਇਆ ਉਸਦੀ ਟੀਸੀ ਦੇ ਟਿਕਾਣਿਆਂ ਵਿੱਚ ਉਸ ਦੀ ਬਨਵਾੜੀ ਵਿੱਚ ਜਾ ਪਾਇਆ।24 ਨਿਤ੍ਤ ਨਵੀਆਂ ਥਾਵਾਂ ਤੇ, ਪੁੱਟ ਕੇ ਖੂਹ, ਪਾਣੀ ਪੀਤਾ। ਮਿਸਰ ਦੇ ਮੈਂ ਦਰਿਆ ਮੁਕਾੇ ਤੇ ਉਸ ਧਰਤੀ ਤੇ ਚਲਿ ਆ।"25 ਅਤੇ ਇਹ ਵੀ ਤੂੰ ਆਖਿਆ: ਕੀ ਤੂੰ ਨਹੀਂ ਸੁਣਿਆ ਪਰਮੇਸ਼ੁਰ ਨੇ ਕੀ ਕਿਹਾ ਸੀ? "ਬਹੁਤ ਚਿਰ ਤੋਂ ਮੈਂ (ਪਰਮੇਸ਼ੁਰ) ਇਹ ਠਾਨ ਲਈ ਸੀ, ਪ੍ਰਾਚੀਨ ਸਮੇਂ ਤੋਂ ਮੈਂ ਇਹ ਵਿਚਾਰ ਕੀਤਾ ਸੀ। ਤੇ ਹੁਣ ਮੈਂ ਉਸਨੂੰ ਪੂਰਾ ਕੀਤਾ ਕਿ ਤੂੰ ਮਜ਼ਬੂਤ ਸ਼ਹਿਰਾਂ ਨੂੰ ਖੇਹ ਕਰ ਛੱਡੇਁ। ਸਾਰੀ ਧਰਤੀ ਚਟਾਵਾਂ ਦੀ ਢੇਰੀ ਕਰ ਛੱਡੇਁ।26 ਉਸ ਸ਼ਹਿਰ ਦੇ ਲੋਕਾਂ ਕੋਲ ਨਹੀਂ ਸੀ ਤਾਕਤ ਉਹ ਸਨ ਭੈਭੀਤ ਤੇ ਵਿੱਚ ਘਬਰਾਹਟ। ਉਹ ਹੋ ਗਏ ਵਾਂਗ, ਖੇਤਾਂ ਵਿਚਲੇ ਘਾਹ ਅਤੇ ਅੰਗੂਰੀ ਪੌਦੇ ਛੱਤ ਉੱਪਰ ਘਾਹ ਤੇ ਅੰਨ ਵਾਗੂ ਦੇ ਹੋ ਗਏ ਜੋ ਸੁੱਕ ਜਾਵਣ, ਉਗਣੋਁ ਪਹਿਲਾਂ ਹੀ ਮੁਕ ਜਾਵਣ।27 ਮੈਂ ਜਾਣਦਾ ਤੇਰਾ ਬੈਠਣਾ, ਮੈਂ ਜਾਣਦਾ ਤੇਰਾ ਜੰਗ ਵਿੱਚ ਜਾਣਾ ਤੇ ਜਾਣਾ ਫ਼ਿਰ ਤੇਰਾ ਘਰ ਵਾਪਸ ਆਉਣਾ। ਮੈਂ ਜਾਣਾ ਤੇਰਾ ਮੇਰੇ ਉੱਪਰ ਚਿੜ ਜਾਣਾ।28 ਹਾਂ, ਤੂੰ ਮੇਰੇ ਉੱਪਰ ਗੁੱਸੇ ਸੀ। ਤੇਰੀਆਂ ਹਂਕਾਰੀ ਬੇਇੱਜ਼ਤੀਆਂ ਮੇਰੇ ਕੋਲ ਪਹੁੰਚੀਆਂ, ਇਸ ਲਈ ਮੈਂ ਆਪਣੀ ਨਬ੍ਬ ਤੇਰੇ ਨੱਕ ਵਿੱਚ ਅਤੇ ਆਪਣੀ ਲਗਾਮ ਤੇਰੇ ਮਂੂਹ ਵਿੱਚ ਪਾਵਾਂਗਾ। ਮੈਂ ਤੁਹਾਨੂੰ ਉਸੇ ਰਾਹ ਤੇ ਵਾਪਸ ਭੇਜਾਂਗਾ ਜਿਸ ਤੋਂ ਤੁਸੀਂ ਆਏ ਸੀ।"29 "ਇਹ ਨਿਸ਼ਾਨ ਤੇਰੇ ਲਈ ਇਹ ਸਾਬਿਤ ਕਰਨ ਲਈ ਹੋਵੇਗਾ ਕਿ ਮੈਂ ਤੇਰੀ ਸਹਾਇਤਾ ਕਰਾਂਗਾ: ਇਸ ਸਾਲ ਤੂੰ ਉਹ ਅੰਨ ਖਾਵੇਂਗਾ ਜੋ ਆਪਣੇ-ਆਪ ਪੈਦਾ ਹੋਵੇ। ਦੂਜੇ ਵਰ੍ਹੇ ਜੋ ਕਿਰੇ ਹੋਏ ਬੀਜ ਤੋਂ ਉਗ੍ਗੇ ਉਹ ਅੰਨ ਖਾਵੇਂਗਾ। ਪਰ ਤੀਜੇ ਵਰ੍ਹੇ ਵਿੱਚ ਜੋ ਬੀਜ ਤੋਂ ਪੌਦੇ ਤੂੰ ਉਗਾਏ, ਉਨ੍ਹਾਂ ਬੀਜਾਂ ਤੋਂ ਜਿਹੜੇ ਦਾਨੇ ਇਕੱਤਰ ਹੋਣਗੇ ਉਹ ਲਵੇਂਗਾ। ਤੂੰ ਅੰਗੂਰੀ ਦੇ ਬਾਗ ਲਗਾਵੇਂਗਾ ਅਤੇ ਉਨ੍ਹਾਂ ਵਿੱਚੋਂ ਅੰਗੂਰੀ ਹੀ ਖਾਵੇਂਗਾ।30 ਤਦ ਉਹ ਬਚੇ ਖੁਚੇ, ਜੋ ਯਹੂਦਾਹ ਦੇ ਘਰਾਣੇ ਵਿੱਚੋਂ ਬਚ ਗਏ ਹਨ, ਫ਼ਿਰ ਵਧ੍ਧਣੇ ਸ਼ੁਰੂ ਹੋ ਜਾਣਗੇ।31 ਕਿਉਂ ਕਿ ਕੁਝ ਲੋਕ ਜਿਉਂਦੇ ਰਹਿ ਜਾਣਗੇ। ਉਹ ਯਹੋਵਹਾਹ ਦੇ ਜ਼ੋਸ਼ ਕਾਰਣ ਯਰੂਸ਼ਲਮ ਤੋਂ ਅਤੇ ਪਰਬਤ ਸੀਯੋਨ ਤੋਂ ਬਚਣਗੇ।32 "ਅੱਸ਼ੂਰ ਦੇ ਰਾਜੇ ਬਾਰੇ ਯਹੋਵਾਹ ਇਹ ਆਖਦਾ ਹੈ:ਉਹ ਇਸ ਸ਼ਹਿਰ ਵਿੱਚ ਨਹੀਂ ਆਵੇਗਾ ਨਾ ਹੀ ਉਹ ਇਸ ਸ਼ਹਿਰ ਉੱਤੇ ਤੀਰ ਚਲਾਵੇਗਾ। ਨਾ ਹੀ ਉਹ ਇਸ ਸ਼ਹਿਰ ਨੂੰ ਢਾਲ ਨਾਲ ਲੈਕੇਁ ਆਵੇਗਾ। ਉਹ ਇਸ ਸ਼ਹਿਰ ਦੀਆਂ ਕੰਧਾਂ ਤੇ ਚੜਾਈ ਕਰਨ ਲਈ ਕਿਲ੍ਹਾਬੰਦੀ ਕਰਕੇ ਹੁਲ੍ਹ੍ਹੜ ਹੁਲ੍ਹ੍ਹ ਨਹੀਂ ਮਚਾਵੇਗਾ।33 ਉਹ ਉਸੇ ਰਾਹ ਵਾਪਸ ਜਾਵੇਗਾ ਜਿਸ ਤੋਂ ਦੀ ਉਹ ਆਇਆ ਸੀ। ਉਹ ਇਸ ਸ਼ਹਿਰ ਵੱਲ ਨਹੀਂ ਆਵੇਗਾ। ਯਹੋਵਾਹ ਇਹ ਆਖਦਾ ਹੈ:34 ਮੈਂ ਇਸ ਸ਼ਹਿਰ ਦੀ ਰੱਖਿਆ ਕਰਾਂਗਾ ਤੇ ਇਸ ਨੂੰ ਜ਼ਰੂਰ ਬਚਾਵਾਂਗਾ, ਇਹ ਮੈਂ ਆਪਣੇ ਲਈ ਕਰਾਂਗਾ ਇਹ ਮੈਂ ਆਪਣੇ ਸੇਵਕ ਦਾਊਦ ਲਈ, ਕਰਾਂਗਾ।"

35 ਉਸੇ ਰਾਤ ਯਹੋਵਾਹ ਦੇ ਦੂਤ ਨੇ ਨਿਕਲ ਕੇ ਅੱਸ਼ੂਰੀਆਂ ਦੇ ਡੇਰੇ ਵਿੱਚ18 5,000 ਮਨੁੱਖ ਮਾਰ ਦਿੱਤੇ। ਜਦੋਂ ਲੋਕ ਸਵੇਰੇ ਉੱਠੇ ਤਾਂ ਉਨ੍ਹਾਂ ਨੇ ਡੇਰੇ ਨੂੰ ਲੋਬਾਂ ਨਾਲ ਭਰਿਆ ਵੇਖਿਆ।36 ਤਾਂ ਅੱਸ਼ੂਰ ਦਾ ਪਾਤਸ਼ਾਹ ਸਨਹੇਹੀਬ ਉਥੋਂ ਤੁਰ ਪਿਆ ਅਤੇ ਮੁੜ ਨੀਨਵਾਹ ਵਿੱਚ ਜਾ ਟਿਕਿਆ।37 ਜਦੋਂ ਉਹ ਆਪਣੇ ਦੇਵਤੇ ਨਿਸਰੋਕ ਦੇ ਮੰਦਰ ਵਿੱਚ ਪਹੁੰਚਿਆ ਤੇ ਉੱਥੇ ਉਪਾਸਨਾ ਕਰ ਰਿਹਾ ਸੀ ਤਾਂ ਅੰਦਰਮਲਕ ਅਤੇ ਸ਼ਰਸਰ ਨੇ ਉਸਨੂੰ ਤਲਵਾਰ ਨਾਲ ਵੱਢ ਸੁਟਿਆ। ਫ਼ਿਰ੍ਰ ਉਹ ਅਰਾਰਾਤ ਦੇ ਦੇਸ਼ ਨੂੰ ਭੱਜ ਗਏ। ਫ਼ਿਰ ਸਨਹੇਰੀਬ ਦੀ ਬਾਵੇਂ ਉਸਦਾ ਪੁੱਤਰ ੇਸਰਹਦੋਨ ਨਵਾਂ ਪਾਤਸ਼ਾਹ ਬਣਿਆ।

 
adsfree-icon
Ads FreeProfile