Lectionary Calendar
Sunday, May 19th, 2024
Pentacost
Attention!
We are taking food to Ukrainians still living near the front lines. You can help by getting your church involved.
Click to donate today!

Read the Bible

ਬਾਇਬਲ

ਅਸਤਸਨਾ 29

1 ਯਹੋਵਾਹ ਨੇ ਇਸਰਾਏਲ ਦੇ ਲੋਕਾਂ ਨਾਲ ਹੇਰੋਬ ਪਰਬਤ ਵਿਖੇ ਇੱਕ ਇਕਰਾਰਨਾਮਾ ਕੀਤਾ ਸੀ। ਉਸ ਇਕਰਾਰਨਾਮੇ ਤੋਂ ਇਲਾਵਾ, ਯਹੋਵਾਹ ਨੇ ਮੂਸਾ ਨੂੰ ਉਨ੍ਹਾਂ ਨਾਲ ਇੱਕ ਹੋਰ ਇਕਰਾਰਨਾਮਾ ਕਰਨ ਦਾ ਆਦੇਸ਼ ਵੀ ਦਿੱਤਾ ਜਦੋਂ ਉਹ ਮੋਆਬ ਵਿਖੇ ਸਨ। ਉਹ ਇਕਰਾਰਨਾਮਾ ਇਹ ਹੈ।2 ਮੂਸਾ ਨੇ ਇਸਰਾਏਲ ਦੇ ਸਾਰੇ ਲੋਕਾਂ ਨੂੰ ਇਕਠਿਆ ਕੀਤਾ ਅਤੇ ਉਨ੍ਹਾਂ ਨੂੰ ਆਖਿਆ, “ਤੁਸੀਂ ਉਹ ਸਭ ਕੁਝ ਵੇਖਿਆ ਜੋ ਮਿਸਰ ਦੀ ਧਰਤੀ ਵਿੱਚ ਵਾਪਰਿਆ। ਤੁਸੀਂ ਉਹ ਸਭ ਵੇਖਿਆ ਜੋ ਯਹੋਵਾਹ ਨੇ ਫ਼ਿਰਊਨ, ਫ਼ਿਰਊਨ ਦੇ ਅਧਿਕਾਰੀਆਂ ਅਤੇ ਉਸਦੇ ਸਾਰੇ ਦੇਸ਼ ਨਾਲ ਕੀਤਾ।3 ਤੁਸੀਂ ਉਸ ਦੁਆਰਾ ਉਨ੍ਹਾਂ ਨੂੰ ਦਿੱਤੀਆਂ ਸਾਰੀਂ ਵੱਡੀਆਂ ਆਫ਼ਤਾ ਅਤੇ ਜੋ ਮਹਾਨ ਕਰਿਸ਼ਮੇ ਕੀਤੇ, ਵੇਖੇ।4 ਪਰ ਅੱਜ ਵੀ ਤੁਸੀਂ ਇਹ ਗੱਲ ਨਹੀਂ ਸਮਝਦੇ ਕਿ ਉਥੇ ਕੀ ਵਾਪਰਿਆ ਸੀ। ਯਹੋਵਾਹ ਨੇ ਅਸਲ ਵਿੱਚ ਤੁਹਾਨੂੰ ਉਹ ਕੁਝ ਸਮਝਣ ਨਹੀਂ ਦਿੱਤਾ ਜੋ ਤੁਸੀਂ ਦੇਖਿਆ ਅਤੇ ਸੁਣਿਆ।5 ਚਾਲੀ ਸਲ ਤੱਕ ਮੈਂ ਮਾਰੂਥਲ ਵਿੱਚ ਤੁਹਾਡੀ ਅਗਵਾਈ ਕੀਤੀ। ਇਸ ਸਾਰੇ ਸਮੇਂ ਦੌਰਾਨ, ਤੁਹਾਡੇ ਕੱਪੜੇ ਅਤੇ ਜੁੱਤੀਆਂ ਨਹੀਂ ਘਸੀਆਂ।6 ਤੁਹਾਡੇ ਕੋਲ ਤੁਹਾਡੇ ਨਾਲ ਕੋਈ ਭੋਜਨ ਨਹੀਂ ਸੀ ਅਤੇ ਤੁਹਾਡੇ ਕੋਲ ਕੋਈ ਮੈਅ ਨਹੀਂ ਸੀ। ਪਰ ਯਹੋਵਾਹ ਨੇ ਤੁਹਾਡਾ ਧਿਆਨ ਰੱਖਿਆ। ਉਸਨੇ ਅਜਿਹਾ ਇਸ ਵਾਸਤੇ ਕੀਤਾ ਤਾਂ ਜੋ ਤੁਸੀਂ ਸਮਝ ਸਕੋ ਕਿ ਉਹ ਯਹੋਵਾਹ, ਤੁਹਾਡਾ ਪਰਮੇਸ਼ੁਰ, ਹੈ।7 “ਜਦ ਤੁਸੀਂ ਇਸ ਥਾਂ ਉੱਤੇ ਆ ਗਏ, ਹਸ਼ਬੋਨ ਦਾ ਰਾਜਾ ਸੀਹੋਨ ਅਤੇ ਬਾਸ਼ਾਨ ਦਾ ਰਾਜਾ ਓਗ।, ਸਾਡੇ ਖਿਲਾਫ਼ ਲੜਨ ਲਈ ਆਏ, ਪਰ ਅਸੀਂ ਉਨ੍ਹਾਂ ਨੂੰ ਹਰਾ ਦਿੱਤਾ।8 ਫ਼ੇਰ ਅਸੀਂ ਉਨ੍ਹਾਂ ਦੀ ਧਰਤੀ ਹਾਸਿਲ ਕਰ ਲਈ ਅਤੇ ਇਸਨੂੰ ਰਊਬੇਨ ਅਤੇ ਗਾਦ ਦੇ ਪਰਿਵਾਰ-ਸਮੂਹਾਂ ਨੂੰ ਅਤੇ ਮਨਸ਼ਹ ਦੇ ਅਧੇ ਪਰਿਵਾਰ-ਸਮੂਹ ਨੂੰ ਦੇ ਦਿੱਤਾ।9 ਜੇ ਤੁਸੀਂ ਇਕਰਾਰਨਾਮੇ ਦੀਆਂ ਸਾਰੀਆਂ ਸ਼ਰਤਾ ਨੂੰ ਮੰਨੋਗੇ, ਤੁਸੀਂ ਆਪਣੇ ਕੀਤੇ ਸਭ ਕੁਝ ਵਿੱਚ ਸਿਆਣੇ ਹੋਵੋਂਗੇ।

10 “ਅੱਜ, ਤੁਸੀਂ ਸਾਰੇ ਯਹੋਵਾਹ, ਆਪਣੇ ਪਰਮੇਸ਼ੁਰ, ਦੇ ਸਨਮੁੱਖ ਖਲੋਤੇ ਹੋ। ਤੁਹਾਡੇ ਸਾਰੇ ਆਗੂ, ਅਧਿਕਾਰੀ, ਬਜ਼ੁਰਗ ਅਤੇ ਇਸਰਾਏਲ ਦੇ ਸਾਰੇ ਆਦਮੀ ਇੱਥੇ ਹਨ।11 ਤੁਹਾਡੀਆਂ ਪਤਨੀਆਂ ਅਤੇ ਬੱਚੇ ਇੱਥੇ ਹਨ ਅਤੇ ਇਹ ਵਿਦੇਸ਼ੀ ਵੀ ਜਿਹੜੇ ਤੁਹਾਡੇ ਨਾਲ ਰਹਿ ਰਹੇ ਹਨ - ਉਹ ਲੋਕ ਜਿਹੜੇ ਤੁਹਾਡੇ ਲਈ ਲੱਕੜੀਆਂ ਕੱਟਦੇ ਹਨ ਅਤੇ ਪਾਣੀ ਭਰਦੇ ਹਨ।12 ਤੁਸੀਂ ਸਾਰੇ ਇੱਥੇ ਯਹੋਵਾਹ, ਆਪਣੇ ਪਰਮੇਸ਼ੁਰ, ਨਾਲ ਇੱਕ ਇਕਰਾਰਨਾਮਾ ਕਰਨ ਵਾਲੇ ਹੋ। ਯਹੋਵਾਹ ਇਹ ਇਕਰਾਰਨਾਮਾ ਅੱਜ ਤੁਹਾਡੇ ਨਾਲ ਕਰ ਰਿਹਾ ਹੈ।13 ਇਸ ਇਕਰਾਰਨਾਮੇ ਰਾਹੀਂ ਯਹੋਵਾਹ ਤੁਹਾਨੂੰ ਆਪਣੇ ਖਾਸ ਬੰਦੇ ਬਣਾ ਰਿਹਾ ਹੈ। ਅਤੇ ਉਹ ਖੁਦ ਤੁਹਾਡਾ ਪਰਮੇਸ਼ੁਰ ਬਣ ਜਾਵੇਗਾ। ਉਸਨੇ ਇਹ ਤੁਹਾਨੂੰ ਦੱਸਿਆ ਸੀ। ਉਸਨੇ ਇਹ ਇਕਰਾਰ ਤੁਹਾਡੇ ਪੁਰਖਿਆਂ - ਅਬਰਾਹਾਮ, ਇਸਹਾਕ ਅਤੇ ਯਾਕੂਬ ਨਾਲ ਕੀਤਾ ਸੀ।14 ਯਹੋਵਾਹ ਇਹ ਇਕਰਾਰਨਾਮਾ, ਆਪਣੇ ਇਕਰਾਰਾ ਸਮੇਤ, ਸਿਰਫ਼ ਤੁਹਾਡੇ ਲੋਕਾਂ ਨਾਲ ਨਹੀਂ ਕਰ ਰਿਹਾ।15 ਉਹ ਇਹ ਇਕਰਾਰਨਾਮਾ ਸਾਡੇ ਸਾਰਿਆਂ ਨਾਲ ਕਰ ਰਿਹਾ ਹੈ ਜਿਹੜੇ ਅੱਜ ਯਹੋਵਾਹ, ਆਪਣੇ ਪਰਮੇਸ਼ੁਰ, ਦੇ ਸਨਮੁਖ ਖੜੇ ਹਾਂ। ਪਰ ਇਹ ਇਕਰਾਰਨਾਮਾ ਸਾਡੇ ਉੱਤਰਾਧਿਕਾਰੀਆਂ ਨਾਲ ਵੀ ਹੈ ਜਿਹੜੇ ਅੱਜ ਇੱਥੇ ਸਾਡੇ ਨਾਲ ਨਹੀਂ ਹਨ।16 ਤੁਹਾਨੂੰ ਯਾਦ ਹੈ ਕਿ ਅਸੀਂ ਮਿਸਰ ਦੀ ਧਰਤੀ ਉੱਤੇ ਕਿਵੇਂ ਰਹਿੰਦੇ ਸਾਂ। ਅਤੇ ਤੁਹਾਨੂੰ ਇਹ ਵੀ ਯਾਦ ਹੈ ਕਿ ਅਸੀਂ ਕਿਵੇਂ ਉਨ੍ਹਾਂ ਦੇਸ਼ਾਂ ਵਿੱਚੋਂ ਲੰਘਕੇ ਇੱਥੇ ਆਏ ਹਾਂ।17 ਤੁਸੀਂ ਉਨ੍ਹਾਂ ਦੀਆਂ ਘਿਰਣਾਯੋਗ ਚੀਜ਼ਾਂ ਦੇਖੀਆਂ - ਉਹ ਬੁੱਤ ਜਿਹੜੇ ਉਨ੍ਹਾਂ ਨੇ ਲੱਕੜ, ਪੱਥਰ, ਚਾਂਦੀ ਅਤੇ ਸੋਨੇ ਤੋਂ ਬਣਾਏ ਹੋਏ ਸਨ।18 ਇਹ ਗੱਲ ਯਕੀਨੀ ਬਣਾਉ ਕਿ ਅੱਜ ਇੱਥੇ ਕਦੇ ਵੀ ਆਦਮੀ, ਔਰਤ, ਪਰਿਵਾਰ ਜਾਂ ਪਰਿਵਾਰ-ਸਮੂਹ ਯਹੋਵਾਹ, ਸਾਡੇ ਪਰਮੇਸ਼ੁਰ, ਤੋਂ ਨਹੀਂ ਪਰਨ ਜਾਵੇਗਾ। ਕਿਸੇ ਨੂੰ ਵੀ ਹੋਰਨਾ ਦੇਸ਼ਾ ਦੇ ਦੇਵਤਿਆਂ ਦੀ ਉਪਾਸਨਾ ਨਹੀਂ ਕਰਨੀ ਚਾਹੀਦੀ। ਜਿਹੜੇ ਲੋਕ ਹੋਰਨਾ ਦੇਵਤਿਆਂ ਦੀ ਉਪਾਸਨਾ ਕਰਦੇ ਹਨ ਜ਼ਹਿਰੀਲੀਆਂ ਜਢ਼ਾ ਵਰਗੇ ਹਨ ਜੋ ਕੌੜੇ ਫ਼ਲ ਪੈਦਾ ਕਰਦੀਆਂ ਹਨ।19 “ਇਹ ਸੰਭਵ ਹੈ ਕਿ ਕੋਈ ਬੰਦਾ ਇਨ੍ਹਾਂ ਸਰਾਪਾਂ ਬਾਰੇ ਸੁਣੇ ਅਤੇ ਇਹ ਆਖਕੇ ਆਪਣੇ-ਆਪ ਨੂੰ ਤਸੱਲੀ ਦੇਵੇ, “ਮੈਂ ਉਹੋ ਕੁਝ ਕਰਦਾ ਰਹਾਂਗਾ ਜੋ ਮੈਂ ਚਾਹੁੰਦਾ ਹਾਂ, ਮੇਰੇ ਨਾਲ ਕੁਝ ਵੀ ਮਾੜਾ ਨਹੀਂ ਵਾਪਰੇਗਾ।’ ਉਹ ਬੰਦਾ ਸਿਰਫ਼ ਆਪਣੇ ਨਾਲ ਹੀ ਨਹੀਂ ਸਗੋਂ ਹੋਰਨਾ ਨੇਕ ਬੰਦਿਆਂ ਨਾਲ ਵਾਪਰਨ ਵਾਲੀਆਂ ਮੰਦੀਆਂ ਘਟਨਾਵਾ ਲਈ ਵੀ ਜ਼ਿੰਮੇਵਾਰ ਹੋਵੇਗਾ।20 ਯਹੋਵਾਹ ਉਸ ਬੰਦੇ ਨੂੰ ਮਾਫ਼ ਨਹੀਂ ਕਰੇਗਾ। ਉਹ ਉਸ ਬੰਦੇ ਦੇ ਬਹੁਤ ਪਰੇਸ਼ਾਨ ਅਤੇ ਗੁੱਸੇ ਹੋਵੇਗਾ ਅਤੇ ਉਹ ਉਸ ਬੰਦੇ ਨੂੰ ਇਸਰਾਏਲ ਦੇ ਹੋਰਨਾ ਪਰਿਵਾਰ-ਸਮੂਹਾਂ ਨਾਲੋਂ ਵੱਖ ਕਰ ਦੇਵੇਗਾ। ਉਹ ਉਸਨੂੰ ਪੂਰੀ ਤਰ੍ਹਾਂ ਤਬਾਹ ਕਰ ਦੇਵੇਗਾ। ਉਹ ਸਾਰੀਆਂ ਮੰਦੀਆਂ ਗੱਲਾਂ ਜਿਹੜੀਆਂ ਇਸ ਪੋਥੀ ਵਿੱਚ ਲਿਖੀਆਂ ਹੋਈਆਂ ਹਨ, ਉਸ ਬੰਦੇ ਨਾਲ ਵਾਪਰਨਗੀਆਂ। ਇਹ ਗੱਲਾਂ ਬਿਵਸਥਾ ਦੀ ਪੋਥੀ ਵਿੱਚ ਲਿਖੇ ਹੋਏ ਇਕਰਾਰਨਾਮੇ ਦਾ ਹਿੱਸਾ ਹਨ।21 22 “ਭਵਿੱਖ ਵਿੱਚ, ਤੁਹਾਡੇ ਉੱਤਰਾਧਿਕਾਰੀ ਅਤੇ ਦੂਰ ਦੁਰਾਡੇ ਦੇ ਦੇਸ਼ਾਂ ਦੇ ਵਿਦੇਸ਼ੀ ਦੇਖਣਗੇ ਕਿ ਇਹ ਧਰਤੀ ਕਿਵੇਂ ਤਬਾਹ ਹੋ ਗਈ ਸੀ। ਉਹ ਉਨ੍ਹਾਂ ਬਿਮਾਰੀਆਂ ਨੂੰ ਦੇਖਣਗੇ ਜਿਹੜੀਆਂ ਯਹੋਵਾਹ ਨੇ ਇੱਥੇ ਭੇਜੀਆਂ ਸਨ।23 ਸਾਰੀ ਧਰਤੀ ਬੇਕਾਰ ਹੋਵੇਗੀ - ਲੂਣ ਲਗੀ ਬਲਦੀ ਹੋਈ ਗੰਧਕ ਨਾਲ ਤਬਾਹ ਹੋਈ ਧਰਤੀ। ਧਰਤੀ ਉੱਤੇ ਕੋਈ ਵੀ ਪੌਦਾ ਨਹੀਂ ਹੋਵੇਗਾ ਇੱਥੇ ਕੁਝ ਵੀ ਨਹੀਂ ਉਗ੍ਗੇਗਾ - ਘਾਹ ਫ਼ੂਸ ਵੀ ਨਹੀਂ। ਇਸ ਧਰਤੀ ਸਦੂਮ, ਅਮੂਰਾਹ, ਅਦਮਾਹ ਅਤੇ ਸਬੋਈਮ ਦੀ ਤਰ੍ਹਾਂ ਤਬਾਹ ਹੋ ਜਾਵੇਗੀ, ਜਿਨ੍ਹਾਂ ਸ਼ਹਿਰਾਂ ਨੂੰ ਯਹੋਵਾਹ ਨੇ ਕਹਿਰਵਾਨ ਹੋਕੇ ਤਬਾਹ ਕਰ ਦਿੱਤਾ ਸੀ।24 “ਹੋਰ ਸਾਰੀਆਂ ਕੌਮਾ ਪੁੱਛਣਗੀਆਂ, ‘ਯਹੋਵਾਹ ਨੇ ਇਸ ਧਰਤੀ ਨਾਲ ਅਜਿਹਾ ਕਿਉਂ ਕੀਤਾ? ਉਹ ਇੰਨਾ ਕਹਿਰਵਾਨ ਕਿਉਂ ਸੀ?25 ਜਵਾਬ ਇਹ ਹੋਵੇਗਾ: ‘ਯਹੋਵਾਹ ਇਸ ਲਈ ਗੁੱਸੇ ਵਿੱਚ ਹੈ ਕਿਉਂਕਿ ਇਸਰਾਏਲ ਦੇ ਲੋਕਾਂ ਨੇ ਯਹੋਵਾਹ ਦਾ ਇਕਰਾਨਾਮਾ, ਉਨ੍ਹਾਂ ਦੇ ਪੁਰਖਿਆਂ ਦੇ ਪਰਮੇਸ਼ੁਰ ਦਾ ਇਕਰਾਰਨਾਮਾ ਛੱਡ ਦਿੱਤਾ ਸੀ। ਉਨ੍ਹਾਂ ਨੇ ਉਸ ਇਕਰਾਰਨਾਮੇ ਉੱਪਰ ਚੱਲਣਾ ਛੱਡ ਦਿੱਤਾ ਸੀ ਜਿਹੜਾ ਯਹੋਵਾਹ ਨੇ ਉਨ੍ਹਾਂ ਨਾਲ ਉਦੋਂ ਕੀਤਾ ਸੀ ਜਦੋਂ ਉਹ ਉਨ੍ਹਾਂ ਨੂੰ ਮਿਸਰ ਤੋਂ ਬਾਹਰ ਲਿਆਇਆ ਸੀ।26 ਇਸਰਾਏਲ ਦੇ ਲੋਕਾਂ ਨੇ ਹੋਰਨਾ ਦੇਵਤਿਆਂ ਦੀ ਸੇਵਾ ਕਰਨੀ ਸ਼ੁਰੂ ਕਰ ਦਿੱਤੀ ਸੀ - ਜਿਨ੍ਹਾਂ ਦੇਵਤਿਆਂ ਦੀ ਉਨ੍ਹਾਂ ਨੇ ਕਦੇ ਵੀ ਉਪਾਸਨਾ ਨਹੀਂ ਕੀਤੀ ਸੀ। ਯਹੋਵਾਹ ਨੇ ਆਪਣੇ ਲੋਕਾਂ ਨੂੰ ਆਖਿਆ ਸੀ ਕਿ ਉਨ੍ਹਾਂ ਦੇਵਤਿਆਂ ਦੀ ਉਪਾਸਨਾ ਨਾ ਕਰਨ।27 ਇਹੀ ਕਾਰਣ ਹੈ ਕਿ ਯਹੋਵਾਹ ਇਸ ਧਰਤੀ ਦੇ ਲੋਕਾਂ ਉੱਤੇ ਬਹੁਤ ਕਹਿਰਵਾਨ ਹੋ ਗਿਆ ਸੀ। ਇਸ ਲਈ ਉਸਨੇ ਉਨ੍ਹਾਂ ਲਈ ਉਹ ਸਾਰੇ ਸਰਾਪ ਲਿਆਂਦੇ ਜਿਹੜੇ ਇਸ ਕਿਤਾਬ ਵਿੱਚ ਲਿਖੇ ਹੋਏ ਹਨ।28 ਯਹੋਵਾਹ ਬਹੁਤ ਗੁੱਸੇ ਅਤੇ ਪਰੇਸ਼ਾਨ ਹੋ ਗਿਆ ਸੀ। ਇਸ ਲਈ ਉਹ ਉਨ੍ਹਾਂ ਨੂੰ ਉਨ੍ਹਾਂ ਦੀ ਧਰਤੀ ਤੋਂ ਬਾਹਰ ਲੈ ਆਇਆ। ਉਸਨੇ ਉਨ੍ਹਾਂ ਨੂੰ ਕਿਸੇ ਹੋਰ ਧਰਤੀ ਉੱਤੇ ਪਾ ਦਿੱਤਾ ਜਿਥੇ ਉਹ ਅੱਜ ਤੀਕ ਹਨ।’29 “ਕੁਝ ਹੋਰ ਵੀ ਅਜਿਹੀਆਂ ਗੱਲਾਂ ਹਨ ਜਿਨ੍ਹਾਂ ਨੂੰ ਯਹੋਵਾਹ ਸਾਡੇ ਪਰਮੇਸ਼ੁਰ ਨੇ ਗੁਪਤ ਰੱਖਿਆ ਹੈ। ਸਿਰਫ਼ ਉਹੀ ਉਨ੍ਹਾਂ ਗੱਲਾਂ ਬਾਰੇ ਜਾਣਦਾ ਹੈ। ਪਰ ਯਹੋਵਾਹ ਨੇ ਸਾਨੂੰ ਕੁਝ ਗੱਲਾਂ ਦੱਸ ਦਿੱਤੀਆਂ ਹਨ। ਅਤੇ ਉਹ ਸਿਖਿਆਵਾ ਸਾਡੇ ਲਈ ਅਤੇ ਸਾਡੇ ਉੱਤਰਾਧਿਕਾਰੀਆਂ ਲਈ ਹਮੇਸ਼ਾ ਵਾਸਤੇ ਹਨ! ਅਤੇ ਸਾਨੂੰ ਸਾਰਿਆਂ ਨੂੰ ਉਸ ਨੇਮ ਦੇ ਸਾਰੇ ਆਦੇਸ਼ ਮਂਨਣੇ ਚਾਹੀਦੇ ਹਨ।

 
adsfree-icon
Ads FreeProfile