Lectionary Calendar
Saturday, June 15th, 2024
the Week of Proper 5 / Ordinary 10
Attention!
Partner with StudyLight.org as God uses us to make a difference for those displaced by Russia's war on Ukraine.
Click to donate today!

Read the Bible

ਬਾਇਬਲ

ਆ ਸਤਰ 5

1 ਤੀਜੇ ਦਿਨ, ਅਸਤਰ ਨੇ ਆਪਣਾ ਸ਼ਾਹੀ ਪਹਿਰਾਵਾ ਪਾਇਆ ਅਤੇ ਜਾਕੇ ਪਾਤਸ਼ਾਹ ਦੇ ਮਹਿਲ ਦੇ ਅੰਦਰਲੇ ਵਿਹੜੇ ਵਿੱਚ ਖੜੀ ਹੋ ਗਈ। ਇਹ ਜਗ੍ਹਾ ਰਾਜੇ ਦੇ ਦੀਵਾਨ ਖਾਨੇ ਦੇ ਸਾਮ੍ਹਣੇ ਸੀ। ਰਾਜਾ ਦੀਵਾਨ ਖਾਨੇ ਵਿੱਚ ਪ੍ਰਵੇਸ਼ ਵੱਲ ਮੂੰਹ ਕਰਕੇ ਆਪਣੇ ਤਖਤ ਤੇ ਬੈਠਾ ਹੋਇਆ ਸੀ।2 ਤੱਦ ਪਾਤਸ਼ਾਹ ਨੇ ਰਾਣੀ ਅਸਤਰ ਤੂੰ ਵਿਹੜੇ ਵਿੱਚ ਖੜੀ ਵੇਖਿਆ। ਉਹ ਉਸ ਨੂੰ ਵੇਖਕੇ ਬੜਾ ਖੁਸ਼ ਹੋਇਆ ਆਪਣਾ ਸੁਨਿਹਰੀ ਰਾਜ-ਦੰਡ ਰਾਣੀ ਵੱਲ ਵਧਾਇਆ, ਜੋ ਉਸਦੇ ਹੱਥ ਵਿੱਚ ਸੀ, ਫੇਰ ਰਾਣੀ ਕਮਰੇ 'ਚ ਪ੍ਰਵੇਸ਼ ਕਰਕੇ ਪਾਤਸ਼ਾਹ ਦੇ ਕੋਲ ਚਲੀ ਗਈ ਤੇ ਉਸ ਆਸੇ ਦੀ ਨੋਕ ਨੂੰ ਛੂਹਿਆ।3 ਪਾਤਸ਼ਾਹ ਨੇ ਪੁਛਿਆ, "ਰ੍ਰਾਣੀ ਅਸਤਰ, ਤੈਨੂੰ ਕਿਸ ਗੱਲ ਦੀ ਚਿੰਤਾ ਹੈ? ਤੂੰ ਮੇਰੇ ਕੋਲੋਂ ਕੀ ਪੁੱਛਣਾ ਚਾਹੁੰਦੀ ਹੈ? ਤੂੰ ਜੋ ਮੇਰੇ ਤੋਂ ਮੰਗੇ ਮੈਂ ਤੈਨੂੰ ਦੇਣ ਨੂੰ ਤਿਆਰ ਹਾਂ ਇਬੋਁ ਤੀਕ ਕਿ ਭਾਵੇਂ ਇਹ ਮੇਰਾ ਅੱਧਾ ਰਾਜ ਵੀ ਕਿਉਂ ਨਾ ਹੋਵੇ।"4 ਅਸਤਰ ਨੇ ਕਿਹਾ, "ਮੈਂ ਤੇਰੇ ਅਤੇ ਹਾਮਾਨ ਲਈ ਇਕ ਦਾਅਵਤ ਕੀਤੀ ਹੈ ਕੀ ਤੂੰ ਅਤੇ ਹਾਮਾਨ ਅੱਜ ਉਸ ਦਾਵਤ ਵਿੱਚ ਸ਼ਰੀਕ ਹੋਵੋਗੇ?"5 ਫਿਰ ਪਾਤਸ਼ਾਹ ਨੇ ਕਿਹਾ, "ਹਾਮਾਨ ਨੂੰ ਜਲਦੀ ਬੁਲਾਓ ਤਾਂ ਜੋ ਜਿਵੇਂ ਅਸਤਰ ਚਾਹੁੰਦੀ ਹੈ, ਉਵੇਂ ਕੀਤਾ ਜਾਵੇ।"ਤਾਂ ਪਾਤਸ਼ਾਹ ਅਤੇ ਹਾਮਾਨ ਅਸਤਰ ਦੀ ਦਾਅਵਤ ਵਿੱਚ ਸ਼ਰੀਕ ਹੋਏ ਜਿਹੜੀ ਕਿ ਅਸਤਰ ਨੇ ਉਨ੍ਹਾ ਲਈ ਦਿੱਤੀ ਸੀ।6 ਜਦੋਂ ਉਹ ਮੈਅ ਪੀ ਰਹੇ ਸਨ ਤਾਂ ਪਾਤਸ਼ਾਹ ਨੇ ਮੁੜ ਅਸਤਰ ਨੂੰ ਪੁਛਿਆ, "ਅਸ੍ਸਤਰ ਹੁਣ ਮੰਗ ਕਿ ਤੂੰ ਕੀ ਮੰਗਣਾ ਚਾਹੁੰਦੀ ਹੈ? ਤੂੰ ਕੁਝ ਵੀ ਮੰਗ ਲੈ ਮੈਂ ਉਹ ਤੈਨੂੰ ਦੇ ਦਿਆਂਗਾ ਸੋ ਉਹ ਕੀ ਹੈ ਜੋ ਤੂੰ ਮੰਗਣਾ ਚਾਹੁੰਦੀ ਹੈਂ। ਭਾਵੇਂ ਤੂੰ ਮੇਰਾ ਅੱਧਾ ਰਾਜ ਮੰਗ ਲੈ, ਮੈਂ ਉਹ ਵੀ ਤੈਨੂੰ ਦੇ ਦੇਵਾਂਗਾ।"7 ਅਸਤਰ ਨੇ ਕਿਹਾ, "ਜੋ ਮੈਂ ਚਾਹੁੰਦੀ ਹਾਂ ਉਹ ਇਵੇਂ ਹੈ:8 ਜੋ ਮੈਂ ਪਾਤਸ਼ਾਹ ਦੀ ਨਿਗਾਹ ਵਿੱਚ ਪਰਵਾਨ ਹਾਂ, ਅਤੇ ਜੋ ਮੈਂ ਮਂਗਾ ਉਹ ਪਾਤਸ਼ਾਹ ਖੁਸ਼ੀ ਨਾਲ ਪੂਰਾ ਕਰੇ ਤਾਂ ਚੰਗਾ ਹੋਵੇ ਜੋ ਪਾਤਸ਼ਾਹ ਅਤੇ ਹਾਮਾਨ ਕੱਲ ਇੱਥੇ ਆਉਣ। ਕੱਲ ਮੈਂ ਇੱਕ ਹੋਰ ਦਾਅਵਤ ਪਾਤਸ਼ਾਹ ਅਤੇ ਹਾਮਾਨ ਲਈ ਤਿਆਰ ਕਰਾਂਗੀ ਅਤੇ ਆਪਣੀ ਇੱਛਾ ਵੀ ਪਰਗਟ ਕਰਾਂਗੀ।"

9 ਉਸ ਦਿਨ ਹਾਮਾਨ ਪਾਤਸ਼ਾਹ ਦੇ ਮਹਿਲੋਁ ਬੜੀ ਖੁਸ਼ੀ-ਖੁਸ਼ੀ ਪਰਤਿਆ। ਪਰ ਜਦੋਂ ਉਸਨੇ ਮਾਰਦਕਈ ਨੂੰ ਪਾਤਸ਼ਾਹ ਦੇ ਫਾਟਕ ਕੋਲ ਵੇਖਿਆ ਤਾਂ ਉਸਨੂੰ ਮਾਰਦਕਈ ਤੇ ਬੜਾ ਕਰੋਧ ਆਇਆ। ਉਸਨੂੰ ਮਾਰਦਕਈ ਤੇ ਪਾਗਲਾਂ ਵਾਂਗ ਕਰੋਧ ਚੜਿਆ ਕਿਉਂ ਕਿ ਉਥੋਂ ਲੰਘਦਿਆਂ ਨੂੰ ਉਸਨੇ ਮਾਣ ਨਹੀਂ ਸੀ ਦਿੱਤਾ। ਮਾਰਦਕਈ ਹਾਮਾਨ ਤੋਂ ਡਰਦਾ ਨਹੀਂ ਸੀ ਇਹ ਸੋਚ ਕੇ ਉਹ ਕਰੋਧ 'ਚ ਪਾਗਲ ਹੋ ਰਿਹਾ ਸੀ।10 ਪਰ ਉਹ ਆਪਣੇ ਗੁੱਸੇ ਨੂੰ ਵਸ੍ਸ ਵਿੱਚ ਰੱਖ ਕੇ ਆਪਣੇ ਘਰ ਨੂੰ ਮੁੜ ਗਿਆ। ਤਦ ਹਾਮਾਨ ਨੇ ਘਰ ਆਕੇ ਆਪਣੀ ਪਤਨੀ ਜ਼ਰਸ਼ ਅਤੇ ਮਿੱਤਰਾਂ ਨੂੰ ਇਕਠਿਆਂ ਹ੍ਹੀ ਬੁਲਾਇਆ।11 ਤਾਂ ਉਹ ਉਨ੍ਹਾਂ ਸਾਰਿਆਂ ਅੱਗੇ ਆਪਣੀ ਅਮੀਰੀ ਅਤੇ ਆਪਣੇ ਬਹੁਤ ਸਾਰੇ ਪੁੱਤਰਾਂ ਬਾਰੇ ਸ਼ੇਖੀ ਮਾਰਨ ਲੱਗ ਪਿਆ ਅਤੇ ਕਿਵੇਂ ਰਾਜੇ ਨੇ ਉਸ ਨੂੰ ਸਨਮਾਨਿਤ ਕੀਤਾ ਸੀ। ਉਹ ਸ਼ੇਖੀਆਂ ਮਾਰ ਰਿਹਾ ਸੀ ਕਿ ਪਾਤਸ਼ਾਹ ਨੇ ਕਿਵੇਂ ਉਸਨੂੰ ਦੂਸਰੇ ਆਗੂਆਂ ਨਾਲੋਂ ਉੱਚੀ ਪਦਵੀ ਦਿੱਤੀ ਸੀ।12 "ਅਤੇ ਇੱਥੇ ਹੀ ਬਸ ਨਹੀਂ", ਹਾਮਾਨ ਨੇ ਅੱਗੋਂ ਇਹ ਵੀ ਆਖਿਆ, "ਅਸਤਰ ਨੇ ਸਭ ਨੂੰ ਛੱਡ ਕੇ ਪਾਤਸ਼ਾਹ ਨਾਲ ਸਿਰਫ ਮੈਨੂੰ ਹੀ ਆਪਣੀ ਦਾਅਵਤ ਵਿੱਚ ਸਦਿਆ ਹੈ। ਅਤੇ ਕਲ੍ਹ੍ਹ ਨੂੰ ਫੇਰ ਇੱਕ ਹੋਰ ਦਾਅਵਤ ਵਿੱਚ ਵੀ ਉਸਨੇਪਾਤਸ਼ਾਹ ਅਤੇ ਮੈਨੂੰ ਬੁਲਾਵਾ ਦਿੱਤਾ ਹੈ।13 ਪਰ ਇਨ੍ਹਾਂ ਸਾਰੀਆਂ ਗੱਲਾਂ ਤੋਂ ਮੈਨੂੰ ਕੋਈ ਖੁਸ਼ੀ ਨਹੀਂ ਹੁੰਦੀ ਜਦੋਂ ਮੈਂ ਮਾਰਦਕਈ ਯਹੂਦੀ ਨੂੰ ਪਾਤਸ਼ਾਹ ਦੇ ਫਾਟਕ ਤੇ ਬੈਠਿਆਂ ਵੇਖਦਾ ਹਾਂ।"14 ਹਾਮਾਨ ਦੀ ਪਤਨੀ ਜ਼ਰਸ਼ ਅਤੇ ਹਾਮਾਨ ਦੇ ਸਾਰੇ ਮਿੱਤਰਾਂ ਨੇ ਉਸਨੂੰ ਸੁਝਾਵ ਦਿੱਤਾ। ਉਨ੍ਹਾਂ ਕਿਹਾ, "75 ਫੁੱਟ ਉੱਚੀ ਇੱਕ ਝੂਲਦੀ ਚੌਂਕੀ ਬਣਵਾਈ ਜਾਵੇ ਤੇ ਕਲ੍ਹ੍ਹ ਤੂੰ ਸਵੇਰੇ ਪਾਤਸ਼ਾਹ ਨੂੰ ਜਾਕੇ ਕਹੀਁ ਕਿ ਉਹ ਮਾਰਦਕਈ ਨੂੰ ਉਸਤੇ ਸੂਲੀ ਚੜਾ ਦੇਵੇੇ ਫ਼ਿਰ ਤੂੰ ਉਪਰੰਤ ਖੁਸ਼ੀ-ਖੁਸ਼ੀ ਪਾਤਸ਼ਾਹ ਨਾਲ ਦਾਅਵਤ ਤੇ ਚਲਾ ਜਾਵੀਂ।"ਹਾਮਾਨ ਨੂੰ ਇਹ ਸੁਝਾਵ ਪਸੰਦ ਆਇਆ ਅਤੇ ਉਸਨੇ ਉਹ ਸੂਲੀ ਬਨਾਉਣ ਦਾ ਹੁਕਮ ਦਿੱਤਾ।

 
adsfree-icon
Ads FreeProfile