Lectionary Calendar
Saturday, May 3rd, 2025
the Second Week after Easter
Attention!
For 10¢ a day you can enjoy StudyLight.org ads
free while helping to build churches and support pastors in Uganda.
Click here to learn more!

Read the Bible

ਬਾਇਬਲ

ਜ਼ਿਕਰ ਯਾਹ 9

1 ਅਗੰਮ ਵਾਕ੦ ਇਹ ਯਹੋਵਾਹ ਦਾ ਇਦਰਾਕ ਦੇਸ ਦੇ ਵਿਰੁੱਧ ਅਤੇ ਉਸਦੀ ਰਾਜਧਾਨੀ ਦੰਮਿਸਕ ਦੇ ਵਿਰੁੱਧ ਸੰਦੇਸ਼ ਹੈ, "ਇਸਰਾਏਲ ਦਾ ਘਰਾਣਾ ਹੀ ਨਹੀਂ ਸਗੋਂ ਹੋਰ ਸਾਰੀਆਂ ਗੋਤਾਂ ਦੀਆਂ ਅੱਖਾਂ ਵੀ ਪਰਮੇਸ਼ੁਰ ਬਾਰੇ ਜਾਨਣ ਅਤੇ ਉਸਦੀ ਮਿਹਰ ਲੈਣ ਉੱਪਰ ਲੱਗੀਆਂ ਹੋਈਆਂ ਹਨ।2 ਅਤੇ ਇਹ ਸੰਦੇਸ਼ ਹਮਾਬ ਦੇ ਵਿਰੁੱਧ ਹੈ। ਜਿਹੜਾ ਕਿ ਇਦਰਾਕ ਦੀ ਸੀਮਾਂ ਨਾਲ ਲਗਦਾ ਹੈ। ਸੂਰ ਅਤੇ ਸੀਦੋਨ ਦੇ ਵਿਰੁੱਧ ਹੈ ਜਦ ਕਿ ਉਹ ਕਿੰਨੇ ਬੁਧ੍ਧਵਾਨ ਅਤੇ ਹੁਨਰ ਵਾਲੇ ਹਨ।3 ਸੂਰ ਗਢ਼ ਵਾਂਗ ਸਬਾਪਿਤ ਹੈ ਅਤੇ ਉਨ੍ਹਾਂ ਲੋਕਾਂ ਕੋਲ ਚਾਂਦੀ ਧੂੜ ਵਾਂਗ ਅਤੇ ਸੋਨਾ ਮਿੱਟੀ ਵਾਂਗ ਰੁਲਦਾ ਹੈ।4 ਪਰ ਯਹੋਵਾਹ ਸਾਡਾ ਪ੍ਰਭੂ ਸਭ ਉਨ੍ਹਾਂ ਤੋਂ ਲੈ ਲਵੇਗਾ। ਉਹ ਉਸਦਾ ਸਭ ਕੁਝ ਸਮੁੰਦਰ ਵਿੱਚ ਤਬਾਹ ਕਰ ਦੇਵੇਗਾ ਅਤੇ ਉਸ ਦੀ ਨੌ-ਸੈਨਾ ਨੂੰ ਨਸ਼ਟ ਕਰ ਦੇਵੇਗਾ। ਅਤੇ ਉਸ ਸ਼ਹਿਰ ਨੂੰ ਅੱਗ ਨਾਲ ਸਾੜ ਦੇਵੇਗਾ।5 "ਅਸ਼ਕਲੋਨ ਦੇ ਲੋਕ ਇਹ ਦਿ੍ਰਸ਼ ਵੇਖਣਗੇ ਤਾਂ ਡਰ ਜਾਣਗੇ। ਅਜ਼ਾਹ ਦੇ ਮਨੁੱਖ ਭੈਅ ਨਾਲ ਕੰਬਣਗੇ। ਅਕਰੋਨ ਦੇ ਲੋਕਾਂ ਦੀ ਆਸ ਟੁੱਟ ਜਾਵੇਗੀ ਜਦੋਂ ਇਹ ਸਭ ਕੁਝ ਉਹ ਵਾਪਰਦਾ ਵੇਖਣਗੇ। ਅਜ਼ਾਹ ਵਿੱਚ ਕੋਈ ਪਾਤਸ਼ਾਹ ਨਾ ਰਹੇਗਾ ਤੇ ਨਾ ਹੀ ਕੋਈ ਮਨੁੱਖ ਅਸ਼ਕਲੋਨ ਵਿੱਚ ਰਹੇਗਾ।6 ਅਸ਼ਦੋਦ ਵਿੱਚ ਵਸਦੇ ਲੋਕਾਂ ਨੂੰ ਇਹ ਵੀ ਸਮਝ ਨਾ ਆਵੇਗੀ ਕਿ ਉਨ੍ਹਾਂ ਦਾ ਅਸਲੀ ਪਿਤਾ ਕੌਣ ਹੈ? ਮੈਂ ਫ਼ਲਿਸਤੀਆਂ ਦੇ ਘੁਮਂਡ ਨੂੰ ਖਤਮ ਕਰ ਦੇਵਾਂਗਾ।7 ਮੈਂ ਉਨ੍ਹਾਂ ਦੇ ਮੂੰਹਾਂ ਤੋਂ ਵਰਜਿਆ ਹੋਇਆ ਭੋਜਨ ਅਤੇ ਖੂਨ ਦੇ ਸਮੇਤ ਮਾਸ ਨੂੰ ਵੀ ਹਟਾ ਦੇਵਾਂਗਾ। ਕੋਈ ਵੀ ਫ਼ਲਿਸਤੀਨੀ ਜੋ ਬਚੇ ਹੋਏ ਹਨ ਮੇਰੇ ਹੀ ਲੋਕਾਂ ਦਾ ਹਿੱਸਾ ਹੋਣਗੇ। ਉਹ ਯਹੂਦਾਹ ਵਿੱਚ ਇੱਕ ਹੋਰ ਪਰਿਵਾਰ-ਸਮੂਹ ਵਾਂਗ ਹੋਣਗੇ। ਅਕਰੋਨ ਦੇ ਲੋਕ ਵੀ ਮੇਰੇ ਲੋਕਾਂ ਦਾ ਹਿੱਸਾ ਹੋਣਗੇ, ਜਿਵੇਂ ਕਿ ਯਬੂਸੀਆਂ ਨੇ ਕੀਤਾ ਸੀ।8 ਮੈਂ ਦੁਸ਼ਮਣ ਦੀਆਂ ਫ਼ੌਜਾਂ ਨੂੰ ਇੱਧਰ ਪ੍ਰਵੇਸ਼ ਨਾ ਕਰਨ ਦੇਵਾਂਗਾ। ਮੈਂ ਆਪਣੇ ਲੋਕਾਂ ਨੂੰ ਹੋਰ ਤਸੀਹੇ ਤੇ ਦੁੱਖ ਨਾ ਦੇਣ ਦੇਵਾਂਗਾ। ਮੈਂ ਅਤੀਤ ਵਿੱਚ ਆਪਣੀ ਅੱਖੀਁ ਵੇਖਿਆ ਹੈ ਕਿ ਮੇਰੇ ਲੋਕਾਂ ਨੇ ਕਿੰਨਾ ਦੁੱਖ ਭੋਗਿਆ ਹੈ।"

9 ਹੇ ਸੀਯੋਨ੦ ਖੁਸ਼ੀ ਮਨਾ੦ ਯਰੂਸ਼ਲਮ ਦੇ ਲੋਕੋ੦ ਖੁਸ਼ੀ

9 ਚ ਲਲਕਾਰੋ੦ ਵੇਖੋ੦ ਤੁਹਾਡਾ ਪਾਤਸ਼ਾਹ ਤੁਹਾਡੇ ਵੱਲ ਆ ਰਿਹਾ ਹੈ੦ ਉਹ ਧਰਮੀ ਅਤੇ ਜੇਤੂ ਪਾਤਸ਼ਾਹ ਹੈ ਪਰ ਉਹ ਨਿਮਰਤਾ ਦਾ ਪੁਂਜ ਹੈ ਉਹ ਇੱਕ ਕੰਮ ਕਰਨ ਵਾਲੇ ਜਾਨਵਰ ਤੇ ਭਾਵ ਜਵਾਨ ਗਧੇ ਤੇ ਸਵਾਰ ਹੈ।10 ਪਾਤਸ਼ਾਹ ਆਖਦਾ ਹੈ, "ਮੈਂ ਅਫ਼ਰਾਈਮ ਤੋਂ ਰਬ ਨੂੰ ਅਤੇ ਯਰੂਸ਼ਲਮ ਦੀ ਘੁੜ ਸੈਨਾ ਨੂੰ ਨਸ਼ਟ ਕੀਤਾ ਮੈਂ ਜੰਗੀ ਧਨੁਖ੍ਖਾਂ ਨੂੰ ਤੋੜਿਆ।" ਉਹ ਪਾਤਸ਼ਾਹ ਕੌਮਾਂ ਵਿੱਚ ਸ਼ਾਂਤੀ ਦਾ ਸਮਾਚਾਰ ਲੈਕੇ ਆਵੇਗਾ। ਉਸ ਦਾ ਰਾਜ ਸਮੁੰਦਰ ਦੇ ਇੱਕ ਪਾਰ ਤੋਂ ਦੂਜੇ ਕਿਨਾਰੇ ਤੀਕ ਹੋਵੇਗਾ ਭਾਵ (ਇਫ਼ਰਾਤ) ਦਰਿਆ ਤੋਂ ਲੈਕੇ ਧਰਤੀ ਦੀਆਂ ਦੂਰ-ਦੁਰਾਡੀਆਂ ਥਾਵਾਂ ਤੀਕ ਉਸਦੀ ਹਕੂਮਤ ਹੋਵੇਗੀ।11 ਹੇ ਯਰੂਸ਼ਲਮ੦ ਮੈਂ ਤੈਨੂੰ ਤੇਰੇ ਇਕਰਾਰਨਾਮੇ ਦੇ ਲਹੂ ਕਾਰਣ ਤੇਰੇ ਬੰਦਿਆਂ ਨੂੰ ਬਿਨ ਪਾਣੀ ਦੇ ਟੋਏ ਵਿੱਚੋਂ ਕੱਢ ਲਿਆਵਾਂਗਾ।

12 ਹੇ ਕੈਦੀਓ੦ ਤੁਸੀਂ ਘਰਾਂ ਨੂੰ ਜਾਓ੦ ਹੁਣ ਤੁਸੀਂ ਆਸਵਂਦ ਹੋ, ਮੈਂ ਤੁਹਾਨੂੰ ਦੱਸ ਰਿਹਾ ਹਾਂ ਕਿ ਮੈਂ ਤੁਹਾਡੇ ਵੱਲ ਮੁੜ ਰਿਹਾ ਹਾਂ।13 ਹੇ ਯਹੂਦਾਹ੦ ਮੈਂ ਤੈਨੂੰ ਆਪਣੇ ਲਈ ਧਨੁਖ੍ਖ ਵਾਂਗ ਵਰਤਾਂਗਾ ਅਤੇ ਅਫ਼ਰਾਈਮ ਨੂੰ ਬਾਣ ਵਾਂਗ। ਹੇ ਇਸਰਾਏਲ੦ ਤੈਨੂੰ ਮੈਂ ਤਲਵਾਰ ਵਾਂਗ ਵਰਤਾਂਗਾ ਯੂਨਾਨ ਦੇ ਲੋਕਾਂ ਦੇ ਵਿਰੁੱਧ ਲੜਨ ਲਈ।14 ਯਹੋਵਾਹ ਉਨ੍ਹਾਂ ਨੂੰ ਵਿਖਾਈ ਦੇਵੇਗਾ ਅਤੇ ਉਹ ਆਪਣੇ ਤੀਰ ਬਿਜਲੀ ਵਾਂਗ ਛੱਡੇਗਾ। ਯਹੋਵਾਹ ਮੇਰਾ ਪ੍ਰਭੂ ਤੂਰ੍ਹੀ ਫ਼ੂਕੇਗਾ ਤਾਂ ਫ਼ੌਜਾਂ ਉਜਾੜ ਦੀ ਹਨੇਰੀ ਵਾਂਗ ਅਗਾਂਹ ਨੂੰ ਵਧਣਗੀਆਂ।15 ਸਰਬ ਸ਼ਕਤੀਮਾਨ ਯਹੋਵਾਹ ਉਨ੍ਹਾਂ ਨੂੰ ਬਚਾਵੇਗਾ ਸੈਨਾ ਆਪਣੇ ਦੁਸ਼ਮਨਾਂ ਨੂੰ ਹਰਾਉਣ ਲਈ ਪੱਥਰ ਅਤੇ ਗੁਲੇਲਾਂ ਦੀ ਵਰਤੋਂ ਕਰੇਗੀ। ਉਹ ਦੁਸ਼ਮਨਾਂ ਦਾ ਲਹੂ ਸ਼ਰਾਬ ਵਾਂਗ ਵਹਾਉਣਗੇ ਇਹ ਜਗਵੇਦੀ ਦੀਆਂ ਨੁਕਰਾਂ

9 ਚ ਸੁੱਟੇ ਲਹੂ ਵਾਂਗ ਹੋਵੇਗਾ।16 ਉਸ ਵਕਤ ਯਹੋਵਾਹ ਉਨ੍ਹਾਂ ਦਾ ਪਰਮੇਸ਼ੁਰ ਉਵੇਂ ਆਪਣੇ ਲੋਕਾਂ ਦੀ ਰੱਖਿਆ ਕਰੇਗਾ ਜਿਵੇਂ ਆਜੜੀ ਆਪਣੇ ਇੱਜੜ ਦੀ। ਉਸਦੀ ਪਰਜਾ ਉਸਨੂੰ ਬਹੁਤ ਪਿਆਰੀ ਹੋਵੇਗੀ ਅਤੇ ਉਹ ਉਸਦੀ ਧਰਤੀ ਦੇ ਚਮਕਦੇ ਰਤਨਾਂ ਵਾਂਗ ਹੋਵੇਗੀ।17 ਹਰ ਚੀਜ਼ ਚੰਗੀ ਅਤੇ ਸੁਹਣੀ ਹੋਵੇਗੀ ਬੇਸ਼ੁਮਾਰ ਫ਼ਸਲ ਹੋਵੇਗੀ ਇਹ ਫ਼ਸਲ ਸਿਰਫ਼ ਅਨਾਜ਼ ਅਤੇ ਮੈਅ ਦੀ ਹੀ ਨਹੀਂ ਸਗੋਂ ਨੌਜੁਆਨ ਮਰਦ ਅਤੇ ਔਰਤਾਂ ਦੀ ਵੀ ਹੋਵੇਗੀ।

 
adsfree-icon
Ads FreeProfile