Lectionary Calendar
Sunday, May 19th, 2024
Pentacost
Attention!
StudyLight.org has pledged to help build churches in Uganda. Help us with that pledge and support pastors in the heart of Africa.
Click here to join the effort!

Read the Bible

ਬਾਇਬਲ

ਨਹਮਿਆਹ 4

1 ਜਦੋਂ ਸਨਬਲ੍ਲਟ ਨੂੰ ਇਹ ਪਤਾ ਲੱਗਾ ਕਿ ਅਸੀਂ ਯਰੂਸ਼ਲਮ ਦੀ ਕੰਧ ਦੀ ਉਸਾਰੀ ਕਰ ਰਹੇ ਹਾਂ ਤਾਂ ਉਹ ਬੜਾ ਪਰੇਸ਼ਾਨ ਹੋਇਆ ਤੇ ਉਸ ਨੂੰ ਬੜਾ ਗੁੱਸਾ ਆ ਗਿਆ। ਤਾਂ ਉਸਨੇ ਯਹੂਦੀਆਂ ਦਾ ਮਖੌਲ ਉਡਾਉਣਾ ਸ਼ੁਰੂ ਕੀਤਾ।2 ਸਨਬਲ੍ਲਟ ਨੇ ਆਪਣੇ ਮਿੱਤਰਾਂ ਅਤੇ ਸਾਮਰਿਯਾ ਦੀ ਸੈਨਾ ਨਾਲ ਇਸ ਬਾਰੇ ਗੱਲ ਕੀਤੀ। ਉਸਨੇ ਕਿਹਾ, "ਇਹ ਕਮਜ਼ੋਰ ਜਿਹੇ ਯਹੂਦੀ ਇੱਥੇ ਕੀ ਕਰ ਰਹੇ ਹਨ? ਕੀ ਉਹ ਇਹ ਸੋਚ ਰਹੇ ਹਨ ਕਿ ਅਸੀਂ ਉਨ੍ਹਾਂ ਨੂੰ ਇਕੱਲੇ ਛੱਡ ਦੇਵਾਂਗੇ? ਕੀ ਉਹ ਸੋਚਦੇ ਹਨ ਕਿ ਉਹ ਬਲੀਆਂ ਚੜਾਉਣਗੇ? ਸ਼ਾਇਦ ਉਹ ਇਹ ਸੋਚਦੇ ਹਨ ਕਿ ਉਹ ਇੱਕੇ ਦਿਨ ਵਿੱਚ ਸਾਰੀ ਉਸਾਰੀ ਕਰ ਲੈਣਗੇ। ਉਹ ਇਸ ਸੁਆਹ ਤੇ ਕੂੜੇ ਦੇ ਢੇਰ ਵਿੱਚੋਂ ਪੱਥਰ 'ਚ ਮੁੜ ਨਵੀਂ ਉਸਾਰੀ 'ਚ ਜਾਨ ਨਹੀਂ ਪਾ ਸਕਦੇ। ਕਿਉਂ ਕਿ ਇਹ ਤਾਂ ਰਾਖ ਦੀ ਢੇਰੀ ਹੈ।"3 ਟੋਬੀਯਾਹ ਅੰਮੋਨੀ ਵੀ ਸਨਬਲ੍ਲਟ ਦੇ ਨਾਲ ਸੀ। ਟੋਬੀਯਾਹ ਨੇ ਕਿਹਾ, "ਅਸਲ ਵਿੱਚ ਉਹ ਕੀ ਉਸਾਰ ਰਹੇ ਹਨ। ਜੇਕਰ ਇੱਕ ਲੂੰਬੜੀ ਵੀ ਇਸ ਉੱਤੇ ਚੜ ਗਈ, ਤਾਂ ਉਹ ਉਨ੍ਹਾਂ ਦੀ ਪੱਥਰ ਦੀ ਇਸ ਕੰਧ ਨੂੰ ਢਾਹ ਦੇਵੇਗੀ।"4 ਨਹਮਯਾਹ ਨੇ ਪਰਮੇਸ਼ੁਰ ਅੱਗੇ ਪ੍ਰਾਰਥਨਾ ਕੀਤੀ ਤੇ ਕਿਹਾ, "ਹੇ ਪਰਮੇਸ਼ੁਰ, ਸਾਡੀ ਅਰਜੋਈ ਸੁਣ। ਉਹ ਸਾਨੂੰ ਨਫ਼ਰਤ ਕਰਦੇ ਹਨ। ਸਨਬਲ੍ਲਟ ਅਤੇ ਟੋਬੀਯਾਹ ਸਾਡੀ ਤੌਹੀਨ ਕਰਦੇ ਹਨ। ਪਰਮੇਸ਼ੁਰ, ਇਨ੍ਹਾਂ ਬੇਇੱਜ਼ਤੀਆਂ ਨੂੰ ਮੁੜ ਉਨ੍ਹਾਂ ਉੱਤੇ ਪਾ ਦੇ। ਉਨ੍ਹਾਂ ਨੂੰ ਉਨ੍ਹਾਂ ਦੇ ਦੁਸ਼ਮਣਾਂ ਦੁਆਰਾ ਫ਼ੜਵਾ ਕੇ ਕੈਦੀਆਂ ਵਾਂਗ ਦੂਸਰੀ ਧਰਤੀ ਤੇ ਲੈ ਜਾ।5 ਉਨ੍ਹਾਂ ਦੇ ਦੋਸ਼ ਨਾ ਲੁਕਾ ਅਤੇ ਉਨ੍ਹਾਂ ਦੇ ਪਾਪ ਮੁਆਫ਼ ਨਾ ਕਰੀਂ ਜੋ ਉਨ੍ਹਾਂ ਨੇ ਤੇਰੇ ਸਾਮ੍ਹਣੇ ਕੀਤੇ ਹਨ। ਕਿਉਂ ਕਿ ਉਨ੍ਹਾਂ ਨੇ ਉਸਰਈਆਂ ਦਾ ਹੌਂਸਲਾ ਢਾਹਿਆ ਹੈ ਅਤੇ ਉਨ੍ਹਾਂ ਦੀ ਬੇਇੱਜ਼ਤੀ ਕੀਤੀ ਹੈ।"6 ਸੋ ਅਸੀਂ ਯਰੂਸ਼ਲਮ ਦੀ ਕੰਧ ਬਣਾਈ। ਅਤੇ ਸਾਰੀ ਕੰਧ ਇਸਦੀ ਸਾਰੀ ਉਚਾਈ ਦੇ ਅਧ੍ਧ ਤੱਕ ਜੋੜੀ ਅਤੇ ਉਸਾਰੀ ਗਈ ਸੀ। ਅਸੀਂ ਇਬੋ ਤੀਕ ਤਾਂ ਹੀ ਕਰ ਸਕੇ ਕਿਉਂ ਕਿ ਲੋਕਾਂ ਨੇ ਤਹੇ ਦਿਲੋਂ ਕੰਮ ਕੀਤਾ ਸੀ।

7 ਪਰ ਸਨਬਲ੍ਲਟ, ਟੋਬੀਯਾਹ, ਅਰਬੀਆਂ, ਅੰਮੋਨੀਆਂ ਅਤੇ ਅਸ਼ਦੋਦੀਆਂ ਨੇ ਜਦੋਂ ਇਹ ਸੁਣਿਆ ਕਿ ਯਰੂਸ਼ਲਮ ਦੀ ਕੰਧ ਦੀ ਬਹਾਲੀ ਵਧ ਰਹੀ ਹੈ ਅਤੇ ਉਹ ਥਾਵਾਂ ਜਿੱਥੋਂ ਕੰਧ ਟੁੱਟੀ ਹੋਈ ਸੀ ਜਿੱਥੋਂ ਦੁਸ਼ਮਣ ਸ਼ਹਿਰ ਵਿੱਚ ਦਾਖਲ ਹੋ ਸਕਦੇ ਸਨ ਬੰਦ ਕੀਤੀਆਂ ਜਾ ਰਹੀਆਂ ਸਨ। ਤਾਂ ਉਨ੍ਹਾਂ ਨੂੰ ਬਹੁਤ ਕਰੋਧ ਆਇਆ।8 ਤਾਂ ਉਨ੍ਹਾਂ ਸਾਰੇ ਮਨੁੱਖਾਂ ਨੇ ਇੱਕਠੇ ਹੋਕੇ ਯਰੂਸ਼ਲਮ ਦੇ ਵਿਰੁੱਧ ਵਿਉਂਤ ਬਣਾਈ ਕਿ ਉਨ੍ਹਾਂ ਨੂੰ ਇੱਕਠੇ ਹੋਕੇ ਦੁੱਖ ਅਤੇ ਉਲਝਨ ਪੈਦਾ ਕਰਕੇ ਯਰੂਸ਼ਲਮ ਦੇ ਖਿਲਾਫ਼ ਲੜਨਾ ਚਾਹੀਦਾ ਹੈ।9 ਪਰ ਅਸੀਂ ਆਪਣੇ ਪਰਮੇਸ਼ੁਰ ਅੱਗੇ ਪ੍ਰਾਰਥਨਾ ਕੀਤੀ ਤੇ ਅਸੀਂ ਦਿਨ-ਰਾਤ ਦੀਵਾਰ ਦੀ ਰਖਵਾਲੀ ਲਈ ਦਰਬਾਨ ਖੜੇ ਕਰ ਦਿੱਤੇ ਤਾਂ ਕਿ ਅਸੀਂ ਉਨ੍ਹਾਂ ਮਨੁੱਖਾਂ ਦਾ ਸਾਮ੍ਹਣਾ ਕਰ ਸਕੀਏ।10 ਅਤੇ ਫਿਰ ਉਸ ਵਕਤ ਯਹੂਦਾਹ ਦੇ ਲੋਕਾਂ ਨੇ ਆਖਿਆ, "ਮਜ਼ਦੂਰਾਂ ਦਾ ਬਲ ਹੁਣ ਘਟਦਾ ਜਾ ਰਿਹਾ ਹੈ, ਉਹ ਬਕ੍ਕ ਗਏ ਹਨ, ਰਾਹ ਵਿੱਚ ਬਹੁਤ ਹੀ ਮਲਬਾ ਤੇ ਗਰਦ ਹੈ ਤੇ ਅਸੀਂ ਕੰਧ ਨੂੰ ਬਣਾਉਣ ਦੇ ਹੋਰ ਸਮਰੱਥ ਨਹੀਂ ਰਹੇ।11 ਅਤੇ ਸਾਡੇ ਵੈਰੀ ਆਖ ਰਹੇ ਹਨ, "ਇਸ ਤੋਂ ਪਹਿਲਾਂ ਕਿ ਯਹੂਦੀ ਸਾਨੂੰ ਵੇਖ ਲੈਣ ਜਾਂ ਸਾਡੇ ਬਾਰੇ ਜਾਣ ਲੈਣ, ਅਸੀਂ ਉਨ੍ਹਾਂ ਉੱਪਰ ਚੜ ਆਵਾਂਗੇ ਅਤੇ ਉਨ੍ਹਾਂ ਨੂੰ ਮਾਰ ਦੇਵਾਂਗੇ। ਇੰਝ ਅਸੀਂ ਕੰਮ ਨੂੰ ਰੋਕ ਦੇਵਾਂਗੇ। "12 ਇਉਂ ਸਾਡੇ ਵੈਰੀਆਂ ਨੇੜੇ ਰਹਿੰਦੇ ਯਹੂਦੀਆਂ ਨੇ ਸਾਡੇ ਕੋਲ ਆ ਕੇ ਦਸ ਵਾਰ ਸਾਨੂੰ ਇਹ ਕਿਹਾ, "ਸਾਡੇ ਸਾਰੇ ਪਾਸੇ ਦੁਸ਼ਮਣਾਂ ਦਾ ਘੇਰਾ ਹੈ, ਜਿਧ੍ਧਰ ਵੀ ਮੂੰਹ ਫੇਰੋ ਉਧ੍ਧਰ ਹੀ ਸਾਡੇ ਵੈਰੀ ਖੜੇ ਹਨ।"13 ਇਸ ਲਈ ਮੈਂ ਨੀਵਿਆਂ ਬਾਂਵਾਂ ਵਿੱਚ ਦੀਵਾਰ ਦੇ ਪਿੱਛੇ ਖੁਲਿਆ ਬ੍ਬਾਂਵਾਂ ਵਿੱਚ ਲੋਕਾਂ ਨੂੰ ਉਨ੍ਹਾਂ ਦੇ ਪਰਿਵਾਰਾਂ ਅਨੁਸਾਰ ਆਪਣੀਆਂ ਤਲਵਾਰਾਂ ਅਤੇ ਬਰਛੀਆਂ ਅਤੇ ਕਮਾਨਾਂ ਨਾਲ ਖੜੇ ਕੀਤਾ।14 ਮੈਂ ਸਾਰੀ ਸਬਿਤੀ ਨੂੰ ਪਰਖਿਆ ਤੇ ਫਿਰ ਮੈਂ ਖੜੇ ਹੋ ਕੇ ਸੱਜਣਾਂ, ਹਾਕਮਾਂ ਅਤੇ ਬਾਕੀ ਦੇ ਲੋਕਾਂ ਨੂੰ ਮੁਖਾਤਬ ਹੋਕੇ ਆਖਿਆ, "ਸਾਡੇ ਵੈਰੀਆਂ ਤੋਂ ਡਰੋ ਨਾ। ਹਮੇਸ਼ਾ ਆਪਣੇ ਪ੍ਰਭੂ ਨੂੰ ਯਾਦ ਰੱਖੋ! ਯਹੋਵਾਹ ਸੁਆਮੀ ਸ਼ਕਤੀਸ਼ਾਲੀ ਅਤੇ ਮਹਾਨ ਹੈ। ਤੁਹਾਨੂੰ ਆਪਣੇ ਭਰਾਵਾਂ, ਪੁੱਤਰਾਂ ਅਤੇ ਧੀਆਂ ਖਾਤਿਰ ਲੜਨਾ ਚਾਹੀਦਾ ਹੈ। ਤੁਹਾਨੂੰ ਆਪਣੇ ਘਰਾਂ ਅਤੇ ਆਪਣੀਆਂ ਔਰਤਾਂ ਲਈ ਲੜਨਾ ਚਾਹੀਦਾ ਹੈ।"15 ਤੱਦ ਸਾਡੇ ਵੈਰੀਆਂ ਨੂੰ ਪਤਾ ਲੱਗ ਗਿਆ ਕਿ ਸਾਨੂੰ ਉਨ੍ਹਾਂ ਦੀ ਵਿਉਂਤ ਬਾਰੇ ਸਭ ਕੁਝ ਪਤਾ ਹੈ। ਉਨ੍ਹਾਂ ਨੂੰ ਪਤਾ ਲੱਗ ਗਿਆ ਕਿ ਪਰਮੇਸ਼ੁਰ ਨੇ ਉਨ੍ਹਾਂ ਦੀ ਵਿਉਂਤ ਨੂੰ ਨਸ਼ਟ ਕਰ ਦਿੱਤਾ ਸੀ ਇਸ ਲਈ ਅਸੀਂ ਮੁੜ ਤੋਂ ਦੀਵਾਰ ਉਸਾਰਣ ਦੇ ਕੰਮ ਵਿੱਚ ਲੱਗ ਗਏ। ਇਉਂ ਹਰ ਮਨੁੱਖ ਆਪੋ-ਆਪਣੇ ਕੰਮ ਜਿਹੜਾ ਉਸਦੇ ਜੁਂਮੇ ਲੱਗਾ ਸੀ, ਉਸ ਨੂੰ ਕਰਨ ਦੇ ਆਹਰ ਵਿੱਚ ਲੱਗ ਗਿਆ।

16 ਉਸ ਦਿਨ ਤੋਂ, ਮੇਰੇ ਅੱਧੇ ਸੇਵਾਦਾਰ ਕੰਧ ਉੱਤੇ ਕੰਮ ਕਰਨ ਵਿੱਚ ਵਿਅਸਤ ਹੋ ਗਏ ਅਤੇ ਬਾਕੀਆਂ ਨੇ ਬਰਛਿਆਂ, ਢਾਲਾਂ, ਧਨੁਖ੍ਖਾਂ ਅਤੇ ਕਵਚਾਂ ਨਾਲ ਆਪਣੇ-ਆਪ ਨੂੰ ਹਬਿਆਰ ਬੰਦ ਕਰ ਲਿਆ। ਅਤੇ ਫੌਜੀ ਸਰਦਾਰ ਉਨ੍ਹਾਂ ਯਹੂਦੀਆਂ ਦੇ ਪਿੱਛੇ-ਪਿੱਛੇ ਸਨ ਜਿਹੜੇ ਕੰਧ ਉਸਾਰਨ ਦਾ ਕਾਰਜ ਕਰ ਰਹੇ ਸਨ।17 ਕਂਧ ਉੱਤੇ ਕੰਮ ਕਰਨ ਵਾਲੇ ਲੋਕਾਂ ਅਤੇ ਉਨ੍ਹਾਂ ਦੇ ਮਦਦਗਾਰਾਂ ਦੇ ਇੱਕ ਹੱਥ ਵਿੱਚ ਆਪਣਾ ਕੰਮ ਕਰਨ ਲਈ ਔਜਾਰ ਅਤੇ ਦੂਜੇ ਵਿੱਚ ਸਸਤਰ ਰਹਿੰਦੇ ਸਨ।18 ਅਤੇ ਕੰਧ ਉਸਾਰਨ ਵਾਲੇ ਮਨੁੱਖ ਆਪਣੇ ਕਮਰ ਕਸਿਆਂ ਵਿੱਚ ਆਪਣੀਆਂ ਤਲਵਾਰਾਂ ਰੱਖ ਕੇ ਕੰਧ ਉਸਾਰਦੇ ਸਨ। ਅਤੇ ਲੋਕਾਂ ਨੂੰ ਸਤ੍ਰਕ ਕਰਨ ਲਈ ਤੂਰ੍ਹੀ ਵਜਾਉਣ ਵਾਲਾ ਆਦਮੀ ਮੇਰੇ ਨਾਲ ਰਹਿੰਦਾ ਸੀ।19 ਫਿਰ ਮੈਂ ਸੱਜਣਾਂ, ਅਧਿਕਾਰੀਆਂ ਅਤੇ ਬਾਕੀ ਦੇ ਲੋਕਾਂ ਨੂੰ ਆਖਿਆ, "ਇਹ ਬਹੁਤ ਵੱਡਾ ਕਾਰਜ ਹੈ ਅਤੇ ਅਸੀਂ ਇੱਕ ਦੂਜੇ ਤੋਂ ਦੂਰ ਕੰਧ ਉੱਪਰ ਖਿਲ੍ਲਰੇ ਹੋਏ ਹਾਂ।20 ਇਸ ਲਈ ਜਦੋਂ ਵੀ ਤੁਸੀਂ ਤੂਰ੍ਹੀਆਂ ਦੀ ਆਵਾਜ਼ ਸੁਣੋ, ਉਸੇ ਵਕਤ ਸਾਡੇ ਕੋਲ ਇਕੱਠੇ ਹੋ ਜਾਵੋ। ਅਸੀਂ ਸਾਰੇ ਉਸੇ ਬਾਂਵੇਂ ਇਕੱਤ੍ਰ ਹੋ ਜਾਵਾਂਗੇ ਤੇ ਪਰਮੇਸ਼ੁਰ ਸਾਡੇ ਲਈ ਲੜੇਗਾ।"21 ਇਉਂ ਅਸੀਂ ਯਰੂਸ਼ਲਮ ਦੀ ਕੰਧ ਦੀ ਮੁਰੰਮਤ ਦਾ ਕੰਮ ਜਾਰੀ ਰੱਖਿਆ ਅਤੇ ਅੱਧੇ ਮਨੁੱਖ ਬਰਛੀਆਂ ਥੰਮੀ ਰੱਖਦੇ ਤੇ ਇਉਂ ਅਸੀਂ ਪ੍ਰਭਾਤ ਦੀ ਪਹਿਲੀ ਕਿਰਣ ਤੋਂ ਲੈ ਕੇ ਤਾਰੇ ਨਿਕਲਣ ਤੀਕ ਕੰਮ ਕਰਦੇ ਰਹਿੰਦੇ।22 ਉਸ ਵਕਤ ਮੈਂ ਲੋਕਾਂ ਨੂੰ ਇਹ ਵੀ ਆਖਿਆ: "ਹਰ ਕੰਧ ਉਸਾਰਣ ਵਾਲਾ ਵਿਅਕਤੀ ਅਤੇ ਉਸਦਾ ਸੇਵਾਦਾਰ ਰਾਤ ਨੂੰ ਯਰੂਸ਼ਲਮ ਵਿੱਚ ਹੀ ਰਹੇ। ਇਉਂ ਉਹ ਰਾਤ ਨੂੰ ਪਹਿਰਾ ਦੇਣ ਅਤੇ ਦਿਨ ਨੂੰ ਕੰਮ ਕਰਨ ਦਾ ਕਾਰਜ ਪੂਰਾ ਹੁੰਦਾ ਰਹੇਗਾ।"23 ਇਉਂ ਸਾਡੇ ਚੋ ਕੋਈ ਵੀ ਆਪਣੇ ਕੱਪੜੇ ਨਹੀਂ ਉਤਾਰਦਾ ਸੀ। ਨਾ ਹੀ ਮੈਂ ਅਤੇ ਨਾ ਹੀ ਮੇਰੇ ਭਰਾ, ਮਦਦਗਾਰ ਜਾਂ ਮੇਰਾ ਪਿੱਛਾ ਕਰਨ ਵਾਲੇ ਪਹਿਰੇਦਾਰ ਇਉਂ ਹਰ ਵਕਤ ਅਸੀਂ ਆਪਣੇ ਸ਼ਸਤਰਾਂ ਸਹਿਤ ਤਿਆਰ ਰਹਿੰਦੇ ਸੀ ਇਬ੍ਬੋ ਤੀਕ ਕਿ ਜਦੋਂ ਪਾਣੀ ਵੀ ਲੈਣ ਜਾਣਾ ਹੁੰਦਾ ਤਾਂ ਅਸੀਂ ਸ਼ਸਤਰਾਂ ਸਮੇਤ ਤੈਨਾਤ ਹੁੰਦੇ ਸੀ।

 
adsfree-icon
Ads FreeProfile