Lectionary Calendar
Wednesday, August 20th, 2025
the Week of Proper 15 / Ordinary 20
video advertismenet
Attention!
StudyLight.org has pledged to help build churches in Uganda. Help us with that pledge and support pastors in the heart of Africa.
Click here to join the effort!
Read the Bible
span data-lang="pun" data-trans="plb" data-ref="mar.6.1" class="versetxt"> 1 ਫੇਰ ਉਹ ਉੱਥੋਂ ਤੁਰ ਕੇ ਆਪਣੇ ਦੇਸ ਵਿੱਚ ਆਇਆ ਅਰ ਉਹ ਦੇ ਚੇਲੇ ਉਹ ਦੇ ਪਿੱਛੇ ਹੋ ਤੁਰੇ। 2 ਜਾਂ ਸਬਤ ਦਾ ਦਿਨ ਹੋਇਆ ਤਾਂ ਉਹ ਸਮਾਜ ਵਿੱਚ ਉਪਦੇਸ਼ ਦੇਣ ਲੱਗਾ ਅਰ ਬਹੁਤੇ ਸੁਣ ਕੇ ਹੈਰਾਨ ਹੋ ਗਏ ਅਤੇ ਬੋਲੇ ਕਿ ਏਹ ਗੱਲਾਂ ਇਸ ਨੂੰ ਕਿੱਥੋਂ ਆਈਆਂ? ਅਤੇ ਇਹ ਕਿਹੋ ਜਿਹਾ ਗਿਆਨ ਹੈ ਜੋ ਇਸ ਨੂੰ ਦਿੱਤਾ ਗਿਆ? ਅਰ ਏਹੋ ਜਹੀਆਂ ਕਰਾਮਾਤਾਂ ਜੋ ਉਹ ਦੇ ਹੱਥੋਂ ਹੁੰਦੀਆਂ ਹਨ ਕੀ ਹਨ? 3 ਭਲਾ, ਇਹ ਤਰਖਾਣ ਨਹੀਂ ਹੈ, ਮਰਿਯਮ ਦਾ ਪੁੱਤ੍ਰ ਅਤੇ ਯਾਕੂਬ ਅਰ ਯੋਸੇਸ ਅਰ ਯਹੂਦਾਹ ਅਰ ਸ਼ਮਊਨ ਦਾ ਭਰਾ ਅਤੇ ਉਹ ਦੀਆਂ ਭੈਣਾਂ ਐਥੇ ਸਾਡੇ ਕੋਲ ਨਹੀਂ ਹਨ? ਸੋ ਉਨ੍ਹਾਂ ਉਸ ਤੋਂ ਠੋਕਰ ਖਾਧੀ। 4 ਯਿਸੂ ਨੇ ਉਨ੍ਹਾਂ ਨੂੰ ਆਖਿਆ, ਨਬੀ ਦਾ ਆਪਣੇ ਦੇਸ ਅਤੇ ਆਪਣੇ ਅੰਗ ਸਾਕ ਅਤੇ ਆਪਣੇ ਘਰ ਤੋਂ ਬਿਨਾ ਹੋਰ ਕਿਤੇ ਨਿਆਦਰ ਨਹੀਂ ਹੁੰਦਾ। 5 ਅਰ ਉਹ ਉੱਥੇ ਕੋਈ ਕਰਾਮਾਤ ਨਾ ਵਿਖਾ ਸੱਕਿਆ ਪਰ ਥੋੜੇ ਜੇਹੇ ਰੋਗੀਆਂ ਉੱਤੇ ਹੱਥ ਰੱਖ ਕੇ ਉਨ੍ਹਾਂ ਨੂੰ ਚੰਗਾ ਕੀਤਾ। 6 ਅਤੇ ਉਸ ਨੇ ਉਨ੍ਹਾਂ ਦੀ ਬੇ ਪਰਤੀਤੀ ਉੱਤੇ ਅਚਰਜ ਮੰਨਿਆ ਅਰ ਉਹ ਆਲੇ ਦੁਆਲੇ ਦੇ ਪਿੰਡਾਂ ਵਿੱਚ ਉਪਦੇਸ਼ ਦਿੰਦਾ ਫਿਰਿਆ। 7 ਫੇਰ ਉਹ ਉਨ੍ਹਾਂ ਬਾਰਾਂ ਨੂੰ ਕੋਲ ਸੱਦ ਕੇ ਉਨ੍ਹਾਂ ਨੂੰ ਦੋ ਦੋ ਕਰਕੇ ਭੇਜਣ ਲੱਗਾ ਅਰ ਉਸ ਨੇ ਉਨ੍ਹਾਂ ਨੂੰ ਭਰਿਸ਼ਟ ਆਤਮਿਆਂ ਉੱਤੇ ਇਖ਼ਤਿਆਰ ਦਿੱਤਾ। 8 ਅਤੇ ਉਨ੍ਹਾਂ ਨੂੰ ਹੁਕਮ ਦਿੱਤਾ ਭਈ ਰਾਹ ਦੇ ਲਈ ਲਾਠੀ ਬਿਨਾ ਹੋਰ ਕੁਝ ਨਾ ਲਓ, ਨਾ ਰੋਟੀ, ਨਾ ਝੋਲਾ, ਨਾ ਕੁਝ ਨਕਦੀ ਆਪਣੇ ਕਮਰ ਕੱਸੇ ਵਿੱਚ। 9 ਪਰ ਜੁੱਤੀ ਪਾਓ ਅਤੇ ਦੋ ਕੁੜਤੇ ਨਾ ਪਹਿਨੋ। 10 ਉਸ ਨੇ ਉਨ੍ਹਾਂ ਨੂੰ ਆਖਿਆ ਕਿ ਜਿੱਥੇ ਤੁਸੀਂ ਕਿਸੇ ਘਰ ਵਿੱਚ ਜਾਓ ਤਾਂ ਜਿੰਨਾ ਚਿਰ ਉੱਥੋਂ ਨਾ ਤੁਰੋ ਉੱਥੇ ਹੀ ਟਿਕੋ। 11 ਪਰ ਜਿੱਥੇ ਕਿਤੇ ਤੁਹਾਨੂੰ ਕਬੂਲ ਨਾ ਕਰਨ ਅਤੇ ਤੁਹਾਡੀ ਨਾ ਸੁਣਨ ਤਾਂ ਉੱਥੋਂ ਨਿੱਕਲ ਕੇ ਉਨ੍ਹਾਂ ਉੱਤੇ ਸਾਖੀ ਲਈ ਆਪਣੇ ਪੈਰਾਂ ਦੀ ਧੂੜ ਝਾੜ ਸੁੱਟੋ। 12 ਤਾਂ ਓਹ ਬਾਹਰ ਜਾ ਕੇ ਪਰਚਾਰ ਕਰਨ ਲੱਗੇ ਕਿ ਲੋਕ ਤੋਬਾ ਕਰਨ। 13 ਅਰ ਬਹੁਤ ਸਾਰਿਆਂ ਭੂਤਾਂ ਨੂੰ ਕੱਢ ਦਿੱਤਾ ਅਤੇ ਬਹੁਤ ਸਾਰਿਆਂ ਰੋਗੀਆਂ ਤੇ ਤੇਲ ਮਲ ਕੇ ਉਨ੍ਹਾਂ ਨੂੰ ਚੰਗਾ ਕੀਤਾ। 14 ਰਾਜਾ ਹੇਰੋਦੇਸ ਨੇ ਸੁਣਿਆ ਕਿਉਂ ਜੋ ਉਹ ਦਾ ਨਾਮ ਬਹੁਤ ਉਜਾਗਰ ਹੋ ਗਿਆ ਸੀ। ਤਾਂ ਉਸ ਨੇ ਆਖਿਆ, ਯੂਹੰਨਾ ਬਪਤਿਸਮਾ ਦੇਣ ਵਾਲਾ ਮੁਰਦਿਆਂ ਵਿੱਚੋਂ ਜੀ ਉੱਠਿਆ ਹੈ ਅਤੇ ਇਸੇ ਲਈ ਏਹ ਸ਼ਕਤੀਆਂ ਉਹ ਦੇ ਵਿੱਚ ਕੰਮ ਕਰ ਰਹੀਆਂ ਹਨ ! 15 ਹੋਰਨਾਂ ਆਖਿਆ ਜੋ ਏਲੀਯਾਹ ਹੈ ਅਤੇ ਦੂਜਿਆਂ ਨੇ ਕਿਹਾ ਕਿ ਇਹ ਨਬੀ ਹੈ ਹੋਰਨਾਂ ਨਬੀਆਂ ਵਰਗਾ। 16 ਪਰ ਹੇਰੋਦੇਸ ਨੇ ਸੁਣ ਕੇ ਕਿਹਾ, ਯੂਹੰਨਾ ਜਿਹ ਦਾ ਸਿਰ ਮੈਂ ਵਢਵਾਇਆ ਸੀ ਉਹੋ ਜੀ ਉੱਠਿਆ ਹੈ। 17 ਕਿਉਂਕਿ ਹੇਰੋਦੇਸ ਨੇ ਆਪਣੇ ਭਾਈ ਫ਼ਿਲਿੱਪੁਸ ਦੀ ਤੀਵੀਂ ਹੇਰੋਦਿਯਾਸ ਦੇ ਕਾਰਨ ਜਿਹ ਨੂੰ ਉਸ ਨੇ ਵਿਆਹ ਲਿਆ ਸੀ ਆਪੇ ਲੋਕਾਂ ਨੂੰ ਭੇਜ ਕੇ ਯੂਹੰਨਾ ਨੂੰ ਫੜਵਾਇਆ ਅਤੇ ਉਹ ਨੂੰ ਕੈਦਖ਼ਾਨੇ ਵਿੱਚ ਬੰਦ ਕੀਤਾ। 18 ਇਸ ਲਈ ਜੋ ਯੂਹੰਨਾ ਨੇ ਹੇਰੋਦੇਸ ਨੂੰ ਆਖਿਆ ਸੀ ਕਿ ਆਪਣੇ ਭਾਈ ਦੀ ਤੀਵੀਂ ਦਾ ਰੱਖਣਾ ਤੈਨੂੰ ਜੋਗ ਨਹੀਂ। 19 ਤਾਂ ਹੇਰੋਦਿਯਾਸ ਉਸ ਨਾਲ ਵੈਰ ਰੱਖਦੀ ਅਤੇ ਉਹ ਨੂੰ ਮਾਰ ਸੁੱਟਣਾ ਚਾਹੁੰਦੀ ਸੀ ਪਰ ਵੱਸ ਨਹੀਂ ਸੀ ਚੱਲਦਾ। 20 ਕਿਉਂ ਜੋ ਹੇਰੋਦੇਸ ਯੂਹੰਨਾ ਨੂੰ ਧਰਮੀ ਅਤੇ ਪਵਿੱਤ੍ਰ ਪੁਰਖ ਜਾਣ ਕੇ ਉਸ ਕੋਲੋਂ ਡਰਦਾ ਅਰ ਉਹ ਦੀ ਰੱਛਿਆ ਕਰਦਾ ਸੀ ਅਤੇ ਉਹ ਦੀ ਸੁਣ ਕੇ ਬਹੁਤ ਦੁਬਧੇ ਵਿੱਚ ਪੈਂਦਾ ਜਾਂਦਾ ਪਰ ਖ਼ੁਸ਼ੀ ਨਾਲ ਉਹ ਦੀ ਸੁਣਦਾ ਸੀ। 21 ਅਰ ਦਾਊ ਦਾ ਦਿਨ ਆ ਪਹੁੰਚਿਆ ਜਦ ਹੇਰੋਦੇਸ ਨੇ ਆਪਣੇ ਜਨਮ ਦਿਨ ਉੱਤੇ ਆਪਣੇ ਅਮੀਰਾਂ ਅਤੇ ਫ਼ੌਜ ਦੇ ਸਰਦਾਰਾਂ ਅਤੇ ਗਲੀਲ ਦੇ ਰਈਸਾਂ ਲਈ ਦਾਉਤ ਕੀਤੀ। 22 ਅਰ ਜਦ ਹੇਰੋਦਿਯਾਸ ਦੀ ਧੀ ਆਪ ਅੰਦਰ ਆਣ ਕੇ ਨੱਚੀ ਅਤੇ ਹੇਰੋਦੇਸ ਅਰ ਉਹ ਦੇ ਨਾਲ ਦੇ ਬੈਠਣ ਵਾਲਿਆਂ ਨੂੰ ਰਿਝਾਇਆ ਤਦ ਰਾਜਾ ਨੇ ਉਸ ਕੁੜੀ ਨੂੰ ਕਿਹਾ, ਜੋ ਤੂੰ ਚਾਹੇਂ ਸੋ ਮੈਥੋਂ ਮੰਗ ਤਾਂ ਮੈਂ ਤੈਨੂੰ ਦਿਆਂਗਾ। 23 ਅਰ ਉਹ ਦੇ ਅੱਗੇ ਸੌਂਹ ਖਾਧੀ ਭਈ ਜੋ ਕੁਝ ਤੂੰ ਮੈਥੋਂ ਮੰਗੇਂ ਮੈਂ ਆਪਣੇ ਅੱਧੇ ਰਾਜ ਤੀਕਰ ਭੀ ਤੈਨੂੰ ਦਿਆਂਗਾ। 24 ਤਦ ਉਸ ਨੇ ਬਾਹਰ ਜਾਕੇ ਆਪਣੀ ਮਾਂ ਨੂੰ ਕਿਹਾ, ਮੈਂ ਕੀ ਮੰਗਾਂ? ਉਹ ਬੋਲੀ, ਯੂਹੰਨਾ ਬਪਤਿਸਮਾ ਦੇਣ ਵਾਲੇ ਦਾ ਸਿਰ ! 25 ਤਦ ਉਹ ਫੁਰਤੀ ਨਾਲ ਉਸੇ ਵੇਲੇ ਰਾਜਾ ਦੇ ਕੋਲ ਫੇਰ ਅੰਦਰ ਗਈ ਅਤੇ ਅਰਜ਼ ਕਰ ਕੇ ਕਿਹਾ, ਮੈਂ ਇਹ ਚਾਹੁੰਦੀ ਹਾਂ ਜੋ ਤੁਸੀਂ ਇੱਕ ਥਾਲ ਵਿੱਚ ਯੂਹੰਨਾ ਬਪਤਿਸਮਾ ਦੇਣ ਵਾਲੇ ਦਾ ਸਿਰ ਮੈਨੂੰ ਹੁਣੇ ਦੇ ਦਿਓ ! 26 ਤਦ ਰਾਜਾ ਬਹੁਤ ਉਦਾਸ ਹੋਇਆ ਪਰ ਉਹ ਨੇ ਆਪਣੀ ਸੌਂਹ ਅਤੇ ਨਾਲ ਬੈਠਣ ਵਾਲਿਆਂ ਦੀ ਖ਼ਾਤਰ ਉਸ ਨੂੰ ਨਾਂਹ ਕਰਨੀ ਨਾ ਚਾਹੀ। 27 ਤਾਂ ਰਾਜਾ ਨੇ ਝੱਟ ਇੱਕ ਸਿਪਾਹੀ ਨੂੰ ਹੁਕਮ ਦੇ ਕੇ ਭੇਜਿਆ ਜੋ ਉਹ ਦਾ ਸਿਰ ਲਿਆਏ। ਤਦ ਉਹ ਨੇ ਜਾ ਕੇ ਉਹ ਦਾ ਸਿਰ ਕੈਦਖ਼ਾਨੇ ਵਿੱਚ ਵੱਢਿਆ। 28 ਅਤੇ ਇੱਕ ਥਾਲ ਵਿੱਚ ਰੱਖ ਕੇ ਲਿਆਂਦਾ ਅਰ ਕੁੜੀ ਨੂੰ ਦਿੱਤਾ ਅਤੇ ਕੁੜੀ ਨੇ ਉਹ ਆਪਣੀ ਮਾਂ ਨੂੰ ਦਿੱਤਾ। 29 ਅਤੇ ਉਹ ਦੇ ਚੇਲੇ ਸੁਣ ਕੇ ਆਏ ਅਰ ਉਹ ਦੀ ਲੋਥ ਚੁੱਕ ਕੇ ਉਸ ਨੂੰ ਕਬਰ ਵਿੱਚ ਰੱਖਿਆ। 30 ਫੇਰ ਰਸੂਲ ਯਿਸੂ ਦੇ ਕੋਲ ਇਕੱਠੇ ਹੋਏ ਅਤੇ ਜੋ ਕੁਝ ਉਨਾਂ ਕੀਤਾ ਅਰ ਜੋ ਕੁਝ ਉਪਦੇਸ਼ ਦਿੱਤਾ ਸੀ ਸਭ ਉਹ ਨੂੰ ਦੱਸਿਆ। 31 ਤਾਂ ਉਸ ਨੇ ਉਨ੍ਹਾਂ ਨੂੰ ਆਖਿਆ, ਤੁਸੀਂ ਆਪ ਉਜਾੜ ਥਾਂ ਅਲੱਗ ਚੱਲੇ ਚੱਲੋ ਅਤੇ ਰਤੀ ਕੁ ਸਸਤਾਓ ਕਿਉਂਕਿ ਬਹੁਤ ਲੋਕ ਆਉਂਦੇ ਜਾਂਦੇ ਸਨ ਅਤੇ ਉਨ੍ਹਾਂ ਨੂੰ ਰੋਟੀ ਖਾਣ ਦਾ ਵੀ ਵਿਹਲ ਨਹੀਂ ਸੀ ਹੁੰਦਾ। 32 ਸੋ ਓਹ ਬੇੜੀ ਉੱਤੇ ਇੱਕ ਉਜਾੜ ਥਾਂ ਵਿੱਚ ਅਲੱਗ ਚੱਲੇ ਗਏ। 33 ਪਰ ਲੋਕਾਂ ਨੇ ਉਨ੍ਹਾਂ ਨੂੰ ਜਾਂਦੇ ਵੇਖਿਆ ਅਤੇ ਬਹੁਤਿਆਂ ਨੇ ਉਨ੍ਹਾਂ ਨੂੰ ਪਛਾਣ ਲਿਆ ਅਰ ਸਾਰਿਆਂ ਨਗਰਾਂ ਤੋਂ ਪੈਦਲ ਉੱਧਰ ਨੂੰ ਇੱਕ ਸੰਗ ਦੌੜੇ ਅਤੇ ਉਨ੍ਹਾਂ ਤੋਂ ਅੱਗੋਂ ਹੀ ਜਾ ਪਹੁੰਚੇ। 34 ਤਾਂ ਉਸ ਨੇ ਨਿੱਕਲ ਕੇ ਇੱਕ ਵੱਡੀ ਭੀੜ ਵੇਖੀ ਅਰ ਉਨ੍ਹਾਂ ਤੇ ਤਰਸ ਖਾਧਾ ਇਸ ਲਈ ਜੋ ਓਹ ਉਨ੍ਹਾਂ ਭੇਡਾਂ ਵਾਂਙੁ ਸਨ ਜਿਨ੍ਹਾਂ ਦਾ ਅਯਾਲੀ ਨਾ ਹੋਵੇ। ਉਹ ਉਨ੍ਹਾਂ ਨੂੰ ਬਹੁਤ ਗੱਲਾਂ ਦਾ ਉਪਦੇਸ਼ ਦੇਣ ਲੱਗਾ। 35 ਅਰ ਜਾਂ ਬਹੁਤ ਦਿਨ ਢਲ ਗਿਆ ਤਾਂ ਉਹ ਦੇ ਚੇਲਿਆਂ ਨੇ ਉਸ ਕੋਲ ਆਣ ਕੇ ਕਿਹਾ, ਇਹ ਥਾਂ ਉਜਾੜ ਹੈ ਅਤੇ ਦਿਨ ਬਹੁਤ ਢਲ ਗਿਆ। 36 ਇਨ੍ਹਾਂ ਨੂੰ ਵਿਦਿਆ ਕਰ ਤਾਂ ਓਹ ਆਲੇ ਦੁਆਲੇ ਦੇ ਗਰਾਵਾਂ ਅਤੇ ਪਿੰਡਾਂ ਵਿੱਚ ਜਾ ਕੇ ਆਪਣੇ ਲਈ ਖਾਣ ਨੂੰ ਮੁੱਲ ਲੈਣ। 37 ਪਰ ਉਸ ਨੇ ਉਨ੍ਹਾਂ ਨੂੰ ਉੱਤਰ ਦਿੱਤਾ, ਤੁਸੀਂ ਹੀ ਉਨ੍ਹਾਂ ਨੂੰ ਖਾਣ ਲਈ ਦਿਓ ਪਰ ਉਨ੍ਹਾਂ ਉਸ ਨੂੰ ਆਖਿਆ, ਭਲਾ, ਅਸੀਂ ਜਾ ਕੇ ਸੌ ਰੁਪਏ ਦੀਆਂ ਰੋਟੀਆਂ ਮੁੱਲ ਲੈ ਕੇ ਇਨ੍ਹਾਂ ਨੂੰ ਖੁਆਈਏ? 38 ਉਸ ਨੇ ਉਨ੍ਹਾਂ ਨੂੰ ਆਖਿਆ, ਤੁਹਾਡੇ ਕੋਲ ਕਿੰਨੀਆਂ ਰੋਟੀਆਂ ਹਨ? ਜਾਓ ਵੇਖੋ। ਤਾਂ ਉਨ੍ਹਾਂ ਮਲੂਮ ਕਰ ਕੇ ਕਿਹਾ ਕਿ ਪੰਜ ਅਤੇ ਦੋ ਮੱਛੀਆਂ। 39 ਤਾਂ ਉਸ ਨੇ ਉਨ੍ਹਾਂ ਨੂੰ ਹੁਕਮ ਦਿੱਤਾ ਕਿ ਸੱਭੇ ਹਰੇ ਘਾਹ ਉੱਤੇ ਪੰਗਤਾਂ ਹੋ ਕੇ ਬਹਿ ਜਾਣ। 40 ਅਰ ਉਨ੍ਹਾਂ ਦੀ ਸੌ ਸੌ ਅਤੇ ਪੰਜਾਹਾਂ ਪੰਜਾਹਾਂ ਦੀ ਪਾਲ ਬੈਠ ਗਈ। 41 ਤਾਂ ਉਸ ਨੇ ਓਹ ਪੰਜ ਰੋਟੀਆਂ ਅਤੇ ਦੋ ਮੱਛੀਆਂ ਲੈ ਕੇ ਅਕਾਸ਼ ਦੀ ਵੱਲ ਵੇਖਿਆ ਅਰ ਬਰਕਤ ਦੇ ਕੇ ਰੋਟੀਆਂ ਤੋੜੀਆਂ ਅਤੇ ਲੋਕਾਂ ਦੇ ਅੱਗੇ ਰੱਖਣ ਲਈ ਚੇਲਿਆਂ ਨੂੰ ਦਿੰਦਾ ਗਿਆ ਅਤੇ ਦੋਵੇਂ ਮੱਛੀਆਂ ਉਹ ਨੇ ਸਭਨਾਂ ਵਿੱਚ ਵੰਡੀਆਂ। 42 ਤਾਂ ਓਹ ਸਾਰੇ ਖਾ ਕੇ ਰੱਜ ਗਏ। 43 ਅਤੇ ਉਨ੍ਹਾਂ ਨੇ ਟੁਕੜਿਆਂ ਦੀਆਂ ਬਾਰਾਂ ਟੋਕਰੀਆਂ ਭਰੀਆਂ ਹੋਈਆਂ ਉਠਾਈਆਂ ਅਤੇ ਕੁਝ ਮੱਛੀਆਂ ਵਿੱਚੋਂ ਵੀ ਉਠਾਇਆ। 44 ਅਤੇ ਰੋਟੀਆਂ ਦੇ ਖਾਣ ਵਾਲੇ ਪੰਜ ਹਜ਼ਾਰ ਮਰਦ ਸਨ। 45 ਫੇਰ ਉਹ ਨੇ ਉਸੇ ਵੇਲੇ ਆਪਣੇ ਚੇਲਿਆਂ ਨੂੰ ਤਗੀਦ ਕੀਤੀ ਭਈ ਜਦ ਤੀਕਰ ਮੈਂ ਭੀੜ ਨੂੰ ਵਿਦਿਆ ਕਰਾਂ ਤਸੀਂ ਬੇੜੀ ਉੱਤੇ ਚੜ੍ਹ ਕੇ ਮੈਥੋਂ ਪਹਿਲਾਂ ਬੈਤਸੈਦਾ ਨੂੰ ਪਾਰ ਲੰਘੋ। 46 ਅਤੇ ਉਨ੍ਹਾਂ ਨੂੰ ਤੋਰ ਕੇ ਆਪ ਪ੍ਰਾਰਥਨਾ ਕਰਨ ਲਈ ਪਹਾੜ ਉੱਤੇ ਚੱਲਿਆ ਗਿਆ। 47 ਅਰ ਜਾਂ ਸੰਝ ਹੋਈ ਤਾਂ ਬੇੜੀ ਝੀਲ ਦੇ ਵਿਚਾਲੇ ਸੀ ਅਤੇ ਉਹ ਇਕੱਲਾ ਹੀ ਕੰਢੇ ਉੱਤੇ ਸੀ। 51 ਤਦ ਉਹ ਬੇੜੀ ਉੱਤੇ ਉਨ੍ਹਾਂ ਕੋਲ ਚੜ੍ਹ ਗਿਆ ਅਤੇ ਪੌਣ ਥੰਮ੍ਹ ਗਈ। ਤਦ ਓਹ ਆਪਣੇ ਮਨਾਂ ਵਿੱਚ ਡਾਢੇ ਅਚਰਜ ਹੋਏ।
Bible Study Resources
Bible Verse Review
from Treasury of Scripure Knowledge
knew: Psalms 9:10, Philippians 3:10
Reciprocal: Matthew 15:30 - great Mark 6:33 - General Acts 5:16 - bringing Acts 10:38 - who Acts 28:9 - others
Gill's Notes on the Bible
And when they were come out of the ship,.... Christ and his disciples, and were ashore,
straightway they knew him; that is, the men of that place, as in Mt. 14:35, :-; and so the Syriac, Arabic, and Persic versions read here, "the inhabitants of that country", the country of Gennesaret; they knew him, having seen and heard him before.
Barnes' Notes on the Bible
See this passage explained in the notes at Matthew 14:22-36.
Mark 6:52
They considered not the miracle of the loaves - They did not remember or call to mind the “power” which Jesus had shown in feeding the five thousand by a miracle, and that, having done that, he had power also to save them from the storm.
Their heart was hardened - Their “mind” was dull to perceive it. This does not mean that they were “opposed” to Jesus, or that they had what we denominate “hardness of heart,” but simply that they were slow to perceive his power. They did not quickly learn, as they ought to have done, that he had all power, and could therefore allay the storm. The word “heart” is frequently used in this sense. See Ephesians 1:18, in Greek; Romans 1:21; Romans 2:15; 2 Corinthians 4:6.
Mark 6:54
They knew him - They “recollected” Jesus, because he had been there before and worked miracles.
Mark 6:56
The border of his garment - Compare the notes at Matthew 9:20.
Clarke's Notes on the Bible
Verse Mark 6:54. They knew him — επιγνοντες, They recollected him; for he had before preached and wrought miracles in different places of the same country.