Lectionary Calendar
Sunday, June 2nd, 2024
the Week of Proper 4 / Ordinary 9
Attention!
Partner with StudyLight.org as God uses us to make a difference for those displaced by Russia's war on Ukraine.
Click to donate today!

Read the Bible

ਬਾਇਬਲ

ਗ਼ਜ਼ਲ ਅਲਗ਼ਜ਼ਲਾਤ 4

1 ਮੇਰੀ ਪ੍ਰੀਤਮਾ ਕਿੰਨੀ ਖੁਬਸੂਰਤ ਹੈ ਤੂੰ! ਹਾਂ ਤੂੰ ਖੂਬਸੂਰਤ ਹੈਂ। ਅੱਖਾਂ ਤੇਰੀਆਂ ਨੇ ਘੁੱਗੀ ਵਰਗੀਆਂ ਤੇਰੀ ਨਕਾਬ ਅੰਦਰ। ਵਾਲ ਤੇਰੇ ਲੰਮੇ ਤੇ ਲਹਿਰਾਂਦੇ ਹੋਏ ਗਿਲਆਦ ਪਰਬਤ ਤੋਂ ਬੱਕਰੀਆਂ ਦੇ ਇੱਜੜ ਦੇ ਨੱਚਣ ਵਾਂਗ।2 ਤੇਰੇ ਦੰਦ ਮੁੰਨੀਆਂ ਹੋਈਆਂ ਸਫ਼ੇਦ ਬੱਕਰੀਆਂ ਵਰਗੇ ਹਨ। ਉਨ੍ਹਾਂ ਵਿੱਚੋਂ ਹਰ ਕੋਈ ਜੌੜਿਆਂ ਨੂੰ ਜਨਮ ਦਿੰਦੀ ਹੈ ਅਤੇ ਉਨ੍ਹਾਂ ਵਿੱਚੋਂ ਕਿਸੇ ਨੇ ਵੀ ਕੋਈ ਜੁਆਕ ਨਹੀਂ ਗੁਆਇਆ।3 ਹੋਂਠ ਤੇਰੇ ਨੇ ਸੰਧੂਰੀ ਧਾਗੇ ਵਰਗੇ। ਤੇਰਾ ਮੂੰਹ ਖੂਬਸੂਰਤ ਹੈ। ਪੁੜਪੜੀਆਂ ਤੇਰੀਆਂ ਨਕਾਬ ਅੰਦਰ ਹਨ ਇਸ ਤਰ੍ਹਾਂ ਦੋ ਫਾੜੀਆਂ ਹੋਣ ਜਿਵੇਂ ਅਨਾਰ ਦੀਆਂ।4 ਤੇਰੀ ਗਰਦਨ ਦਾਊਦ ਦੇ ਮੁਨਾਰੇ ਵਰਗੀ ਹੈ ਜੋ ਲੰਮੀ ਹੈ ਅਤੇ ਸੋਭਾ ਨਾਲ ਬਣਾਈ ਹੋਈ ਅਤੇ ਸਜਾਇਆ ਸੀ ਇਸ ਦੀਆਂ ਦੀਵਾਰਾਂ ਨੂੰ ਲਟਕਦੀਆਂ ਹਜ਼ਾਰਾਂ ਢਾਲਾਂ ਨਾਲ, ਉਹ ਸਾਰੀਆਂ ਤਾਕਤਵਰ ਸੈਨਿਕਾਂ ਦੀਆਂ ਢਾਲਾਂ ਹਨ।5 ਛਾਤੀਆਂ ਤੇਰੀਆਂ ਹਨ ਜੌੜੇ ਹਰਨੋਟਿਆਂ ਵਾਂਗ। ਗਜੇਲਾਂ ਦੇ ਜੌੜਿਆਂ ਵਾਂਗ ਜੋ ਚੰਬੇਲੀਆਂ ਵਿੱਚ ਚਰ ਰਹੇ ਹਨ।6 ਜਿਨ੍ਹਾਂ ਚਿਰ ਦਿਨ ਢਲ ਨਾ ਜਾਵੇ ਅਤੇ ਪ੍ਰਛਾਵੇ ਉੱਡ ਨਾ ਜਾਣ ਮੈਂ ਗੰਧਰਸ ਦੇ ਪਰਬਤ ਨੂੰ ਅਤੇ ਲੁਬਾਨ ਦੀ ਪਹਾੜੀ ਵੱਲ ਨੂੰ ਚਲਾ ਜਾਵਾਂਗਾ।7 ਮੇਰੀ ਪ੍ਰੀਤਮਾ ਖੂਬਸੂਰਤ ਹੈ ਤੂੰ ਸਾਰੀ ਦੀ ਸਾਰੀ ਦਾਗ ਨਹੀਂ ਕਿਧਰੇ ਵੀ ਤੇਰੇ ਜਿਸਮ ਉੱਤੇ!

8 ਆ ਮੇਰੇ ਨਾਲ ਲਬਾਨੋਨ ਤੋਂ, ਮੇਰੀ ਲਾੜੀਏ। ਲਬਾਨੋਨ ਤੋਂ ਆ ਮੇਰੇ ਨਾਲ। ਵੇਖੇਂਗੀ ਤੂੰ ਆਮੰਨਾ ਦੀ ਟੀਸੀ ਤੋਂ, ਸ਼ਨੀਰ ਅਤੇ ਹਰਮੋਨ ਦੀ ਸਿਖਰ ਤੋਂ ਸ਼ੇਰਾ ਦੀਆਂ ਗੁਫਾਵਾਂ ਤੋਂ ਚੀਤਿਆਂ ਦੇ ਪਹਾੜਾਂ ਤੋਂ।9 ਤੂੰ ਮੇਰਾ ਦਿਲ ਚੁਰਾ ਲਿਆ ਹੈ, ਮੇਰੀ ਪ੍ਰੀਤਮੇ, ਮੇਰੀ ਲਾੜੀਏ। ਚੁਰਾ ਲਿਆ ਹੈ ਤੂੰ ਦਿਲ ਮੇਰਾ ਆਪਣੀ ਸਿਰਫ ਇੱਕੋ ਅੱਖ ਨਾਲ ਆਪਣੇ ਹਾਰ ਦੇ ਸਿਰਫ ਇੱਕੋ ਮੋਤੀ ਨਾਲ।10 ਕਿੰਨਾ ਆਨੰਦ-ਦਾਇਕ ਹੈ ਪਿਆਰ ਤੇਰਾ ਮੇਰੀਏ ਸੋਹਣੀਏ, ਮੇਰੀ ਲਾੜੀਏ। ਤੇਰਾ ਪਿਆਰ ਕਿੰਨਾ ਖੂਬਸੂਰਤ ਮੇਰੀਏ ਭੈਣੇ, ਮੇਰੀ ਲਾੜੀਏ। ਤੇਰਾ ਅਤਰ ਦੁਨੀਆਂ ਵਿੱਚ ਕਿਸੇ ਵੀ ਅਤਰ ਨਾਲੋਂ ਚੰਗਾ ਹੈ।11 ਇਹ ਸ਼ਹਿਦ ਹੈ ਜੋ ਤੇਰੇ ਬੁਲ੍ਹਾਂ ਚੋਂ ਚੋਂਦਾ, ਮੇਰੀ ਲਾੜੀਏ ਸ਼ਹਿਦ ਅਤੇ ਦੁੱਧ ਹਨ ਤੇਰੀ ਜ਼ੁਬਾਨ ਹੇਠਾਂ। ਕੱਪੜੇ ਤੇਰੇ ਛੱਡਦੇ ਹਨ ਸੁਗੰਧਾਂ ਲਬਾਨੋਨ ਦੀਆਂ।12 ਇੱਕ ਤਾਲੇ ਬੰਦ ਬਾਗ ਵਾਂਗ ਹੈ ਤੂੰ, ਮੇਰੀਏ ਭੈਣੇ, ਮੇਰੀਏ ਲਾੜੀਏ, ਇੱਕ ਤਾਲੇ ਬੰਦ ਝਰਨੇ ਵਾਂਗ, ਇੱਕ ਮੋਹਰ ਬੰਦ ਫੁਹਾਰੇ ਵਾਂਗ।13 ਅੰਗ ਤੇਰੇ ਨੇ ਓਸ ਬਾਗ਼ ਵਰਗੇ, ਭਰਿਆ ਹੋਵੇ ਜਿਹੜਾ ਅਨਾਰਾਂ ਨਾਲ ਤੇ ਹੋਰ ਪਿਆਰੇ ਫ਼ਲਾਂ ਨਾਲ, ਸਭ ਤੋਂ ਉੱਤਮ ਮਸਾਲਿਆਂ ਨਾਲ: ਜਿਵੇਂ ਹਿਨਾ, ਅਤੇ ਜਟਾ ਮਾਸੀ,14 ਕੇਸਰ, ਕਾਲਮਸ ਅਤੇ ਲੁਬਾਨ ਦੇ ਸਾਰੇ ਦ੍ਰੱਖਤਾਂ ਨਾਲ ਦਾਲਚੀਨੀ, ਮੁਰ ਅਤੇ ਕੇਵੜਾ।

15 ਤੂੰ ਹੈਂ ਕਿਸੇ ਬਾਗ਼ ਦੇ ਫੁਹਾਰੇ ਵਾਂਗ ਤਾਜ਼ੇ ਪਾਣੀ ਦੇ ਖੂਹ ਵਾਂਗ, ਅਤੇ ਲਬਾਨੋਨ ਤੋਂ ਵਹਿੰਦੀ ਨਹਿਰ ਵਾਂਗ।16 ਉੱਠ, ਉੱਤਰ ਦੀਏ ਹਵਾਏ। ਅਤੇ ਦੱਖਣ ਵੱਲ ਨੂੰ ਆਓ। ਵਗ ਮੇਰੇ ਬਾਗ਼ ਉੱਤੇ। ਆ ਅਤੇ ਮੇਰੇ ਬਾਗ਼ ਦੀ ਮਿੱਠੀ ਸੁਗੰਧ ਬਿਖੇਰ। ਮੇਰੇ ਪ੍ਰੀਤਮ ਨੂੰ ਇਸ ਬਾਗ਼ ਅੰਦਰ ਆਉਣ ਦੇ ਅਤੇ ਖਾਣ ਦੇ ਉਸਨੂੰ ਮਿੱਠੇ ਫ਼ਲ ਜੋ ਉਸਦੇ ਹਨ।

 
adsfree-icon
Ads FreeProfile