the Second Week after Easter
Click here to join the effort!
Read the Bible
ਬਾਇਬਲ
ਯਰਮਿਆਹ 41
1 ਸੱਤਵੇਂ ਮਹੀਨੇ ਵਿੱਚ ਨਬਨਯਾਹ ਦਾ ਪੁੱਤਰ ਇਸ਼ਮਾਏਲ (ਜੋ ਕਿ ਅਲੀਸ਼ਾਮਾ ਦਾ ਪੋਤਰਾ ਸੀ) ਅਹੀਕਾਮ ਦੇ ਪੁੱਤਰ ਗਦਲਯਾਹ ਕੋਲ ਆਇਆ। ਇਸ਼ਮਾਏਲ ਆਪਣੇ ਦਸ ਬੰਦਿਆਂ ਨਾਲ ਆਇਆ। ਉਹ ਬੰਦੇ ਮਿਸਪਾਹ ਕਸਬੇ ਅੰਦਰ ਆਏ। ਇਸ਼ਮਾਏਲ ਰਾਜੇ ਦੇ ਪਰਿਵਾਰ ਦਾ ਮੈਂਬਰ ਸੀ। ਉਹ ਯਹੂਦਾਹ ਦੇ ਰਾਜੇ ਦਾ ਇੱਕ ਅਧਿਕਾਰੀ ਰਹਿ ਚੁਕਿਆ ਸੀ। ਇਸ਼ਮਾਏਲ ਅਤੇ ਉਸਦੇ ਆਦਮੀਆਂ ਨੇ ਗਦਲਯਾਹ ਨਾਲ ਭੋਜਨ ਕੀਤਾ।2 ਜਦੋਂ ਉਹ ਇਕੱਠੇ ਭੋਜਨ ਕਰ ਰਹੇ ਸਨ, ਇਸ਼ਮਾਏਲ ਅਤੇ ਉਸਦੇ ਦਸ ਬੰਦੇ ਉੱਠੇ ਅਤੇ ਉਨ੍ਹਾਂ ਨੇ ਅਹੀਕਾਮ ਦੇ ਪੁੱਤਰ ਗਦਲਯਾਹ ਨੂੰ ਤਲਵਾਰ ਨਾਲ ਕਤਲ ਕਰ ਦਿੱਤਾ। ਗਦਲਯਾਹ ਹੀ ਉਹ ਬੰਦਾ ਸੀ ਜਿਸਦੀ ਬਾਬਲ ਦੇ ਰਾਜੇ ਨੇ ਯਹੂਦਾਹ ਦੇ ਗਵਰਨਰ ਵਜੋਂ ਚੋਣ ਕੀਤੀ ਸੀ।3 ਇਸ਼ਮਾਏਲ ਨੇ ਯਹੂਦਾਹ ਦੇ ਉਨ੍ਹਾਂ ਸਾਰੇ ਬੰਦਿਆਂ ਨੂੰ ਮਾਰ ਦਿੱਤਾ ਜਿਹੜੇ ਮਿਸਪਾਹ ਕਸਬੇ ਵਿੱਚ ਗਦਲਯਾਹ ਦੇ ਨਾਲ ਸਨ। ਇਸ਼ਮਾਏਲ ਨੇ ਬਾਬਲ ਦੇ ਉਨ੍ਹਾਂ ਸਿਪਾਹੀਆਂ ਨੂੰ ਵੀ ਮਾਰ ਦਿੱਤਾ ਜਿਹੜੇ ਗਦਲਯਾਹ ਦੇ ਨਾਲ ਸਨ।4 ਉਸ ਦਿਨ ਤੋਂ ਮਗਰੋਂ ਜਦੋਂ ਕਿ ਗਦਲਯਾਹ ਕਤਲ ਕੀਤਾ ਗਿਆ ਸੀ, ਅਸੀਂ ਬੰਦੇ ਮਿਸਪਾਹ ਵਿੱਚ ਆਏ। ਉਹ ਯਹੋਵਾਹ ਦੇ ਮੰਦਰ ਲਈ ਅਨਾਜ਼ ਦੀਆਂ ਭੇਟਾਂ ਅਤੇ ਧੂਪ ਲਿਆ ਰਹੇ ਸਨ ਉਨ੍ਹਾਂ ਅਸੀਂ ਬੰਦਿਆਂ ਨੇ ਆਪਣੀਆਂ ਦਾਢ਼ੀਆਂ ਮੁਨਾਈਆਂ ਹੋਈਆਂ ਸਨ, ਆਪਣੇ ਕਪੜੇ ਪਾੜੇ ਹੋਏ ਸਨ ਅਤੇ ਆਪਣੇ ਉੱਤੇ ਜ਼ਖਮ ਕੀਤੇ ਹੋਏ ਸਨ। ਉਹ ਸ਼ਕਮ, ਸ਼ੀਲੋਹ ਅਤੇ ਸਮਾਰਿਯਾ ਤੋਂ ਆਏ ਸਨ। ਉਨ੍ਹਾਂ ਵਿੱਚੋਂ ਕਿਸੇ ਨੂੰ ਵੀ ਇਲਮ ਨਹੀਂ ਸੀ ਕਿ ਗਦਲਯਾਹ ਮਾਰਿਆ ਜਾ ਚੁਕਿਆ ਹੈ।5 6 ਇਸ਼ਮਾਏਲ ਮਿਸਪਾਹ ਨੂੰ ਛੱਡ ਕੇ ਉਨ੍ਹਾਂ ਅਸੀਂ ਬੰਦਿਆਂ ਨੂੰ ਮਿਲਣ ਲਈ ਗਿਆ। ਜਦੋਂ ਉਹ ਉਨ੍ਹਾਂ ਨੂੰ ਮਿਲਣ ਲਈ ਜਾ ਰਿਹਾ ਸੀ ਤਾਂ ਰੋਣ ਲੱਗ ਪਿਆ। ਇਸ਼ਮਾਏਲ ਉਨ੍ਹਾਂ ਅਸੀਂ ਬੰਦਿਆਂ ਨੂੰ ਮਿਲਿਆ ਅਤੇ ਆਖਣ ਲੱਗਾ, "ਆਓ ਮੇਰੇ ਨਾਲ ਅਹੀਕਾਮ ਦੇ ਪੁੱਤਰ ਗਦਲਯਾਹ ਨੂੰ ਮਿਲੋ।"7 ਜਦੋਂ ਹੀ ਸ਼ਹਿਰ ਪਹੁੰਚੇ, ਇਸ਼ਮਾਏਲ ਅਤੇ ਉਸਦੇ ਨਾਲ ਦੇ ਬੰਦਿਆਂ ਨੇ ਉਨ੍ਹਾਂ ਅਸੀਂ ਬੰਦਿਆਂ ਨੂੰ ਮਾਰਨਾ ਅਤੇ ਡੂੰਘੇ ਹੌਜ਼ ਵਿੱਚ ਸੁੱਟਣਾ ਸ਼ੁਰੂ ਕਰ ਦਿੱਤਾ! ਪਰ ਉਨ੍ਹਾਂ ਬੰਦਿਆਂ ਵਿੱਚ ਦਸ ਜਾਣਿਆਂ ਨੇ ਇਸ਼ਮਾਏਲ ਨੂੰ ਆਖਿਆ ਸਾਨੂੰ ਨਾ ਮਾਰੋ! ਅਸੀਂ ਕੁਝ ਚੀਜ਼ਾਂ ਇੱਕ ਖੇਤ ਅੰਦਰ ਛੁਪਾਕੇ ਰੱਖੀਆਂ ਹੋਈਆਂ ਹਨ। ਸਾਡੇ ਕੋਲ ਕਣਕ, ਜੌਂ, ਅਤੇ ਤੇਲ ਅਤੇ ਸ਼ਹਿਦ ਹੈ। ਅਸੀਂ ਉਹ ਚੀਜ਼ਾਂ ਤੈਨੂੰ ਦੇ ਦੇਵਾਂਗੇ! ਇਸ ਲਈ ਇਸ਼ਮਾਏਲ ਰੁਕ ਗਿਆ ਅਤੇ ਉਨ੍ਹਾਂ ਨੂੰ ਹੋਰਨਾਂ ਦੇ ਨਾਲ ਕਤਲ ਨਹੀਂ ਕੀਤਾ।8 9 (ਇਸ਼ਮਾਏਲ ਨੇ ਮੁਰਦਾ ਲਾਸ਼ਾਂ ਨਾਲ ਹੌਜ਼ ਭਰ ਦਿੱਤਾ - ਅਤੇ ਉਹ ਹੌਜ਼ ਬਹੁਤ ਵੱਡਾ ਸੀ। ਇਸਨੂੰ ਆਸਾ ਨਾਂ ਦੇ ਯਹੂਦਾਹ ਦੇ ਰਾਜੇ ਨੇ ਬਣਾਇਆ ਸੀ। ਰਾਜੇ ਨੇ ਇਹ ਹੌਜ਼ ਇਸ ਲਈ ਬਣਵਾਇਆ ਸੀ ਤਾਂ ਜੋ ਲੜਾਈ ਦੇ ਦਿਨਾਂ ਵਿੱਚ ਸ਼ਹਿਰ ਲਈ ਪਾਣੀ ਮਿਲ ਸਕੇ। ਆਸਾ ਨੇ ਅਜਿਹਾ ਆਪਣੇ ਸ਼ਹਿਰ ਨੂੰ ਇਸਰਾਏਲ ਦੇ ਰਾਜੇ ਬਆਸ਼ਾ ਤੋਂ ਬਚਾਉਣ ਲਈ ਕੀਤਾ ਸੀ।)10 ਇਸ਼ਮਾਏਲ ਨੇ ਮਿਸਪਾਹ ਕਸਬੇ ਦੇ ਹੋਰ ਸਾਰੇ ਬੰਦਿਆਂ ਨੂੰ ਵੀ ਫ਼ੜ ਲਿਆ ਅਤੇ ਅੰਮੋਨੀ ਲੋਕਾਂ ਦੇ ਦੇਸ਼ ਅੰਦਰ ਜਾਣ ਦੀ ਤਿਆਰੀ ਕਰਨ ਲੱਗਾ। (ਉਨ੍ਹਾਂ ਲੋਕਾਂ ਵਿੱਚ ਰਾਜੇ ਦੀਆਂ ਧੀਆਂ, ਅਤੇ ਉਹ ਸਾਰੇ ਲੋਕ ਸਨ ਜਿਹੜੇ ਓਥੇ ਪਿੱਛੇ ਰਹਿ ਚੁੱਕੇ ਸਨ। ਬਾਬਲ ਦੇ ਰਾਜੇ ਦੇ ਖਾਸ ਗਾਰਦਾਂ ਦੇ ਕਮਾਂਡਰ ਨਬੂਜ਼ਰਦਾਨ ਨੇ ਗਦਲਯਾਹ ਨੂੰ ਉਨ੍ਹਾਂ ਲੋਕਾਂ ਦੀ ਨਿਗਰਾਨੀ ਲਈ ਚੁਣਿਆ ਸੀ।)
11 ਯੋਹਾਨਾਨ, ਵਲਦ ਕਾਰੇਆਹ ਅਤੇ ਉਨ੍ਹਾਂ ਹੋਰ ਸਾਰੇ ਫ਼ੌਜੀ ਅਧਿਕਾਰੀਆਂ, ਜਿਹੜੇ ਉਸਦੇ ਨਾਲ ਸਨ, ਨੇ ਇਸ਼ਮਾਏਲ ਦੇ ਮੰਦੇ ਕਾਰਿਆਂ ਬਾਰੇ ਸੁਣਿਆ।12 ਇਸ ਲਈ ਯੋਹਾਨਾਨ ਅਤੇ ਉਸਦੇ ਨਾਲ ਦੇ ਫ਼ੌਜੀ ਅਧਿਕਾਰੀਆਂ ਨੇ ਆਪਣੇ ਬੰਦੇ ਨਾਲ ਲੇ ਅਤੇ ਨਬਨਯਾਹ ਦੇ ਪੁੱਤਰ ਇਸ਼ਮਾਏਲ ਨਾਲ ਲੜਨ ਲਈ ਚੱਲ ਪਏ। ਉਨ੍ਹਾਂ ਨੇ ਇਸ਼ਮਾਏਲ ਨੂੰ ਪਾਣੀ ਦੇ ਉਸ ਵੱਡੇ ਤਲਾਅ ਨੇੜੇ ਫ਼ੜ ਲਿਆ ਜਿਹੜਾ ਗਿਬਓਨ ਦੇ ਕਸਬੇ ਵਿੱਚ ਹੈ।13 ਉਨ੍ਹਾਂ ਕੈਦੀਆਂ ਨੇ, ਜਿਨ੍ਹਾਂ ਨੂੰ ਇਸ਼ਮਾਏਲ ਨੂੰ ਬੰਦੀ ਬਣਾਇਆ ਸੀ, ਯੋਹਾਨਾਨ ਅਤੇ ਉਸਦੇ ਫ਼ੌਜੀ ਅਧਿਕਾਰੀਆਂ ਨੂੰ ਦੇਖਿਆ। ਉਹ ਲੋਕ ਬਹੁਤ ਖੁਸ਼ ਹੋਏ।14 ਤਾਂ ਉਹ ਸਾਰੇ ਲੋਕ, ਜਿਨ੍ਹਾਂ ਨੂੰ ਇਸ਼ਮਾਏਲ ਨੇ ਮਿਸਪਾਹ ਵਿਖੇ ਬੰਦੀ ਬਣਾਇਆ ਸੀ, ਕਾਰੇਆਹ ਦੇ ਪੁੱਤਰ ਯੋਹਾਨਾਨ ਵੱਲ ਦੌੜੇ।15 ਪਰ ਇਸ਼ਮਾਏਲ ਅਤੇ ਉਸਦੇ ਅੱਠ ਸਾਬੀ ਯੋਹਾਨਾਨ ਕੋਲੋਂ ਬਚ ਕੇ ਅੰਮੋਨੀਆਂ ਕੋਲ ਨਠ੍ਠ ਗਏ।16 ਇਸ ਤਰ੍ਹਾਂ ਕਾਰੇਆਹ ਦੇ ਪੁੱਤਰ ਯੋਹਾਨਾਨ ਅਤੇ ਉਸਦੇ ਸਾਰੇ ਫ਼ੌਜੀ ਅਧਿਕਾਰੀਆਂ ਨੇ ਬੰਦੀਵਾਨਾਂ ਨੂੰ ਛੁਡਾਇਆ। ਇਸ਼ਮਾਏਲ ਨੇ ਗਦਲਯਾਹ ਨੂੰ ਕਤਲ ਕਰ ਦਿੱਤਾ ਸੀ ਅਤੇ ਫ਼ੇਰ ਉਸਨੇ ਮਿਸਪਾਹ ਦੇ ਉਨ੍ਹਾਂ ਲੋਕਾਂ ਨੂੰ ਬੰਦੀ ਬਣਾ ਲਿਆ ਸੀ। ਬਚੇ ਹੋਇਆਂ ਵਿੱਚ ਸਨ, ਸਿਪਾਹੀ, ਔਰਤਾਂ, ਬੱਚੇ ਅਤੇ ਸ਼ਾਹੀ ਅਧਿਕਾਰੀ। ਯੋਹਾਨਾਨ ਉਨ੍ਹਾਂ ਨੂੰ ਗਿਬਓਨ ਸ਼ਹਿਰ ਤੋਂ ਵਾਪਸ ਲੈ ਆਇਆ।17 ਯੋਹਾਨਾਨ ਅਤੇ ਹੋਰ ਫ਼ੌਜੀ ਅਧਿਕਾਰੀ ਕਸਦੀਆਂ ਤੋਂ ਭੈਭੀਤ ਸਨ। ਬਾਬਲ ਦੇ ਰਾਜੇ ਨੇ ਗਦਲਯਾਹ ਨੂੰ ਯਹੂਦਾਹ ਦੇ ਗਵਰਨਰ ਵਜੋਂ ਚੁਣਿਆ ਸੀ। ਪਰ ਇਸ਼ਮਾਏਲ ਨੇ ਗਦਲਯਾਹ ਨੂੰ ਕਤਲ ਕਰ ਦਿੱਤਾ ਸੀ, ਅਤੇ ਯੋਹਾਨਾਨ ਭੈਭੀਤ ਸੀ ਕਿ ਕਸਦੀ ਗੁੱਸੇ ਹੋਣਗੇ। ਇਸ ਲਈ ਉਨ੍ਹਾਂ ਨੇ ਮਿਸਰ ਭੱਜ ਜਾਣ ਦਾ ਫ਼ੈਸਲਾ ਕੀਤਾ। ਮਿਸਰ ਜਾਂਦਿਆਂ ਹੋਇਆਂ ਉਹ ਰਸਤੇ ਵਿੱਚ ਗੇਰੂਬ ਕਿਮਹਾਮ ਰੁਕੇ। ਗੇਰੂਬ ਕਿਮਹਾਮ ਬੈਤਲਹਮ ਦੇ ਨੇੜੇ ਹੈ।18