the Third Week of Advent
Click here to learn more!
Read the Bible
ਬਾਇਬਲ
ਯਸà¨à¨à¨¹ 62
1 "ਮੈਂ ਸੀਯੋਨ ਨੂੰ ਪਿਆਰ ਕਰਦਾ ਹਾਂ, ਇਸ ਲਈ ਮੈਂ ਸਦਾ ਉਸ ਦੇ ਪੱਖ ਵਿੱਚ ਬੋਲਦਾ ਰਹਾਂਗਾ। ਮੈਂ ਸੀਯੋਨ ਨੂੰ ਪਿਆਰ ਕਰਦਾ ਹਾਂ, ਇਸ ਲਈ ਮੈਂ ਬੋਲਣੋ ਨਹੀਂ ਹਟਾਂਗਾ। ਮੈਂ ਉਦੋਂ ਤੀਕ ਬੋਲਦਾ ਰਹਾਂਗਾ ਜਦੋਂ ਤੱਕ ਕਿ ਨੇਕੀ ਤੇਜ਼ ਰੌਸ਼ਨੀ ਵਾਂਗ ਨਾ ਚਮਕ ਪਵੇ। ਮੈਂ ਉਦੋਂ ਤੀਕ ਬੋਲਦਾ ਰਹਾਂਗਾ ਜਦੋਂ ਤੀਕ ਕਿ ਮੁਕਤੀ ਲਾਟ ਵਾਂਗ ਬਲ ਨਹੀਂ ਪੈਂਦੀ।2 ਫ਼ੇਰ ਸਾਰੀਆਂ ਕੌਮਾਂ ਤੇਰੀ ਨੇਕੀ ਨੂੰ ਦੇਖ ਲੈਣਗੀਆਂ। ਸਾਰੇ ਰਾਜੇ ਤੇਰੇ ਮਾਣ ਨੂੰ ਦੇਖਣਗੇ ਤੇਰਾ ਨਾਮ ਫ਼ੇਰ ਨਵਾਂ ਹੋਵੇਗਾ। ਯਹੋਵਾਹ ਖੁਦ ਉਹ ਨਵਾਂ ਨਾਮ ਤੈਨੂੰ ਦੇਵੇਗਾ।3 ਯਹੋਵਾਹ ਤੇਰੇ ਉੱਤੇ ਬਹੁਤ ਮਾਣ ਕਰੇਗਾ। ਤੂੰ ਯਹੋਵਾਹ ਦੇ ਹੱਥਾਂ ਵਿੱਚ ਫ਼ੜਿਆ ਇੱਕ ਖੂਬਸੂਰਤ ਤਾਜ ਹੋਵੇਗਾ।4 ਤੈਨੂੰ ਫ਼ੇਰ ਕਦੇ ਵੀ 'ਉਹ ਲੋਕ ਜਿਨ੍ਹਾਂ ਨੂੰ ਯਹੋਵਾਹ ਨੇ ਛੱਡ ਦਿੱਤਾ ਸੀ' ਨਹੀਂ ਸਦਿਆ ਜਾਵੇਗਾ। ਫ਼ੇਰ ਕਦੇ ਵੀ ਤੇਰੀ ਧਰਤੀ 'ਉਹ ਧਰਤੀ ਜਿਸ ਨੂੰ ਯਹੋਵਾਹ ਨੇ ਤਬਾਹ ਕੀਤਾ ਸੀ' ਨਹੀਂ ਸਦ੍ਦੀ ਜਾਵੇਗੀ। ਤੈਨੂੰ 'ਉਹ ਲੋਕ ਜਿਨ੍ਹਾਂ ਨੂੰ ਪਰਮੇਸ਼ੁਰ ਪਿਆਰ ਕਰਦਾ ਹੈ' ਸਦਿਆ ਜਾਵੇਗਾ। ਤੇਰੀ ਧਰਤੀ ਨੂੰ 'ਪਰਮੇਸ਼ੁਰ ਦੀ ਵਹੁਟੀ' ਸਦਿਆ ਜਾਵੇਗਾ। ਕਿਉਂ ਕਿ ਯਹੋਵਾਹ ਤੈਨੂੰ ਪਿਆਰ ਕਰਦਾ ਹੈ। ਅਤੇ ਤੇਰੀ ਧਰਤੀ ਉਸ ਦੀ ਹੋਵੇਗੀ।5 ਜਦੋਂ ਕੋਈ ਗਭ੍ਭਰੂ ਕਿਸੇ ਮੁਟਿਆਰ ਨੂੰ ਪਿਆਰ ਕਰਦਾ ਹੈ ਉਹ ਉਸ ਨਾਲ ਸ਼ਾਦੀ ਕਰਦਾ ਹੈ ਤੇ ਉਹ ਉਸ ਦੀ ਪਤਨੀ ਬਣ ਜਾਂਦੀ ਹੈ। ਇਸੇ ਤਰ੍ਹਾਂ ਹੀ, ਤੁਹਾਡਾ ਮੁਕਤੀਦਾਤਾ ਤੁਹਾਡਾ ਪਤੀ ਹੋਵੇਗਾ। ਬੰਦਾ ਆਪਣੀ ਨਵੀਂ-ਨਵੇਲੀ ਵਹੁਟੀ ਨਾਲ ਬਹੁਤ ਪ੍ਰਸੰਨ ਹੁੰਦਾ ਹੈ। ਇਸੇ ਤਰ੍ਹਾਂ ਹੀ, ਸਾਡਾ ਪਰਮੇਸ਼ੁਰ ਤੇਰੇ ਨਾਲ ਬਹੁਤ ਪ੍ਰਸੰਨ ਹੋਵੇਗਾ।"
6 "ਹੇ ਯਰੂਸ਼ਲਮ, ਮੈਂ ਪਹਿਰੇਦਾਰ (ਨਬੀ) ਤੇਰੀ ਕੰਧ ਉੱਤੇ ਬਿਠਾਉਂਦਾ ਹਾਂ। ਉਹ ਪਹਿਰੇਦਾਰ ਚੁੱਪ ਨਹੀਂ ਹੋਣਗੇ। ਉਹ ਦਿਨ ਰਾਤ ਪ੍ਰਾਰਥਨਾ ਕਰਦੇ ਰਹਿਣਗੇ। ਰਾਖਿਓ, ਤੁਹਾਨੂੰ ਯਹੋਵਾਹ ਅੱਗੇ ਪ੍ਰਾਰਥਨਾ ਕਰਦੇ ਰਹਿਣਾ ਚਾਹੀਦਾ ਹੈ। ਤੁਹਾਨੂੰ ਚਾਹੀਦਾ ਕਿ ਉਸ ਨੂੰ ਉਸ ਦਾ ਇਕਰਾਰ ਚੇਤੇ ਕਰਾਉ। ਪ੍ਰਾਰਥਨਾ ਕਰਨੋ ਨਾ ਹਟੋ।7 ਤੁਹਾਨੂੰ ਯਹੋਵਾਹ ਅੱਗੇ ਅਵੱਸ਼ ਪ੍ਰਾਰਥਨਾ ਕਰਨੀ ਚਾਹੀਦੀ ਹੈ ਜਦੋਂ ਤੱਕ ਉਹ ਯਰੂਸ਼ਲਮ ਨੂੰ ਅਜਿਹਾ ਸ਼ਹਿਰ ਨਹੀਂ ਬਣਾਉਂਦਾ ਜਿਸ ਨੂੰ ਦੁਨੀਆਂ ਦੇ ਸਾਰੇ ਲੋਕ ਵਡਿਆਉਣ।8 ਯਹੋਵਾਹ ਨੇ ਇਕਰਾਰ ਕੀਤਾ। ਯਹੋਵਾਹ ਨੇ ਪ੍ਰਮਾਣ ਵਜੋਂ ਆਪਣੀ ਸ਼ਕਤੀ ਦਾ ਇਸਤੇਮਾਲ ਕੀਤਾ। ਅਤੇ ਯਹੋਵਾਹ ਆਪਣੀ ਸ਼ਕਤੀ ਦਾ ਇਸਤੇਮਾਲ ਇਸ ਇਕਰਾਰ ਨੂੰ ਪੂਰਾ ਕਰਨ ਵਿੱਚ ਕਰੇਗਾ। ਯਹੋਵਾਹ ਨੇ ਆਖਿਆ, "ਮੈਂ ਇਕਰਾਰ ਕਰਦਾ ਹਾਂ ਕਿ ਫ਼ੇਰ ਕਦੇ ਵੀ ਤੁਹਾਡਾ ਭੋਜਨ ਤੁਹਾਡੇ ਦੁਸ਼ਮਣਾਂ ਨੂੰ ਨਹੀਂ ਦੇਵਾਂਗਾ। ਮੈਂ ਇਕਰਾਰ ਕਰਦਾ ਹਾਂ ਕਿ ਤੁਹਾਡੇ ਦੁਸ਼ਮਣ ਫ਼ੇਰ ਕਦੇ ਵੀ ਉਹ ਮੈਅ ਨਹੀਂ ਖੋਣਗੇ ਜਿਹੜੀ ਤੁਸੀਂ ਬਣਾਉਂਦੇ ਹੋ।9 ਜਿਹੜਾ ਬੰਦਾ ਭੋਜਨ ਇਕੱਠਾ ਕਰਦਾ ਹੈ ਉਹੀ ਇਸਨੂੰ ਖਾਵੇਗਾ, ਅਤੇ ਉਹ ਬੰਦਾ ਯਹੋਵਾਹ ਦੀ ਉਸਤਤ ਕਰੇਗਾ। ਜਿਹੜਾ ਬੰਦਾ ਅੰਗੂਰ ਤੋੜਦਾ ਹੈ, ਉਹੀ ਉਨ੍ਹਾਂ ਅੰਗੂਰਾਂ ਦੀ ਮੈਅ ਪੀਵੇਗਾ। ਅਤੇ ਇਹ ਗੱਲਾਂ ਮੇਰੀ ਪਵਿੱਤਰ ਧਰਤੀ ਉੱਤੇ ਵਾਪਰਨਗੀਆਂ।
10 ਦਰਾਂ ਬਾਣੀਁ ਲੰਘ ਜਾਓ! ਲੋਕਾਂ ਨੂੰ ਰਸਤਾ ਦਿਓ! ਸੜਕ ਨੂੰ ਤਿਆਰ ਕਰੋ! ਸੜਕ ਤੋਂ ਸਾਰੇ ਕਂਕਰ-ਪੱਥਰ ਚੁੱਕ ਦਿਓ! ਲੋਕਾਂ ਨੂੰ ਸੰਕੇਤ ਲਈ ਝੰਡਾ ਉੱਚਾ ਕਰੋ!11 ਸੁਣੋ, ਯਹੋਵਾਹ ਸਾਰੇ ਦੂਰ-ਦੁਰਾਡੇ ਦੇਸ਼ਾਂ ਨਾਲ ਗੱਲ ਕਰ ਰਿਹਾ ਹੈ: "ਸੀਯੋਨ ਦੇ ਲੋਕਾਂ ਨੂੰ ਦੱਸ ਦਿਓ, ਦੇਖੋ, ਤੁਹਾਡਾ ਮੁਕਤੀਦਾਤਾ ਆ ਰਿਹਾ ਹੈ। ਉਹ ਤੁਹਾਡੇ ਲਈ ਤੁਹਾਡਾ ਇਨਾਮ ਲਿਆ ਰਿਹਾ ਹੈ। ਉਹ ਆਪਣੇ ਨਾਲ ਇਨਾਮ ਲਿਆ ਰਿਹਾ ਹੈ।"12 ਉਸਦੇ ਬੰਦੇ "ਪਵਿੱਤਰ ਲੋਕ", ਅਤੇ 'ਯਹੋਵਾਹ ਦੇ ਬਖਸ਼ੇ ਹੋਏ ਬੰਦੇ' ਸਦ੍ਦੇ ਜਾਣਗੇ। ਅਤੇ ਯਰੂਸ਼ਲਮ ਨੂੰ 'ਨਗਰੀ, ਜਿਸ ਨੂੰ ਪਰਮੇਸ਼ੁਰ ਚਾਹੁੰਦਾ ਹੈ", "ਨਗਰੀ, ਜਿਸਦੇ ਨਾਲ ਪਰਮੇਸ਼ੁਰ ਹੈ" ਸਦਿਆ ਜਾਵੇਗਾ।