Lectionary Calendar
Sunday, August 10th, 2025
the Week of Proper 14 / Ordinary 19
Attention!
For 10¢ a day you can enjoy StudyLight.org ads
free while helping to build churches and support pastors in Uganda.
Click here to learn more!

Read the Bible

ਬਾਇਬਲ

ਗਿਣਤੀ 33

1 ਮੂਸਾ ਅਤੇ ਹਾਰੂਨ ਨੇ ਇਸਰਾਏਲ ਦੇ ਲੋਕਾਂ ਨੂੰ ਮਿਸਰ ਤੋਂ ਬਾਹਰ ਟੋਲਿਆਂ ਵਿੱਚ ਲਿਆਂਦਾ। ਇਹ ਉਹ ਥਾਵਾਂ ਹਨ ਜਿਥੇ ਉਨ੍ਹਾਂ ਨੇ ਸਫ਼ਰ ਕੀਤਾ।2 ਮੂਸਾ ਨੇ ਉਨ੍ਹਾਂ ਥਾਵਾਂ ਬਾਰੇ ਲਿਖਿਆ ਜਿਨ੍ਹਾਂ ਵਿੱਚੋਂ ਉਹ ਲੰਘੇ। ਮੂਸਾ ਨੇ ਉਹੀ ਗੱਲਾਂ ਲਿਖੀਆਂ ਜੋ ਯਹੋਵਾਹ ਚਾਹੁੰਦਾ ਸੀ। ਇਹ ਉਹ ਥਾਵਾਂ ਹਨ ਜਿਥੋਂ ਉਹ ਲੰਘੇ:3 ਪਹਿਲੇ ਮਹੀਨੇ ਦੀ4 ਮਿਸਰੀ ਆਪਣੇ ਸਾਰੇ ਪਲੇਠੇ ਪੁੱਤਰਾਂ ਨੂੰ ਦਫ਼ਨਾ ਰਹੇ ਸਨ ਜਿਨ੍ਹਾਂ ਨੂੰ ਯਹੋਵਾਹ ਨੇ ਮਾਰਿਆ ਸੀ। ਯਹੋਵਾਹ ਨੇ ਮਿਸਰੀ ਦੇਵਤਿਆਂ ਵਿਰੁੱਧ ਆਪਣਾ ਨਿਰਣਾ ਦੇ ਦਿੱਤਾ ਸੀ।5 ਇਸਰਾਏਲ ਦੇ ਲੋਕਾਂ ਨੇ ਰਾਮਸੇਸ ਨੂੰ ਛੱਡ ਦਿੱਤਾ ਅਤੇ ਸੁਕੋਥ ਚਲੇ ਗਏ।6 ਸੁਕੋਥ ਤੋਂ ਉਹ ਏਥਾਮ ਚਲੇ ਗਏ। ਲੋਕਾਂ ਨੇ ਉਥੇ ਮਾਰੂਥਲ ਦੇ ਕੰਢੇ ਡੇਰਾ ਲਾ ਲਿਆ।7 ਉਹ ਏਥਾਮ ਛੱਡਦੇ ਹੋਏ ਪੀ ਹਹੀਰੋਥ ਚਲੇ ਗਏ। ਇਹ ਥਾਂ ਬਆਲਸਫ਼ੋਮ ਦੇ ਨੇੜੇ ਸੀ। ਲੋਕਾਂ ਨੇ ਮਿਗਦੋਲ ਨੇੜੇ ਡੇਰਾ ਲਾਇਆ।8 ਲੋਕਾਂ ਨੇ ਪੀ-ਹਹੀਰੋਥ ਛੱਡ ਦਿੱਤਾ ਅਤੇ ਸਮੁੰਦਰ ਦੇ ਅਧ ਵਿਚਕਾਰੋਂ ਲੰਘੇ। ਉਨ੍ਹਾਂ ਨੇ ਤਿੰਨ ਦਿਨ ਏਥਾਮ ਦੇ ਮਾਰੂਥਲ ਵਿੱਚ ਸਫ਼ਰ ਕੀਤਾ। ਲੋਕਾਂ ਨੇ ਮਾਰਾਹ ਵਿਖੇ ਡੇਰਾ ਲਾਇਆ।9 ਲੋਕ ਮਾਰਾਹ ਛੱਡਕੇ ਏਲੀਮ ਚਲੇ ਗਏ ਅਤੇ ਉਥੇ ਡੇਰਾ ਲਾਇਆ। ਉਥੇ ਪਾਣੀ ਦੇ ਬਾਰ੍ਹਾਂ ਚਸ਼ਮੇ ਸਨ ਅਤੇ10 ਲੋਕਾਂ ਨੇ ਏਲੀਮ ਨੂੰ ਛੱਡ ਦਿੱਤਾ ਅਤੇ ਲਾਲ ਸਾਗਰ ਦੇ ਨੇੜੇ ਡੇਰਾ ਲਾਇਆ।11 ਲੋਕਾਂ ਨੇ ਲਾਲ ਸਾਗਰ ਛੱਡ ਦਿੱਤਾ ਅਤੇ ਸੀਨਈ ਮਾਰੂਥਲ ਵਿੱਚ ਡੇਰਾ ਲਾ ਲਿਆ।12 ਲੋਕਾਂ ਨੇ ਸੀਨਈ ਮਾਰੂਥਲ ਛੱਡਿਆ ਅਤੇ ਦਾਫ਼ਕਾਹ ਵਿਖੇ ਡੇਰਾ ਲਾਇਆ।13 ਲੋਕਾਂ ਦਾਫ਼ਕਾਹ ਛੱਡ ਦਿੱਤਾ ਅਤੇ ਆਲੂਸ਼ ਵਿਖੇ ਡੇਰਾ ਲਾਇਆ।14 ਲੋਕਾਂ ਨੇ ਆਲੂਸ਼ ਛੱਡ ਦਿੱਤਾ ਅਤੇ ਰਫ਼ੀਦਿਮ ਡੇਰਾ ਲਾਇਆ। ਉਸ ਥਾਂ ਤੇ ਲੋਕਾਂ ਲਈ, ਪੀਣ ਵਾਸਤੇ ਪਾਣੀ ਨਹੀਂ ਸੀ।15 ਲੋਕਾਂ ਨੇ ਰਫ਼ੀਦਿਮ ਛੱਡ ਦਿੱਤਾ ਅਤੇ ਸੀਨਈ ਮਾਰੂਥਲ ਵਿੱਚ ਡੇਰਾ ਲਾਇਆ।16 ਲੋਕਾਂ ਨੇ ਸੀਨਈ ਮਾਰੂਥਲ ਛੱਡ ਦਿੱਤਾ ਅਤੇ ਕਿਬਰੋਥ ਹਤ੍ਤਅਵਾਹ ਵਿਖੇ ਡੇਰਾ ਲਾਇਆ।17 ਲੋਕਾਂ ਨੇ ਕਿਬਰੋਥ ਹਤ੍ਤਅਵਾਹ ਛੱਡ ਦਿੱਤਾ ਅਤੇ ਹਸੇਰੋਥ ਡੇਰਾ ਲਾਇਆ।18 ਲੋਕਾਂ ਨੇ ਹਸੇਰੋਥ ਛੱਡ ਦਿੱਤਾ ਅਤੇ ਰਿਥਮਾਹ ਡੇਰਾ ਲਾਇਆ।19 ਲੋਕਾਂ ਨੇ ਰਿਥਮਾਹ ਛੱਡ ਦਿੱਤਾ ਅਤੇ ਰਿਂਮੋਨ ਪਾਰਸ ਡੇਰਾ ਲਾਇਆ।20 ਲੋਕਾਂ ਨੇ ਰਿਂਮੋਨ ਪਾਰਸ ਛੱਡ ਦਿੱਤਾ ਅਤੇ ਲਿਬਨਾਹ ਡੇਰਾ ਲਾਇਆ।21 ਲੋਕਾਂ ਨੇ ਲਿਬਨਾਹ ਛੱਡ ਦਿੱਤਾ ਅਤੇ ਰਿਸ੍ਸਾਹ ਡੇਰਾ ਲਾਇਆ।22 ਲੋਕਾਂ ਨੇ ਰਿਸ੍ਸਾਹ ਛੱਡ ਦਿੱਤਾ ਅਤੇ ਕਹੇਲਾਥਾਹ ਡੇਰਾ ਲਾਇਆ।23 ਲੋਕਾਂ ਨੇ ਕਹੇਲਾਥਾਹ ਛੱਡ ਦਿੱਤਾ ਅਤੇ ਸ਼ਾਫ਼ਰ ਪਰਬਤ ਉੱਤੇ ਡੇਰਾ ਲਾਇਆ।24 ਲੋਕਾਂ ਨੇ ਸ਼ਫ਼ਰ ਪਰਬਤ ਛੱਡ ਦਿੱਤਾ ਅਤੇ ਹਰਾਦਾਹ ਡੇਰਾ ਲਾਇਆ।25 ਲੋਕਾਂ ਹਰਾਦਾਹ ਛੱਡ ਦਿੱਤਾ ਅਤੇ ਮਕਹੇਲੋਥ ਡੇਰਾ ਲਾਇਆ।26 ਲੋਕਾਂ ਨੇ ਮਕਹੇਲੋਥ ਛੱਡ ਦਿੱਤਾ ਅਤੇ ਤਾਹਥ ਡੇਰਾ ਲਾਇਆ।27 ਲੋਕਾਂ ਨੇ ਤਾਹਥ ਛੱਡ ਦਿੱਤਾ ਅਤੇ ਥਾਰਹ ਡੇਰਾ ਲਾਇਆ28 ਲੋਕਾਂ ਨੇ ਥਾਰਹ ਛੱਡ ਦਿੱਤਾ ਅਤੇ ਮਿਥਕਾਹ ਡੇਰਾ ਲਾਇਆ।29 ਲੋਕਾਂ ਨੇ ਮਿਥਕਾਹ ਛੱਡ ਦਿੱਤਾ ਅਤੇ ਹਸ਼ਮੋਨਾਹ ਡੇਰਾ ਲਾਇਆ।30 ਲੋਕਾਂ ਨੇ ਹਸ਼ਮੋਨਾਹ ਛੱਡ ਦਿੱਤਾ ਅਤੇ ਮੋਸੇਰੋਥ ਡੇਰਾ ਲਾਇਆ।31 ਲੋਕਾਂ ਨੇ ਮੋਸੇਰੋਥ ਛੱਡ ਦਿੱਤਾ ਅਤੇ ਬਨੇ ਯਆਕਾਨ ਡੇਰਾ ਲਾਇਆ।32 ਲੋਕਾਂ ਨੇ ਬਨੇ ਯਆਕਾਨ ਛੱਡ ਦਿੱਤਾ ਅਤੇ ਹਗਿਦਗਾਦ ਡੇਰਾ ਲਾਇਆ।33 ਲੋਕਾਂ ਨੇ ਹਾਗਿਦਗਾਦ ਛੱਡ ਦਿੱਤਾ ਅਤੇ ਯਾਟਬਾਥਾਹ ਡੇਰਾ ਲਾਇਆ।34 ਲੋਕਾਂ ਨੇ ਯਾਟਬਾਥਾਹ ਛੱਡ ਦਿੱਤਾ ਅਤੇ ਅਬਰੋਨਾਹ ਡੇਰਾ ਲਾਇਆ। 35 ਲੋਕਾਂ ਨੇ ਅਬਰੋਨਾਹ ਛੱਡ ਦਿੱਤਾ ਅਤੇ ਅਸਯੋਨ-ਗਬਰ ਡੇਰਾ ਲਾਇਆ।36 ਲੋਕਾਂ ਨੇ ਅਸਯੋਨ-ਗਬਰ ਛੱਡ ਦਿੱਤਾ ਅਤੇ ਸੀਨਈ ਮਾਰੂਥਲ ਵਿੱਚ ਕਾਦੇਸ਼ ਵਿਖੇ ਡੇਰਾ ਲਾਇਆ।37 ਲੋਕਾਂ ਨੇ ਕਾਦੇਸ਼ ਛੱਡ ਦਿੱਤਾ ਅਤੇ ਹੋਰ ਵਿਖੇ ਡੇਰਾ ਲਾਇਆ। ਇਹ ਅਦੋਮ ਦੇਸ਼ ਦੀ ਸਰਹੱਦ ਉੱਤੇ ਪਰਬਤ ਸੀ।38 ਜਾਜਕ ਹਾਰੂਨ ਨੇ ਯਹੋਵਾਹ ਦੀ ਆਗਿਆ ਮੰਨੀ ਅਤੇ ਹੋਰ ਪਰਬਤ ਦੇ ਉੱਤੇ ਚਲਾ ਗਿਆ। ਹਾਰੂਨ ਉਸ ਥਾਂ ਕਾਲਵਸ੍ਸ ਹੋਇਆ। ਹਾਰੂਨ ਪੰਜਵੇਂ ਮਹੀਨੇ ਦੀ ਪਹਿਲੀ ਤਰੀਕ ਨੂੰ ਕਾਲਵਸ੍ਸ ਹੋਇਆ। ਇਹ ਇਸਰਾਏਲ ਦੇ ਲੋਕਾਂ ਦੇ ਮਿਸਰ ਛੱਡਣ ਦਾ39 ਹਾਰੂਨ ਜਦੋਂ ਹੋਰ ਪਰਬਤ ਉੱਤੇ ਕਾਲਵਸ੍ਸ ਹੋਇਆ ਉਹ40 ਆਰਾਦ ਦੇ ਕਨਾਨੀ ਰਾਜੇ ਨੇ, ਜੋ ਕਨਾਨ ਵਿੱਚ ਨੇਗੇਵ ਵਿੱਚ ਰਹਿੰਦਾ ਸੀ ਇਸਰਾਏਲੀਆਂ ਦੇ ਆਉਣ ਬਾਰੇ ਸੁਣਿਆ।41 ਲੋਕਾਂ ਨੇ ਹੋਰ ਪਰਬਤ ਛੱਡ ਦਿੱਤਾ ਅਤੇ ਸਲਮੋਨਾਹ ਵਿਖੇ ਡੇਰਾ ਲਾਇਆ।42 ਲੋਕਾਂ ਨੇ ਸਲਮੋਨਾਹ ਛੱਡ ਦਿੱਤਾ ਫ਼ੂਨੋਨ ਵਿਖੇ ਡੇਰਾ ਲਾਇਆ।43 ਲੋਕਾਂ ਨੇ ਫ਼ੂਨੋਨ ਛੱਡ ਦਿੱਤਾ ਅਤੇ ਓਬੋਥ ਡੇਰਾ ਲਾਇਆ।44 ਲੋਕਾਂ ਨੇ ਓਬੋਥ ਛੱਡ ਦਿੱਤਾ ਅਤੇ ਇਯੇਅਬਾਰੀਮ ਡੇਰਾ ਲਾਇਆ। ਇਹ ਮੋਆਬ ਦੇਸ਼ ਦੀ ਸਰਹੱਦ ਉੱਤੇ ਸੀ।45 ਲੋਕਾਂ ਨੇ ਈਯੇ (ਇਯੇ ਆਬਰੀਮ) ਛੱਡ ਦਿੱਤਾ ਅਤੇ ਦੀਬੋਨ ਗਾਦ ਡੇਰਾ ਲਾਇਆ।46 ਲੋਕਾਂ ਨੇ ਦੀਬੋਨ ਗਾਦ ਛੱਡ ਦਿੱਤਾ ਅਤੇ ਅਲਮੋਨ ਦਿਬਲਾਤੈਮਾਹ ਡੇਰਾ ਲਾਇਆ।47 ਲੋਕਾਂ ਨੇ ਦਿਬਲਾਤੈਮਾਹ ਛੱਡ ਦਿੱਤਾ ਅਤੇ ਨਬੋ ਦੇ ਨੇੜੇ ਅਬਾਰੀਮ ਦੇ ਪਰਬਤਾਂ ਉੱਤੇ ਡੇਰਾ ਲਾਇਆ।48 ਲੋਕਾਂ ਨੇ ਅਬਾਰੀਮ ਦੇ ਪਹਾਰਾਂ ਨੂੰ ਛੱਡਕੇ ਯਰਦਨ ਨਦੀ ਵਿਖੇ ਮੋਆਬ ਵਿੱਚ ਡੇਰਾ ਲਾਇਆ। ਇਹ ਯਰਦਨ ਨਦੀ ਦੇ ਪਾਰ ਯਰੀਹੋ ਦੇ ਸਾਮ੍ਹਣੇ ਸੀ।49 ਉਨ੍ਹਾਂ ਨੇ ਮੋਆਬ ਵਿਖੇ ਯਰਦਨ ਵਾਦੀ ਵਿੱਚ ਯਰਦਨ ਨਦੀ ਕੰਢੇ ਡੇਰਾ ਲਾਇਆ। ਉਨ੍ਹਾਂ ਦਾ ਡੇਰਾ ਬੈਤ ਯਸ਼ਿਮੋਥ ਤੋਂ ਲੈਕੇ ਅਕਾਸੀਆ ਖੈਰ ਤੱਕ ਫ਼ੈਲਿਆ ਹੋਇਆ ਸੀ।

50 ਉਸ ਥਾਂ ਯਹੋਵਾਹ ਨੇ ਮੂਸਾ ਨਾਲ ਗੱਲ ਕੀਤੀ। ਉਸਨੇ ਆਖਿਆ,51 “ਇਸਰਾਏਲ ਦੇ ਲੋਕਾਂ ਨਾਲ ਗੱਲ ਕਰ। ਉਨ੍ਹਾਂ ਨੂੰ ਇਹ ਗੱਲ ਦੱਸ: ਤੁਸੀਂ ਯਰਦਨ ਨਦੀ ਪਾਰ ਕਰੋਂਗੇ। ਤੁਸੀਂ ਕਨਾਨ ਦੀ ਧਰਤੀ ਉੱਤੇ ਜਾਵੋਂਗੇ।52 ਜਿਹੜੇ ਲੋਕ ਤੁਹਾਨੂੰ ਉਥੇ ਮਿਲਣ, ਤੁਸੀਂ ਉਨ੍ਹਾਂ ਦੀ ਜ਼ਮੀਨ ਖੋਹ ਲਵੋਗੇ। ਤੁਹਾਨੂੰ ਉਨ੍ਹਾਂ ਦੇ ਸਾਰੇ ਬੁੱਤ ਅਤੇ ਮੂਰਤੀਆਂ ਤਬਾਹ ਕਰ ਦੇਣੀਆਂ ਚਾਹੀਦੀਆਂ ਹਨ। ਤੁਹਾਨੂੰ ਉਨ੍ਹਾਂ ਦੇ ਸਾਰੇ ਉੱਚੇ ਸਥਾਨ ਤਬਾਹ ਕਰ ਦੇਣੇ ਚਾਹੀਦੇ ਹਨ।53 ਤੁਸੀਂ ਜ਼ਮੀਨ ਖੋਹ ਲਵੋਂਗੇ ਅਤੇ ਉਥੇ ਵਸ ਜਾਵੋਂਗੇ। ਕਿਉਂਕਿ ਮੈਂ ਇਹ ਜ਼ਮੀਨ ਤੁਹਾਨੂੰ ਦੇ ਰਿਹਾ ਹਾਂ। ਇਹ ਤੁਹਾਡੇ ਪਰਿਵਾਰਾਂ ਦੀ ਹੋਵੇਗੀ।54 ਤੁਹਾਡੇ ਹਰ ਪਰਿਵਾਰ ਨੂੰ ਜ਼ਮੀਨ ਵਿੱਚੋਂ ਹਿੱਸਾ ਮਿਲੇਗਾ। ਤੁਸੀਂ ਪਰਚੀਆਂ ਪਾਕੇ ਨਿਰਣਾ ਕਰੋਂਗੇ ਕਿ ਕਿਹੜੇ ਪਰਿਵਾਰ ਨੂੰ ਕਿਹੜੀ ਜ਼ਮੀਨ ਮਿਲੇ। ਵੱਡੇ ਪਰਿਵਾਰ ਨੂੰ ਜ਼ਮੀਨ ਦਾ ਵੱਡਾ ਹਿੱਸਾ ਮਿਲੇਗਾ। ਛੋਟੇ ਪਰਿਵਾਰ ਨੂੰ ਛੋਟਾ ਹਿੱਸਾ। ਗੁਣੇ ਪਾਕੇ ਨਿਰਣਾ ਹੋਵੇਗਾ ਕਿ ਕਿਹੜੇ ਪਰਿਵਾਰ ਨੂੰ ਕੀ ਮਿਲਦਾ ਹੈ। ਹਰ ਪਰਿਵਾਰ-ਸਮੂਹ ਨੂੰ ਜ਼ਮੀਨ ਦਾ ਆਪਣਾ ਹਿੱਸਾ ਮਿਲੇਗਾ।55 “ਤੁਹਾਨੂੰ ਹੋਰਨਾਂ ਲੋਕਾਂ ਨੂੰ ਉਸ ਦੇਸ਼ ਵਿੱਚੋਂ ਬਾਹਰ ਕਢ ਦੇਣਾ ਚਾਹੀਦਾ। ਜੇ ਤੁਸੀਂ ਉਨ੍ਹਾਂ ਨੂੰ ਆਪਣੇ ਦੇਸ਼ ਵਿੱਚ ਰਹਿਣ ਦਿਉਂਗੇ, ਉਹ ਤੁਹਾਡੇ ਲਈ ਬੜੀਆਂ ਮੁਸ਼ਕਿਲਾਂ ਖੜੀਆਂ ਕਰਨਗੇ। ਉਹ ਤੁਹਾਡੀ ਅਖ ਉਤਲੇ ਫ਼ੋੜੇ ਵਰਗੇ ਅਤੇ ਵਖੀ ਵਿੱਚ ਚੁਭੇ ਹੋਏ ਕੰਡੇ ਵਾਂਗ ਹੋਣਗੇ। ਉਹ ਉਸ ਧਰਤੀ ਵਿੱਚ, ਜਿਸ ਵਿੱਚ ਤੁਸੀਂ ਰਹੋਂਗੇ ਬੜੀਆਂ ਮੁਸ਼ਕਿਲਾ ਪੈਦਾ ਕਰਨਗੇ।56 ਮੈਂ ਤੁਹਾਨੂੰ ਦਰਸਾ ਦਿੱਤਾ ਸੀ ਕਿ ਮੈਂ ਕੀ ਕਰਾਂਗਾ - ਅਤੇ ਮੈਂ ਤੁਹਾਡੇ ਨਾਲ ਉਹੋ ਜਿਹਾ ਹੀ ਕਰਾਂਗਾ ਜੇ ਤੁਸੀਂ ਉਨ੍ਹਾਂ ਲੋਕਾਂ ਨੂੰ ਆਪਣੇ ਦੇਸ਼ ਵਿੱਚ ਟਿਕਣ ਦਿਉਂਗੇ।

 
adsfree-icon
Ads FreeProfile