the Second Week after Easter
Click here to join the effort!
Read the Bible
ਬਾਇਬਲ
ਹਬਕੋਕ 1
1 ਜਿਹੜਾ ਵਾਕ ਹਬਕ੍ਕੂਕ ਨਬੀ ਨੂੰ ਦਿੱਤਾ ਗਿਆ, ਉਹ ਇਉਂ ਸੀ।2 ਹੇ ਯਹੋਵਾਹ, ਮੈਂ ਲਗਾਤਾਰ ਤੇਰੇ ਅੱਗੇ ਪ੍ਰਾਰਥਨਾ ਕਰ ਰਿਹਾਂ, ਤੂੰ ਮੇਰੀ ਬੇਨਤੀ ਕਦੋਂ ਸੁਣੇਁਗਾ? ਮੈਂ ਤੇਰੇ ਅੱਗੇ ਹਿੰਸਾ ਬਾਰੇ ਪੁਕਾਰ ਕੀਤੀ। ਪਰ ਤੂੰ ਕਦੋਂ ਇਸ ਬਾਰੇ ਕੁਝ ਕਰੇਂਗਾ।3 ਲੋਕ ਡਕੈਤੀਆਂ ਕਰ ਰਹੇ ਹਨ ਅਤੇ ਦੂਜਿਆਂ ਨਾਲ ਬਦੀ ਕਰ ਰਹੇ ਹਨ। ਲੋਕ ਝਗੜਦੇ ਹਨ ਅਤੇ ਇੱਕ-ਦੂਜੇ ਨੂੰ ਸੱਟ ਮਾਰਦੇ ਹਨ। ਤੂੰ ਮੈਨੂੰ ਇਹ ਭਿਆਨਕ ਗੱਲਾਂ ਕਿਉਂ ਵਿਖਾ ਰਿਹਾ ਹੈਂ?4 ਬਿਵਸਬਾ ਬੇਅਸਰ ਹੈ ਅਤੇ ਲੋਕਾਂ ਨਾਲ ਇਨਸਾਫ਼ ਨਹੀਂ ਹੋ ਰਿਹਾ। ਮੰਦੇ ਅਤੇ ਬਦ ਲੋਕ ਚੰਗੇ ਬੰਦਿਆਂ ਨਾਲੋਂ ਤਾਕਤਵਰ ਹਨ। ਇਸੇ ਲਈ ਨਿਆਂ ਵਿਗਾੜਿਆ ਜਾ ਰਿਹਾ ਹੈ।
5 ਯਹੋਵਾਹ ਨੇ ਆਖਿਆ, "ਦੂਜੀਆਂ ਕੌਮਾਂ ਵੱਲ ਵੇਖ! ਉਨ੍ਹਾਂ ਤੇ ਗੌਰ ਕਰ ਤਾਂ ਹੈਰਾਨ ਰਹਿ ਜਾਵੇਂਗਾ। ਮੈਂ ਤੇਰੀ ਹਯਾਤੀ ਵਿੱਚ ਕੁਝ ਅਜਿਹਾ ਵਰਤਾਵਾਂਗਾ ਕਿ ਤੂੰ ਹੈਰਾਨ ਰਹਿ ਜਾਵੇਂਗਾ। ਇਸ ਗੱਲ ਤੇ ਯਕੀਨ ਕਰਨ ਲਈ ਤੈਨੂੰ ਵੇਖਣਾ ਹੀ ਪਵੇਗਾ। ਕਿਉਂ ਕਿ ਜੇਕਰ ਤੈਨੂੰ ਇਸ ਬਾਰੇ ਦੱਸਿਆ ਗਿਆ ਤਾਂ ਤੂੰ ਵਿਸ਼ਵਾਸ ਨਹੀਂ ਕਰੇਂਗਾ।6 ਮੈਂ ਬਾਬੁਲ ਦੇ ਕਸਦੀਆਂ ਨੂੰ ਮਜ਼ਬੂਤ ਕੌਮ ਬਣਾਵਾਂਗਾ ਜਿਹੜੀ ਕਿ ਕਮੀਨ ਅਤੇ ਬਹਾਦੁਰ ਲੜਾਈ ਕੌਮ ਹੈ। ਉਹ ਧਰਤੀ ਦੀ ਚੌੜਾਈ9 ਚ ਤੁਰ ਪੈਣਗੇ ਅਤੇ ਉਹ ਪਰਾੇ ਸ਼ਹਿਰਾਂ ਅਤੇ ਘਰਾਂ ਉੱਤੇ ਕਬਜ਼ਾ ਕਰ ਲੈਣਗੇ।7 ਕਸਦੀ ਕੌਮ ਦੂਜਿਆਂ ਲੋਕਾਂ ਨੂੰ ਡਰਾਵੇਗੀ ਅਤੇ ਇਹ ਜੋ ਇਨ੍ਹਾਂ ਦੇ ਜੀਅ9 ਚ ਆਵੇਗਾ ਕਰਨਗੇ ਅਤੇ ਮਨ ਦੀ ਮਰਜੀ ਨਾਲ ਜਿੱਥੇ ਜਾਣਾ ਚਾਹੁਣ ਉੱਥੇ ਜਾਣਗੇ।8 "ਉਨ੍ਹਾਂ ਦੇ ਘੋੜੇ ਚੀਤਿਆਂ ਤੋਂ ਵਧ ਤੇਜ ਦੌੜਨਗੇ ਅਤੇ ਸ਼ਾਮ ਦੇ ਵੇਲੇ ਭੇੜੀਆਂ ਤੋਂ ਵਧ ਹਬਸ਼ੀ ਹੋਣਗੇ। ਉਨ੍ਹਾਂ ਦੇ ਘੁੜ ਸਿਪਾਹੀ ਦੂਰ-ਦੁਰਾਡੀਆਂ ਥਾਵਾਂ ਤੋਂ ਆਉਣਗੇ। ਉਹ ਬੜੀ ਤੇਜ਼ੀ ਨਾਲ ਆਪਣੇ ਦੁਸ਼ਮਨ ਤੇ ਭੁੱਖੇ ਉਕਾਬ ਵਾਂਗ ਵਾਰ ਕਰਣਗੇ। ਜਿਹੜਾ ਤੇਜ਼ੀ ਨਾਲ ਉਡਾਰੀ ਲਾਉਂਦਾ ਧਰਤੀ ਤੋਂ ਆਪਣਾ ਸ਼ਿਕਾਰ ਫ਼ੜਦਾ ਹੈ।9 ਚ ਤੁਰ ਪੈਣਗੇ ਅਤੇ ਉਹ ਪਰਾੇ ਸ਼ਹਿਰਾਂ ਅਤੇ ਘਰਾਂ ਉੱਤੇ ਕਬਜ਼ਾ ਕਰ ਲੈਣਗੇ।7 ਕਸਦੀ ਕੌਮ ਦੂਜਿਆਂ ਲੋਕਾਂ ਨੂੰ ਡਰਾਵੇਗੀ ਅਤੇ ਇਹ ਜੋ ਇਨ੍ਹਾਂ ਦੇ ਜੀਅ9 ਚ ਆਵੇਗਾ ਕਰਨਗੇ ਅਤੇ ਮਨ ਦੀ ਮਰਜੀ ਨਾਲ ਜਿੱਥੇ ਜਾਣਾ ਚਾਹੁਣ ਉੱਥੇ ਜਾਣਗੇ।8 "ਉਨ੍ਹਾਂ ਦੇ ਘੋੜੇ ਚੀਤਿਆਂ ਤੋਂ ਵਧ ਤੇਜ ਦੌੜਨਗੇ ਅਤੇ ਸ਼ਾਮ ਦੇ ਵੇਲੇ ਭੇੜੀਆਂ ਤੋਂ ਵਧ ਹਬਸ਼ੀ ਹੋਣਗੇ। ਉਨ੍ਹਾਂ ਦੇ ਘੁੜ ਸਿਪਾਹੀ ਦੂਰ-ਦੁਰਾਡੀਆਂ ਥਾਵਾਂ ਤੋਂ ਆਉਣਗੇ। ਉਹ ਬੜੀ ਤੇਜ਼ੀ ਨਾਲ ਆਪਣੇ ਦੁਸ਼ਮਨ ਤੇ ਭੁੱਖੇ ਉਕਾਬ ਵਾਂਗ ਵਾਰ ਕਰਣਗੇ। ਜਿਹੜਾ ਤੇਜ਼ੀ ਨਾਲ ਉਡਾਰੀ ਲਾਉਂਦਾ ਧਰਤੀ ਤੋਂ ਆਪਣਾ ਸ਼ਿਕਾਰ ਫ਼ੜਦਾ ਹੈ।9 ਇੱਕ ਗੱਲ ਉਨ੍ਹਾਂ ਦੀ ਜੋ ਸ਼ਾਂਝੀ ਹੈ ਉਹ ਹੈ ਲੜਾਈ। ਉਨ੍ਹਾਂ ਦੀ ਫ਼ੌਜ ਉਜਾੜ9 ਚ ਆਈ ਹਨੇਰੀ ਵਾਂਗ ਚਲਦੀ ਆਵੇਗੀ। ਅਤੇ ਬਾਬੁਲ ਦੇ ਸਿਪਾਹੀ ਬਹੁਤ ਸਾਰੇ ਬੰਦੀਆਂ ਨੂੰ ਲੈ ਜਾਣਗੇ ਜਿਵੇਂ ਕਿ ਰੇਤ ਦੇ ਕਣ।10 "ਉਹ ਦੂਜੇ ਰਾਜਾਂ ਦੇ ਪਾਤਸ਼ਾਹਾਂ ਦਾ ਮਖੌਲ ਉਡਾਉਣਗੇ। ਓਪਰੇ ਸ਼ਾਸਕ ਉੱਪਰ ਉਹ ਠਠ੍ਠਾ ਕਰਣਗੇ। ਕਸਦੀ ਲੋਕ ਸੈਨਿਕ ਉੱਚੀਆਂ ਤੇ ਮਜ਼ਬੂਤ ਦੀਵਾਰਾਂ ਵਾਲੇ ਸ਼ਹਿਰਾਂ ਉੱਪਰ ਹਾਸਾ ਕਰਣਗੇ। ਉਹ ਮਿੱਟੀ ਦੀਆਂ ਕਚ੍ਚੀਆਂ ਸੜਕਾਂ ਬਣਾਕੇ ਆਰਾਮ ਨਾਲ ਦੀਵਾਰਾਂ ਦੇ ਉੱਪਰ ਚਢ਼ਕੇ ਸ਼ਹਿਰਾਂ ਨੂੰ ਹਰਾ ਦੇਣਗੇ।11 ਇਸ ਉਪਰੰਤ, ਉਹ ਹਨੇਰੀ ਵਾਂਗ ਉਸ ਥਾਂ ਤੋਂ ਦੂਜੀ ਥਾਂ ਤੇ ਉਨ੍ਹਾਂ ਨੂੰ ਹਰਾਉਣ ਲਈ ਅਗਾਂਹ ਵਧਣਗੇ। ਉਹ ਕਸਦੀ ਲੋਕ, ਇਹ ਸਭ ਕੁਝ ਕਰਨ ਲਈ ਆਪਣੀ ਤਾਕਤ ਤੇ ਨਿਰਭਰ ਕਰਦੇ ਹਨ।"
12 ਤਦ ਹਬਕ੍ਕੂਕ ਨੇ ਆਖਿਆ, "ਹੇ ਯਹੋਵਾਹ, ਤੂੰ ਮਹਾਨ ਹੈਂ! ਸਿਰਫ਼ ਤੂੰ ਹੀ ਮੇਰਾ ਪਵਿੱਤਰ ਪਰਮੇਸ਼ੁਰ ਹੈਂ, ਜੋ ਆਦਿ ਤੋਂ ਹੈਂ। ਸੱਚਮੁੱਚ, ਅਸੀਂ ਨਹੀਂ ਮਰਾਂਗੇ। ਹੇ ਯਹੋਵਾਹ, ਤੂੰ ਨਿਆਂ ਤੇ ਅਮਨ ਕਰਨ ਲਈ ਚਾਲਡੀਨਾਂ ਨੂੰ ਸਾਜਿਆ। ਸਾਡੀੇ ਚੱਟਾਨੇ, ਤੂੰ ਉਨ੍ਹਾਂ ਨੂੰ ਸ਼ਜਾ ਦੇਣ ਲਈ ਸਾਜਿਆ ਹੈ।13 ਤੇਰੀਆਂ ਨਜ਼ਰਾਂ ਬਦੀ ਨੂੰ ਵੇਖਣ ਲਈ ਬੜੀਆਂ ਪਵਿੱਤਰ ਹਨ। ਤੂੰ ਬਦ ਅਤੇ ਕਪਟੀਆਂ ਨੂੰ ਕਿਉਂ ਸਹਾਰਦਾ ਹੈਂ? ਅਤੇ ਤੂੰ ਚੁੱਪ ਕਿਉਂ ਰਹਿਂਨਾ ਜਦੋਂ ਬਦ ਲੋਕ ਉਨ੍ਹਾਂ ਨੂੰ ਨਿਗਲ ਜਾਂਦੇ ਹਨ ਜਿਹੜੇ ਉਨ੍ਹਾਂ ਨਾਲੋਂ ਵਧੇਰੇ ਧਰਮੀ ਹਨ।14 ਤੂੰ ਲੋਕਾਂ ਨੂੰ ਸਾਗਰ ਵਿੱਚ ਮੱਛੀ ਵਾਂਗ ਬਣਾਇਆ ਉਹ ਅਜਿਹੇ ਜਲ ਜਂਤੂ ਹਨ, ਜਿਨ੍ਹਾਂ ਦਾ ਕੋਈ ਆਗੂ ਨਹੀਂ।15 ਦੁਸ਼ਮਣ ਉਨ੍ਹਾਂ ਸਭਨਾਂ ਨੂੰ ਮੱਛੀਆਂ ਫ਼ੜਨ ਵਾਲੀ ਕੁੰਡੀ ਤੇ ਜਾਲ ਨਾਲ ਫ਼ੜ ਲਵੇਗਾ। ਵੈਰੀ ਉਨ੍ਹਾਂ ਸਾਰਿਆਂ ਨੂੰ ਆਪਣੇ ਜਾਲ ਵਿੱਚ ਇਕੱਠਾ ਕਰ ਲੈਂਦਾ ਅਤੇ ਜੋ ਕੁਝ ਉਸ ਨੇ ਫ਼ੜਿਆ ਉਸ ਨਾਲ ਬਹੁਤ ਖੁਸ਼ ਹੋ ਜਾਂਦਾ।16 ਉਸ ਦਾ ਜਾਲ ਉਸ ਨੂੰ ਅਮੀਰ ਬਣਾਉਂਦਾ ਹੈ ਤੇ ਉਹ ਵਧੀਆ ਭੋਜਨ ਖਾਂਦਾ ਹੈ। ਇਉਂ ਜਾਲ ਹੀ ਉਸਦੀ ਉਪਾਸਨਾ ਬਣ ਜਾਂਦਾ ਹੈ ਇਉਂ ਆਪਣੇ ਜਾਲ ਦੀ ਪ੍ਰਸ਼ਂਸਾ ਵਿੱਚ ਉਹ ਬਲੀਆਂ ਚੜਾਉਂਦਾ ਅਤੇ ਧੂਪਾਂ ਧੁਖਾਉਂਦਾ ਹੈ।17 ਕੀ ਉਹ ਆਪਣੇ ਜਾਲ ਨਾਲ ਦੌਲਤ ਨੂੰ ਫ਼ੜਨਾ ਜਾਰੀ ਰੱਖੇਗਾ? ਕੀ ਉਹ ਬੇਰਹਿਮੀ ਨਾਲ ਅਨੇਕਾਂ ਕੌਮਾਂ ਨੂੰ ਇੰਝ ਹੀ ਤਬਾਹ ਕਰਦਾ ਰਹੇਗਾ?