Lectionary Calendar
Tuesday, December 16th, 2025
the Third Week of Advent
Attention!
StudyLight.org has pledged to help build churches in Uganda. Help us with that pledge and support pastors in the heart of Africa.
Click here to join the effort!

Read the Bible

ਬਾਇਬਲ

ਵਾਈਜ਼ 7

1 ਚੰਗੀ ਪ੍ਰਤਿਸ਼ਠਾ ਵਧੀਆ ਅਤਰ ਨਾਲੋਂ ਬਿਹਤਰ ਹੈ। ਜਿਸ ਦਿਨ ਕੋਈ ਬੰਦਾ ਮਰਦਾ ਉਸ ਦਿਨ ਨਾਲੋਂ ਬਿਹਤਰ ਹੈ ਜਦੋਂ ਉਹ ਜਨਮਿਆ ਸੀ।2 ਦਾਅਵਤ ਤੇ ਜਾਣ ਨਾਲੋਂ ਮਈਅਤ ਉੱਤੇ ਜਾਣਾ ਵਧੇਰੇ ਬਿਹਤਰ ਹੈ। ਕਿਉਂ ਕਿ ਇੰਝ ਹੀ ਹਰ ਵਿਅਕਤੀ ਖਤਮ ਹੁੰਦਾ, ਅਤੇ ਉਹ ਜਿਹੜੇ ਹਾਲੇ ਜਿਉਂਦੇ ਹਨ ਇਸ ਬਾਰੇ ਵਿਚਾਰ ਕਰਨ।3 ਹੋਰ ਵੀ ਬਿਹਤਰ ਹੈ ਸੋਗ ਹਾਸੇ ਨਾਲੋਂ। ਕਿਉਂ? ਕਿਉਂਕਿ ਜਦੋਂ ਚਿਹਰਾ ਹੁੰਦਾ ਹੈ ਉਦਾਸ ਸਾਡਾ ਤਾਂ ਦਿਲ ਸਾਡਾ ਬਣ ਜਾਂਦਾ ਹੈ ਨੇਕ।4 ਇੱਕ ਸਿਆਣਾ ਬੰਦਾ ਮੌਤ ਬਾਰੇ ਸੋਚਦਾ ਹੈ, ਪਰ ਮੂਰਖ ਸਿਰਫ ਮੌਜ ਮਸਤੀ ਬਾਰੇ ਹੀ ਸੋਚਦਾ।5 ਮੂਰਖ ਬੰਦੇ ਵਲੋਁ ਕੀਤੀ ਉਸਤਤ ਨਾਲੋਂ ਬਿਹਤਰ ਹੈ ਸਿਆਣੇ ਬੰਦੇ ਵਲੋਁ ਕੀਤੀ ਆਲੋਚਨਾ।6 ਮੂਰਖਾਂ ਦਾ ਹਾਸਾ ਕਿੰਨਾ ਅਰਬਹੀਣ ਹੁੰਦਾ ਹੈ! ਜਿਵੇਂ ਕੰਡੇ ਪਤੀਲੇ ਹੇਠਾਂ ਬਲਦੇ ਹੋਣ। ਉਹ ਇੰਨੀ ਛੇਤੀ ਬਲਦੇ ਹਨ, ਕਿ ਹਂੁਦਾ ਇਹ ਪਤੀਲੇ ਨੂੰ ਗਰਮ ਨਹੀਂ ਕਰਦੇ।

7 ਪਰ ਅਤਿਆਚਾਰ ਸਿਆਣੇ ਲੋਕਾਂ ਨੂੰ ਭ੍ਰਸ਼ਟ ਕਰ ਦਿੰਦਾ, ਅਤੇ ਰਿਸ਼ਵਤ ਦਿਮਾਗ ਨੂੰ ਧੁੰਦਲਾ ਕਰ ਦਿੰਦਾ ਹੈ।8 ਕਿਸੇ ਮਸਲੇ ਦਾ ਅੰਤ ਇਸ ਦੀ ਸ਼ੁਰੂਆਤ ਨਾਲੋਂ ਬਿਹਤਰ ਹੈ, ਅਤੇ ਇੱਕ ਸਬਰ ਵਾਲਾ ਵਿਅਕਤੀ ਇੱਕ ਗੁਮਾਨੀ ਨਾਲੋਂ ਬਿਹਤਰ ਹੈ।9 ਬਹੁਤੀ ਆਸਾਨੀ ਨਾਲ ਗੁੱਸੇ ਨਾ ਹੋਵੋ, ਕਿਉਂ ਜੋ ਗੁੱਸਾ ਮੂਰਖਤਾ ਦੀ ਨਿਸ਼ਾਨੀ ਹੈ।10 ਇਹ ਨਾ ਆਖੋ "ਪਿਛਲੇ ਚੰਗੇ ਦਿਨਾਂ ਵਿੱਚ ਜ਼ਿੰਦਗੀ ਬਿਹਤਰ ਸੀ। ਹੁਣ ਕੀ ਹੋ ਗਿਆ?" ਇਹ ਸਵਾਲ ਸਿਆਣਪ ਤੋਂ ਨਹੀਂ ਆਉਂਦਾ।

11 ਜਾਇਦਾਦ ਨੇ ਨਾਲ-ਨਾਲ ਸਿਆਣਪ ਹੋਣੀ ਚੰਗੀ ਗੱਲ ਹੈ, ਇਹ ਰਹਿਣ ਲਈ ਲਾਭਦਾਇਕ ਹੈ।12 ਸਿਆਣਪ ਦੀ ਢਾਲ ਹੋਣੀ, ਪੈਸੇ ਦੀ ਢਾਲ ਹੋਣ ਦੇ ਬਰਾਬਰ ਹੈ, ਸਿਆਣਪ ਦੁਆਰਾ ਕਮਾਇਆ ਹੋਇਆ ਗਿਆਨ ਹੋਰ ਵੀ ਵਧੇਰੇ ਵਧੀਆ ਹੈ।13 ਉਨ੍ਹਾਂ ਚੀਜ਼ਾਂ ਵੱਲ ਦੇਖੋ, ਜਿਹੜੀਆਂ ਪਰਮੇਸ਼ੁਰ ਨੇ ਬਣਾਈਆਂ ਹਨ। ਕੌਣ ਸਿਧਿਆ ਕਰ ਸਕਦਾ ਹੈ ਜਿਸਨੂੰ ਪਰਮੇਸ਼ੁਰ ਨੇ ਵਿਂਗਾ ਕੀਤਾ।"14 ਜਦੋਂ ਗੱਲਾਂ ਵਧੀਆ ਵਾਪਰ ਰਹੀਆਂ ਹੋਣ, ਇਸਨੂੰ ਮਾਣੋ। ਅਤੇ ਜਦੋਂ ਮੰਦੀਆਂ ਗੱਲਾਂ ਵਾਪਰ ਰਹੀਆਂ ਹੋਣ, ਇਹ ਸਮਝੋ ਕਿ ਪਰਮੇਸ਼ੁਰ ਨੇ ਬੁਰਾ ਸਮਾਂ ਬਣਾਇਆ ਜਿਵੇਂ ਕਿ ਉਸਨੇ ਚੰਗੇ ਸਮੇਂ ਨੂੰ ਬਣਾਇਆ। ਤਾਂ ਜੋ ਲੋਕ ਪਤਾ ਨਾ ਲਗਾ ਸਕਣ ਕਿ ਅਗਾਂਹ ਕੀ ਵਾਪਰੇਗਾ।15 ਇਨ੍ਹਾਂ ਦੋਹਾਂ ਗੱਲਾਂ ਨੂੰ ਮੈਂ ਆਪਣੇ ਅਰਬਹੀਣ ਜੀਵਨ ਵਿੱਚ ਵੇਖਿਆ: ਇੱਕ ਸਿਆਣਾ ਵਿਅਕਤੀ ਆਪਣੀ ਧਰਮੀਅਤਾ ਕਾਰਣ ਖਤਮ ਹੋ ਜਾਂਦਾ। ਅਤੇ ਇੱਕ ਦੁਸ਼ਟ ਵਿਅਕਤੀ ਜਿਸਦੀ ਜਿਂਦਗੀ ਉਸਦੀ ਬਦੀ ਕਾਰਣ ਲਂਮੇਰੀ ਹੋ ਜਾਂਦੀ ਹੈ।16 ਅਤਿਆਧਿਕ੍ਕ ਧਰਮੀ ਨਾ ਹੋਵੋ? ਅਸੀਂਮ ਸਿਆਣੇ ਬਣਨ ਦੀ ਘਾਲਣਾ ਨਾ ਕਰੋ, ਤੁਸੀਂ ਆਪਣੇ -ਆਪ ਨੂੰ ਤਬਾਹ ਕਿਉਂ ਕਰਦੇ ਹੋ? ਬੇਹਦ੍ਦ ਦੁਸ਼ਟ ਨਾ ਹੋਵੋ, ਅਤੇ ਮੂਰਖ ਨਾ ਬਣੋ। ਤੁਸੀਂ ਆਪਣੇ ਸਮੇਂ ਤੋਂ ਪਹਿਲਾਂ ਕਿਉਂ ਮਰੋ?17 18 ਇਹ ਤੁਹਾਡੇ ਲਈ ਚੰਗਾ ਹੋਵੇਗਾ ਜੇਕਰ ਤੁਸੀਂ ਇੱਕ ਤੇ ਡਟੇ ਰਹੋਁ ਅਤੇ ਦੂਸਰੇ ਨੂੰ ਚਲੇ ਨਾ ਜਾਣ ਦੇਵੋਁ, ਕਿਉਂ ਕਿ ਉਹ ਜਿਹੜੇ ਪਰਮੇਸ਼ੁਰ ਤੋਂ ਡਰਦੇ ਹਨ ਦੋਹਾਂ ਨਾਲ ਜੁੜ ਜਾਣਗੇ।19 ਸਿਆਣਪ ਤਾਕਤ ਦਿੰਦੀ ਹੈ। ਇੱਕ ਸਿਆਣਾ ਵਿਅਕਤੀ ਕਿਸੇ ਸ਼ਹਿਰ ਦੇ ਦਸ ਆਗੂਆਂ ਨਾਲੋਂ ਵਧੇਰੇ ਸ਼ਕਤੀਸ਼ਾਲੀ ਹੈ। ਇਹ ਗੱਲ ਪੱਕੀ ਹੈ ਕਿ ਧਰਤੀ ਉੱਤੇ ਕੋਈ ਵੀ ਅਜਿਹਾ ਨਹੀਂ ਜਿਹੜਾ ਧਰਮੀ ਹੋਵੇ ਅਤੇ ਜਿਹੜਾ ਕਦੇ ਪਾਪ ਨਹੀਂ ਕਰਦਾ।20 21 ਲੋਕਾਂ ਦੀਆਂ ਗੱਲਾਂ ਵੱਲ ਧਿਆਨ ਨਾ ਦਿਓ। ਤੁਸੀਂ ਆਪਣੇ ਨੌਕਰ ਨੂੰ ਤੁਹਾਨੂੰ ਹੀ ਗਾਲਾਂ ਕੱਢਦਿਆਂ ਸੁਣ ਸਕਦੇ ਹੋ।22 ਅਤੇ ਤੁਸੀਂ ਜਾਣਦੇ ਹੋ ਕਿ ਕਈ ਵਾਰੀ ਤੁਸੀਂ ਖੁਦ ਹੋਰਨਾਂ ਨੂੰ ਗਾਲਾਂ ਕੱਢੀਆਂ ਹੋਣਗੀਆਂ।

23 ਮੈਂ ਇਨ੍ਹਾਂ ਸਾਰੀਆਂ ਗੱਲਾਂ ਨੂੰ ਪਰਖਣ ਲਈ ਆਪਣੀ ਸਿਆਣਪ ਇਸਤੇਮਾਲ ਕੀਤੀ। ਮੈਂ ਆਖਿਆ, "ਮੈਂ ਸਿਆਣਾ ਹੋਵਾਂ?" ਪਰ ਸਿਆਣਪ ਮੈਥੋਂ ਬਹੁਤ ਦੂਰ ਹੈ।24 ਮੈਂ ਸਮਝ ਨਹੀਂ ਸਕਦਾ ਇਹ ਗੱਲਾਂ ਇੰਝ ਕਿਉਂ ਹਨ? ਇਹ ਬਹੁਤ ਡੂੰਘੇਰੀ ਹੈ। ਕੌਣ ਇਸਨੂੰ ਸਮਝ ਸਕਦਾ ਹੈ?25 ਮੈਂ ਸਿਖ੍ਖਣ ਅਤੇ ਖੋਜ ਕਰਨ ਲਈ, ਸਿਆਣਪ ਦਾ ਪਿੱਛਾ ਕਰਨ ਲਈ ਅਤੇ ਨਤੀਜਾ ਪ੍ਰਾਪਤ ਕਰਨ ਲਈ, ਅਤੇ ਦੁਸ਼ਟਤਾ ਦੀ ਬੇਵਕੂਫੀ ਬਾਰੇ ਸਿਖ੍ਖਣ ਲਈ ਆਪਣੇ ਦਿਲ ਵਿੱਚ ਨਿਸ਼ਚਾ ਕਰ ਲਿਆ, ਬੇਵਕੂਫੀ ਪਾਗਲਪਨ ਹੈ।26 ਉਹ ਔਰਤ (ਬੇਵਕੂਫੀ ) ਮੌਤ ਨਾਲੋਂ ਵਧੇਰੇ ਕੌੜੀ ਹੈ, ਉਹ ਇੱਕ ਜਾਲ ਵਰਗੀ ਹੈ, ਉਸ ਦਾ ਦਿਲ ਇੱਕ ਛੇਕ ਹੈ, ਉਸ ਦੇ ਹੱਥ ਬੇੜੀਆਂ ਵਰਗੇ ਹਨ। ਜਿਸ ਬੰਦੇ ਨਾਲ ਪਰਮੇਸ਼ੁਰ ਪ੍ਰਸੰਨ ਹੁੰਦਾ ਹੈ, ਉਸ ਕੋਲੋਂ ਬਚ ਜਾਵੇਗਾ, ਪਰ ਪਾਪੀ ਉਸ ਦੁਆਰਾ ਫੜ ਲਿਆ ਜਾਵੇਗਾ।27 "ਅਤੇ ਇਹੀ ਹੈ ਜੋ ਮੈਂ ਪਾਇਆ" ਉਸਤਾਦ ਆਖਦਾ ਹੈ, "ਜਿਉਂ ਮੈਂ ਨਤੀਜਾ ਪ੍ਰਾਪਤ ਕਰਨ ਲਈ ਇੱਕ ਵਿੱਚ ਇੱਕ ਜੋੜ ਰਿਹਾ ਸੀ। ਮੈਂ ਆਪਣੇ ਪੂਰੇ ਅਸਤਿਤ੍ਤਵ ਨਾਲ ਬਾਰ-ਬਾਰ ਕੋਸਿਸ਼ ਕੀਤੀ, ਪਰ ਮੈਂ ਇਸ ਤੇ ਕੰਮ ਨਾ ਕਰ ਸਕਿਆ। ਮੈਨੂੰ ਹਜਾਰਾਂ ਵਿੱਚੋਂ ਇੱਕ ਆਦਮੀ ਲਭਿਆ, ਪਰ ਮੈਨੂੰ ਇਨ੍ਹਾਂ ਦਰਮਿਆਨੋਁ ਇੱਕ ਔਰਤ ਨਾ ਲੱਭ ਸਕੀ।28 29 "ਤੱਕਣੀ, ਇਹੀ ਹੈ ਜੋ ਮੈਂ ਲਭਿਆ, ਕਿ ਪਰਮੇਸੁਰ ਦੇ ਲੋਕਾਂ ਨੂੰ ਚੰਗਿਆਂ ਬਣਾਇਆ, ਪਰ ਉਹ ਬਹੁਤੇ ਚਾਲਾਕ ਬਣਨ ਦੀ ਕੋਸ਼ਿਸ਼ ਕਰਦੇ ਹਨ।"

 
adsfree-icon
Ads FreeProfile